ਅਦਾਕਾਰ ਵਰੁਣ ਧਵਨ ਅਤੇ ਨੀਤੂ ਕਪੂਰ ਨੂੰ ਹੋਇਆ ਕੋਰੋਨਾ

Friday, Dec 04, 2020 - 05:02 PM (IST)

ਅਦਾਕਾਰ ਵਰੁਣ ਧਵਨ ਅਤੇ ਨੀਤੂ ਕਪੂਰ ਨੂੰ ਹੋਇਆ ਕੋਰੋਨਾ

ਮੁੰਬਈ: ਦੇਸ਼ 'ਚ ਕੋਰੋਨਾ ਵਾਇਰਸ ਇਕ ਵਾਰ ਫਿਰ ਤੋਂ ਤੇਜ਼ੀ ਨਾਲ ਫੈਲ ਰਿਹਾ ਹੈ। ਹਾਲ ਹੀ 'ਚ ਆਉਣ ਵਾਲੀ ਫ਼ਿਲਮ 'ਜੁਗ ਜੁਗ ਜੀਓ' ਦੇ ਸਿਤਾਰੇ ਅਦਾਕਾਰ ਵਰੁਣ ਧਵਨ, ਅਦਾਕਾਰਾ ਨੀਤੂ ਕਪੂਰ ਅਤੇ ਡਾਇਰੈਕਟਰ ਰਾਜ ਮਹਿਤਾ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਹ ਸਾਰੇ ਸਿਤਾਰੇ ਇਨ੍ਹੀਂ ਦਿਨੀਂ ਚੰਡੀਗੜ੍ਹ 'ਚ ਆਪਣੀ ਆਉਣ ਵਾਲੀ ਫ਼ਿਲਮ ਦੀ ਸ਼ੂਟਿੰਗ ਕਰ ਰਹੇ ਸਨ, ਜਿਸ ਦੌਰਾਨ ਕੋਰੋਨਾ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। 

PunjabKesari
ਰਿਪੋਰਟ ਮੁਤਾਬਕ ਸਿਤਾਰਿਆਂ ਦੇ ਠੀਕ ਹੋਣ ਅਤੇ ਉਨ੍ਹਾਂ ਦੇ ਨੈਗੇਟਿਵ ਆਉਣ ਤੱਕ ਸ਼ੂਟ ਨੂੰ ਰੋਕ ਦਿੱਤਾ ਗਿਆ ਹੈ। ਵਰੁਣ, ਨੀਤੂ ਕਪੂਰ ਅਤੇ ਰਾਜ ਮਹਿਤਾ ਦੀ ਕੋਰੋਨਾ ਟੈਸਟ ਰਿਪੋਰਟ ਵੀਰਵਾਰ ਸ਼ਾਮ ਨੂੰ ਆਈ ਸੀ ਜੋ ਕਿ ਪਾਜ਼ੇਟਿਵ ਹੈ। ਹਾਲਾਂਕਿ ਅਦਾਕਾਰਾ ਕਿਆਰਾ ਨਾਲ ਜੁੜੀ ਫਿਲਹਾਲ ਕੋਈ ਖ਼ਬਰ ਨਹੀਂ ਆਈ ਹੈ। 

PunjabKesari
ਦੱਸ ਦੇਈਏ ਕਿ ਅਦਾਕਾਰ ਅਨਿਲ ਕਪੂਰ ਨੂੰ ਲੈ ਕੇ ਕਿਹਾ ਜਾ ਰਿਹਾ ਸੀ ਕਿ ਉਨ੍ਹਾਂ ਦੀ ਕੋਰੋਨਾ ਰਿਪੋਰਟ ਵੀ ਪਾਜ਼ੇਟਿਵ ਆਈ ਹੈ ਪਰ ਹਾਲ ਹੀ 'ਚ ਤਾਜ਼ਾ ਰਿਪੋਰਟ 'ਚ ਸਪੱਸ਼ਟ ਹੋ ਗਿਆ ਹੈ ਕਿ ਅਨਿਲ ਕਪੂਰ ਕੋਰੋਨਾ ਤੋਂ ਮੁਕਤ ਹਨ। 

PunjabKesari
ਦੱਸ ਦੇਈਏ ਕਿ ਇਸ ਫ਼ਿਲਮ 'ਚ ਵਰੁਣ ਧਵਨ, ਕਿਆਰਾ ਅਡਵਾਨੀ, ਅਨਿਲ ਕਪੂਰ ਅਤੇ ਨੀਤੂ ਕਪੂਰ ਮੁੱਖ ਭੂਮਿਕਾ 'ਚ ਹਨ। ਅਦਾਕਾਰਾ ਨੀਤੂ ਸੱਤ ਸਾਲ ਬਾਅਦ ਇਸ ਫ਼ਿਲਮ ਰਾਹੀਂ ਬਾਲੀਵੁੱਡ 'ਚ ਵਾਪਸੀ ਕਰ ਰਹੀ ਹੈ। ਉਨ੍ਹਾਂ ਨੂੰ ਆਖਿਰੀ ਵਾਰ 2013 'ਚ ਫ਼ਿਲਮ 'ਬੇਸ਼ਰਮ' 'ਚ ਸਵ. ਅਦਾਕਾਰ ਅਤੇ ਉਨ੍ਹਾਂ ਦੇ ਪਤੀ ਰਿਸ਼ੀ ਕਪੂਰ ਨਾਲ ਪਰਦੇ 'ਤੇ ਦੇਖਿਆ ਸੀ।


author

Aarti dhillon

Content Editor

Related News