ਅਦਾਕਾਰ ਵਿੰਦੂ ਦਾਰਾ ਸਿੰਘ ਹੋਏ ਖੂਨ ਨਾਲ ਲੱਥਪੱਥ, ਇੰਟਰਨੈੱਟ 'ਤੇ ਵਾਇਰਲ ਵੀਡੀਓ ਵੇਖ ਫੈਨਜ਼ ਪਰੇਸ਼ਾਨ

Sunday, Aug 18, 2024 - 01:54 PM (IST)

ਅਦਾਕਾਰ ਵਿੰਦੂ ਦਾਰਾ ਸਿੰਘ ਹੋਏ ਖੂਨ ਨਾਲ ਲੱਥਪੱਥ, ਇੰਟਰਨੈੱਟ 'ਤੇ ਵਾਇਰਲ ਵੀਡੀਓ ਵੇਖ ਫੈਨਜ਼ ਪਰੇਸ਼ਾਨ

ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਵਿੰਦੂ ਦਾਰਾ ਸਿੰਘ ਦੇ ਨਾਂ ਤੋਂ ਹਰ ਕੋਈ ਜਾਣੂ ਹੈ। ਵਿੰਦੂ ਨੂੰ ਕਈ ਫਿਲਮਾਂ ਅਤੇ ਸ਼ੋਅਜ਼ 'ਚ ਕੰਮ ਕਰਦੇ ਦੇਖਿਆ ਗਿਆ ਹੈ। ਇਸ ਤੋਂ ਇਲਾਵਾ ਅਦਾਕਾਰ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਅਕਸਰ ਪ੍ਰਸ਼ੰਸਕਾਂ ਵਿਚਾਲੇ ਐਕਟਿਵ ਨਜ਼ਰ ਆਉਂਦੇ ਹਨ। ਇਸ ਵਿਚਾਲੇ ਕਲਾਕਾਰ ਨੇ ਇੱਕ ਹੈਰਾਨ ਕਰਨ ਵਾਲਾ ਵੀਡੀਓ ਆਪਣੇ ਸੋਸ਼ਲ ਅਕਾਊਂਟ ਉੱਪਰ ਸ਼ੇਅਰ ਕੀਤਾ ਹੈ, ਜਿਸ ਨੇ ਹਰ ਕਿਸੇ ਨੂੰ ਹੈਰਾਨ ਅਤੇ ਪਰੇਸ਼ਾਨ ਕਰ ਦਿੱਤਾ ਹੈ। ਵਿੰਦੂ ਦਾਰਾ ਸਿੰਘ ਵੱਲੋਂ ਸ਼ੇਅਰ ਕੀਤੇ ਗਏ ਇਸ ਵੀਡੀਓ 'ਚ ਅਦਾਕਾਰ ਖੂਨ ਨਾਲ ਲਥਪਥ ਨਜ਼ਰ ਆ ਰਿਹਾ ਹੈ। ਉਨ੍ਹਾਂ ਦਾ ਲਹੂ-ਲੁਹਾਣ ਚਿਹਰਾ ਵੇਖ ਪ੍ਰਸ਼ੰਸਕ ਵੀ ਚਿੰਤਾ ਵਿੱਚ ਪੈ ਗਏ ਹਨ। ਇਸ ਵੀਡੀਓ 'ਚ ਅਦਾਕਾਰ ਇਹ ਕਹਿੰਦੇ ਹੋਏ ਨਜ਼ਰ ਆ ਰਿਹਾ ਹੈ ਕਿ ਜੇਕਰ ਮੇਰੇ ਨਾਲ ਲੜੋਗੇ ਤਾਂ ਕੀ ਅਸੀ ਛੱਡਾਂਗੇ।

ਇਹ ਖ਼ਬਰ ਵੀ ਪੜ੍ਹੋ -35 ਸਾਲ ਬਾਅਦ ਵੱਡੇ ਪਰਦੇ 'ਤੇ ਵਾਪਸੀ ਕਰ ਰਹੀ ਸਲਮਾਨ ਖ਼ਾਨ-ਭਾਗਯਸ਼੍ਰੀ ਦੀ ਜੋੜੀ

ਆਪਣੇ ਪਿਤਾ ਦੀ ਰਾਹ 'ਤੇ ਚੱਲਦੇ ਹੋਏ ਵਿੰਦੂ ਨੇ ਵੀ ਬਾਲੀਵੁੱਡ 'ਚ ਆਪਣਾ ਕਰੀਅਰ ਬਣਾਇਆ। ਉਨ੍ਹਾਂ ਨੇ ਕਈ ਫਿਲਮਾਂ 'ਚ ਕੰਮ ਕੀਤਾ ਪਰ ਐਕਟਰ ਦੇ ਤੌਰ 'ਤੇ ਸਫਲਤਾ ਨਹੀਂ ਮਿਲ ਸਕੀ। ਪਰ ਰਿਐਲਿਟੀ ਸ਼ੋਅ ਬਿੱਗ ਬੌਸ 'ਚ ਉਨ੍ਹਾਂ ਦਾ ਜਾਦੂ ਦੇਖਣ ਨੂੰ ਮਿਲਿਆ। ਉਨ੍ਹਾਂ ਇਸ ਦੇ ਤੀਜੇ ਸੀਜ਼ਨ 'ਚ ਹਿੱਸਾ ਲਿਆ ਸੀ। ਇੰਨਾ ਹੀ ਨਹੀਂ ਇਹ ਅਦਾਕਾਰ 'ਬਿੱਗ ਬੌਸ 3' ਦਾ ਵਿਨਰ ਬਣਕੇ ਬਾਹਰ ਨਿਕਲਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News