ਅਦਾਕਾਰਾ ਆਇਸ਼ਾ ਸਿੰਘ ਦਾ ਵਿਗੜਿਆ ਚਿਹਰਾ,  ਫੋਟੋ ਪੋਸਟ ਕਰ ਦਿੱਤੀ ਜਾਣਕਾਰੀ

Tuesday, May 21, 2024 - 01:21 PM (IST)

ਅਦਾਕਾਰਾ ਆਇਸ਼ਾ ਸਿੰਘ ਦਾ ਵਿਗੜਿਆ ਚਿਹਰਾ,  ਫੋਟੋ ਪੋਸਟ ਕਰ ਦਿੱਤੀ ਜਾਣਕਾਰੀ


ਮੁੰਬਈ (ਬਿਊਰੋ): ਮਸ਼ਹੂਰ ਟੀਵੀ ਸ਼ੋਅ 'ਗੁਮ ਹੈ ਕਿਸੀ ਕੇ ਪਿਆਰ ਮੇਂ' 'ਚ ਡਾਕਟਰ ਸਈਂ ਜੋਸ਼ੀ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਆਇਸ਼ਾ ਸਿੰਘ ਬਾਰੇ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸ ਦਈਏ ਕਿ ਅਦਾਕਾਰਾ ਦਾ ਚਿਹਰਾ ਪੂਰੀ ਤਰ੍ਹਾਂ ਵਿਗੜ ਗਿਆ ਹੈ। ਉਨ੍ਹਾਂ ਦੀ ਪਛਾਣ ਕਰਨਾ ਮੁਸ਼ਕਲ ਹੋ ਰਿਹਾ ਹੈ। ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕਰਕੇ ਆਇਸ਼ਾ ਨੇ ਆਪਣੀ ਵਿਗੜਦੀ ਹਾਲਤ 'ਤੇ ਆਪਣਾ ਦਰਦ ਜ਼ਾਹਰ ਕੀਤਾ ਹੈ।ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਆਇਸ਼ਾ ਸਿੰਘ ਨੇ ਲਿਖਿਆ- ''ਮੈਂ ਲੰਬੇ ਸਮੇਂ ਤੋਂ ਬੁਰੇ ਦੌਰ 'ਚੋਂ ਗੁਜ਼ਰ ਰਹੀ ਹਾਂ, ਮੈਂ ਠੀਕ ਨਹੀਂ ਹਾਂ। ਕਿਰਪਾ ਕਰਕੇ ਮੇਰੇ ਲਈ ਪ੍ਰਾਰਥਨਾ ਕਰੋ । ਮੰਮੀ-ਡੈਡੀ ਕਹਿੰਦੇ ਸਨ, ਜ਼ਿਆਦਾ ਨਾ ਹੱਸੋ, ਹੁਣ ਤੁਸੀਂ ਰੋਵੋਗੇ। ਇਸ ਲਈ ਮੇਰੇ ਨਾਲ ਵੀ ਅਜਿਹਾ ਹੀ ਹੋਇਆ।''

PunjabKesari

ਦੱਸਣਯੋਗ ਹੈ ਕਿ ਸ਼ੇਅਰ ਕੀਤੀਆਂ ਗਈਆਂ ਪਹਿਲੀਆਂ 3 ਤਸਵੀਰਾਂ 'ਚ ਆਇਸ਼ਾ ਕਾਫੀ ਖੁਸ਼ ਨਜ਼ਰ ਆ ਰਹੀ ਹੈ ਅਤੇ ਆਖ਼ਰੀ ਤਸਵੀਰ 'ਚ ਉਨ੍ਹਾਂ ਦਾ ਚਿਹਰਾ ਸੁੱਜਿਆ ਹੋਇਆ ਨਜ਼ਰ ਆ ਰਿਹਾ ਹੈ। ਬੁੱਲ੍ਹਾਂ ਦੇ ਨੇੜੇ ਸੱਟ ਵਰਗੇ ਨਿਸ਼ਾਨ ਹਨ। ਇਹ ਉਸਦਾ ਹਾਦਸਾ ਨਹੀਂ ਹੈ ਬਲਕਿ ਮਧੂ ਮੱਖੀ ਦੇ ਡੰਗ ਨਾਲ ਉਸਨੂੰ ਇਨਫੈਕਸ਼ਨ ਹੋ ਗਈ ਹੈ, ਜਿਸ ਕਾਰਨ ਉਸਦੇ ਚਿਹਰੇ 'ਤੇ ਪੂਰੀ ਤਰ੍ਹਾਂ ਸੋਜ ਹੈ। ਆਇਸ਼ਾ ਸਿੰਘ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਰਹਿੰਦੀ ਹੈ, ਪਰ ਪਿਛਲੇ 15 ਦਿਨਾਂ ਤੋਂ ਉਨ੍ਹਾਂ ਦੀ ਕੋਈ ਅਪਡੇਟ ਨਹੀਂ ਆਈ ਹੈ। ਹੁਣ ਲੰਬੇ ਸਮੇਂ ਬਾਅਦ ਅਦਾਕਾਰਾ ਨੇ ਇਹ ਪੋਸਟ ਸ਼ੇਅਰ ਕੀਤੀ ਹੈ ਅਤੇ ਉਸ ਦੇ ਪ੍ਰਸ਼ੰਸਕ ਉਸ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

Anuradha

Content Editor

Related News