ਅਦਾਕਾਰ ਸਮਰਾਟ ਮੁਖਰਜੀ ਦੀ ਕਾਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਗ੍ਰਿਫਤਾਰ

Tuesday, Aug 20, 2024 - 02:26 PM (IST)

ਅਦਾਕਾਰ ਸਮਰਾਟ ਮੁਖਰਜੀ ਦੀ ਕਾਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਗ੍ਰਿਫਤਾਰ

ਮੁੰਬਈ- ਟਾਲੀਵੁੱਡ ਅਦਾਕਾਰ ਸਮਰਾਟ ਮੁਖਰਜੀ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਸ 'ਤੇ ਮੋਟਰਸਾਈਕਲ ਨੂੰ ਆਪਣੀ ਕਾਰ ਨਾਲ ਟੱਕਰ ਮਾਰਨ ਦਾ ਦੋਸ਼ ਹੈ। ਅਦਾਕਾਰ ਨੂੰ ਕੋਲਕਾਤਾ ਪੁਲਸ ਨੇ ਅੱਜ ਯਾਨੀ ਮੰਗਲਵਾਰ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਦਾ ਕਹਿਣਾ ਹੈ ਕਿ ਅਦਾਕਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਹੁਣ ਉਸ ਦੀ ਮੈਡੀਕਲ ਜਾਂਚ ਕਰਵਾਈ ਜਾਵੇਗੀ। ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ। ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਕੋਲਕਾਤਾ ਦੇ ਬੇਹਾਲਾ ਇਲਾਕੇ ਦੀ ਹੈ।ਅਦਾਕਾਰ  ਦੀ ਕਾਰ ਨਾਲ ਟਕਰਾਉਣ ਕਾਰਨ ਮੋਟਰਸਾਈਕਲ ਸਵਾਰ 29 ਸਾਲਾ ਨੌਜਵਾਨ ਵਿਦਿਆਸਾਗਰ ਕਲੋਨੀ ਬੀਹਾਲਾ ਵਾਸੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਉਸ ਨੂੰ ਤੁਰੰਤ ਐਮ.ਆਰ. ਬੰਗੁਰ ਹਸਪਤਾਲ ਲਿਜਾਇਆ ਗਿਆ, ਫਿਰ ਐਸ.ਐਸ.ਕੇ.ਐਮ. ਹਸਪਤਾਲ ਲਈ ਰੈਫਰ ਕੀਤਾ ਗਿਆ।

ਇਹ ਖ਼ਬਰ ਵੀ ਪੜ੍ਹੋ - Rhea Chakraborty ਦੇ ਪੌਡਕਾਸਟ ਸ਼ੋਅ 'ਚ ਰੋ ਪਏ Aamir Khan, ਕਿਹਾ...

ਰਿਪੋਰਟ ਮੁਤਾਬਕ ਮੋਟਰਸਾਈਕਲ ਚਾਲਕ ਦਾ ਕਹਿਣਾ ਹੈ, 'ਮੈਂ ਰਾਤ ਕਰੀਬ 12.30 ਵਜੇ ਘਰ ਪਰਤ ਰਿਹਾ ਸੀ। ਮੈਂ ਇੱਕ ਕਾਰ ਨੂੰ ਗਲਤ ਦਿਸ਼ਾ ਤੋਂ ਤੇਜ਼ ਰਫਤਾਰ ਨਾਲ ਆਉਂਦਿਆਂ ਦੇਖਿਆ। ਕਾਰ ਨੇ ਮੈਨੂੰ ਟੱਕਰ ਮਾਰ ਦਿੱਤੀ ਅਤੇ ਮੈਂ ਬੇਹੋਸ਼ ਹੋ ਗਿਆ। ਇਸ ਦੇ ਨਾਲ ਹੀ ਸਥਾਨਕ ਲੋਕਾਂ ਨੇ ਦੱਸਿਆ ਕਿ ਸਮਰਾਟ ਮੁਖਰਜੀ ਬੇਹਾਲਾ ਚੌਰਸਤਾ ਤੋਂ ਟਾਲੀਗੰਜ ਵੱਲ ਜਾ ਰਹੇ ਸਨ, ਜਦੋਂ ਉਨ੍ਹਾਂ ਦੀ ਕਾਰ ਬੇਕਾਬੂ ਹੋ ਗਈ ਅਤੇ ਕਾਰ ਮੋਟਰਸਾਈਕਲ ਨਾਲ ਟਕਰਾ ਗਈ।

ਇਹ ਖ਼ਬਰ ਵੀ ਪੜ੍ਹੋ - Kangana ਦੀ ਫ਼ਿਲਮ 'ਐਮਰਜੈਂਸੀ' 'ਤੇ ਲੱਗੇ ਰੋਕ, ਜਾਣੋ ਕਿਉਂ  MP ਸਰਬਜੀਤ ਸਿੰਘ ਖਾਲਸਾ ਨੇ ਕੀਤੀ ਮੰਗ

ਦੱਸਿਆ ਜਾ ਰਿਹਾ ਹੈ ਕਿ ਕਾਰ ਬਹੁਤ ਤੇਜ਼ ਰਫਤਾਰ 'ਤੇ ਸੀ। ਮੋਟਰਸਾਈਕਲ ਨਾਲ ਟਕਰਾਉਣ ਤੋਂ ਬਾਅਦ ਸਮਰਾਟ ਦੀ ਕਾਰ ਚਾਰਦੀਵਾਰੀ ਨੂੰ ਤੋੜਦੇ ਹੋਏ ਨੇੜਲੇ ਘਰ ਨਾਲ ਜਾ ਟਕਰਾਈ। ਫਿਲਹਾਲ ਪੁਲਸ ਨੇ ਅਦਾਕਾਰ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Priyanka

Content Editor

Related News