ਸੈਫ ਅਲੀ ਖ਼ਾਨ ਦੀ ਸਿਹਤ ਨੂੰ ਲੈ ਕੇ ਵੱਡੀ ਅਪਡੇਟ, ਹੁਣ ਡਾਕਟਰਾਂ ਨੇ ਦੱਸੀ ਇਹ ਗੱਲ
Saturday, Jan 18, 2025 - 12:54 PM (IST)
ਐਂਟਰਟੇਨਮੈਂਟ ਡੈਸਕ : 15 ਜਨਵਰੀ ਦੀ ਅੱਧੀ ਰਾਤ ਨੂੰ ਮੁੰਬਈ ਦੇ ਬਾਂਦਰਾ ਸਥਿਤ ਸੈਫ ਅਲੀ ਖ਼ਾਨ ਅਤੇ ਕਰੀਨਾ ਕਪੂਰ ਖ਼ਾਨ ਦੇ ਘਰ ਜੋ ਹੋਇਆ ਉਹ ਹੈਰਾਨ ਕਰਨ ਵਾਲਾ ਸੀ। ਸੈਫ 'ਤੇ ਹਮਲਾਵਰ ਨੇ ਚਾਕੂ ਨਾਲ ਹਮਲਾ ਕੀਤਾ ਜੋ ਚੋਰੀ ਦੀ ਨੀਅਤ ਨਾਲ ਜੋੜੇ ਦੇ ਘਰ ਦਾਖਲ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਸੈਫ ਨੂੰ ਉਨ੍ਹਾਂ ਦੇ 8 ਸਾਲ ਦੇ ਪੁੱਤਰ ਤੈਮੂਰ ਅਲੀ ਖ਼ਾਨ ਨੇ ਉਨ੍ਹਾਂ ਦੇ ਹਾਊਸਹੈਲਪ ਦੀ ਮਦਦ ਨਾਲ ਆਟੋ ਰਿਕਸ਼ਾ 'ਚ ਲੀਲਾਵਤੀ ਹਸਪਤਾਲ ਲੈ ਗਏ ਸਨ। ਸਰਜਰੀ ਤੋਂ ਬਾਅਦ ਅਦਾਕਾਰ ਦੀ ਹਾਲਤ 'ਚ ਸੁਧਾਰ ਹੋ ਰਿਹਾ ਹੈ। ਉਹ ਤਿੰਨ ਦਿਨਾਂ ਤੋਂ ਹਸਪਤਾਲ 'ਚ ਦਾਖਲ ਹਨ ਅਤੇ ਹੁਣ ਉਨ੍ਹਾਂ ਦੀ ਹਾਲਤ ਬਾਰੇ ਜਾਣਕਾਰੀ ਸਾਹਮਣੇ ਆਈ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਕੰਗਨਾ ਰਣੌਤ ਨੂੰ ਵੱਡਾ ਝਟਕਾ, ਅੰਮ੍ਰਿਤਸਰ 'ਚ ਨਹੀਂ ਲੱਗੀ 'ਐਮਰਜੈਂਸੀ'
ਕਦੋਂ ਮਿਲੇਗੀ ਛੁੱਟੀ?
ਸੈਫ 'ਤੇ ਗਰਦਨ ਅਤੇ ਰੀੜ੍ਹ ਦੀ ਹੱਡੀ ਦੇ ਕੋਲ ਚਾਕੂ ਨਾਲ ਹਮਲਾ ਕੀਤਾ ਗਿਆ ਸੀ। ਇਸ ਲਈ ਉਸ ਦੇ ਸਰੀਰ 'ਤੇ ਕਈ ਥਾਵਾਂ 'ਤੇ ਚਾਕੂਆਂ ਨਾਲ ਵਾਰ ਕੀਤੇ ਗਏ। ਉਨ੍ਹਾਂ ਨੂੰ ਐਮਰਜੈਂਸੀ ਸਰਜਰੀ ਤੋਂ ਬਾਅਦ ਆਈਸੀਯੂ ਤੋਂ ਬਾਹਰ ਕੱਢਿਆ ਗਿਆ ਹੈ। ਲੀਲਾਵਤੀ ਹਸਪਤਾਲ ਦੇ ਡਾਕਟਰਾਂ ਨੇ ਅਦਾਕਾਰ ਦੀ ਹਾਲਤ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਦਾਕਾਰ ਹੁਣ ਠੀਕ ਹੈ ਅਤੇ 2-3 ਦਿਨਾਂ ਬਾਅਦ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਜਾਵੇਗੀ।
ਇਹ ਖ਼ਬਰ ਵੀ ਪੜ੍ਹੋ - ਸੈਫ 'ਤੇ ਹਮਲਾ ਕਰਨ ਤੋਂ ਪਹਿਲਾਂ ਹਮਲਾਵਰ ਨੇ ਕੀਤਾ ਸੀ ਇਹ ਕੰਮ, CCTV ਫੁਟੇਜ ਤੋਂ ਹੋਇਆ ਹੈਰਾਨੀਜਨਕ ਖੁਲਾਸਾ
ਕਿਵੇਂ ਹੈ ਸੈਫ ਦੀ ਹਾਲਤ?
ਖ਼ਬਰਾਂ ਮੁਤਾਬਕ, ਲੀਲਾਵਤੀ ਹਸਪਤਾਲ ਦੇ ਨਿਊਰੋਸਰਜਨ ਡਾਕਟਰ ਨਿਤਿਨ ਡਾਂਗੇ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ, "ਅਸੀਂ ਉਨ੍ਹਾਂ ਦੀ ਪ੍ਰਗਤੀ 'ਤੇ ਨਜ਼ਰ ਰੱਖ ਰਹੇ ਹਾਂ ਅਤੇ ਸਾਡੀ ਉਮੀਦ ਅਨੁਸਾਰ, ਉਹ ਬਹੁਤ ਠੀਕ ਮਹਿਸੂਸ ਕਰ ਰਹੇ ਹਨ। ਉਨ੍ਹਾਂ ਦੀ ਪ੍ਰਗਤੀ ਨੂੰ ਦੇਖਦੇ ਹੋਏ, ਅਸੀਂ ਉਨ੍ਹਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਹੈ।" ਜੇਕਰ ਉਹ ਆਰਾਮਦਾਇਕ ਮਹਿਸੂਸ ਕਰਦੇ ਹਨ ਤਾਂ ਅਸੀਂ ਉਨ੍ਹਾਂ ਨੂੰ 2-3 ਦਿਨਾਂ 'ਚ ਡਿਸਚਾਰਜ ਕਰ ਦੇਵਾਂਗੇ।" ਡਾਕਟਰਾਂ ਦਾ ਕਹਿਣਾ ਹੈ ਕਿ ਉਹ ਸੈਫ ਨੂੰ ਤੁਰਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - 'ਭਾਰਤ 'ਚ ਮੁਸਲਿਮ ਕਲਾਕਾਰਾਂ ਦੀ ਜਾਨ ਨੂੰ ਖ਼ਤਰਾ'
ਕਿੱਥੇ ਲੱਗੀ ਸੱਟ?
ਡਾਕਟਰ ਨਿਤਿਨ ਨੇ ਦੱਸਿਆ ਕਿ ਸੈਫ ਨੂੰ ਤਿੰਨ ਸੱਟਾਂ ਲੱਗੀਆਂ ਹਨ, ਦੋ ਹੱਥ 'ਤੇ ਅਤੇ ਇਕ ਗਰਦਨ ਦੇ ਸੱਜੇ ਪਾਸੇ ਅਤੇ ਸਭ ਤੋਂ ਵੱਡੀ ਸੱਟ ਪਿੱਠ 'ਤੇ ਸੀ, ਜੋ ਰੀੜ੍ਹ ਦੀ ਹੱਡੀ 'ਤੇ ਸੀ। ਉਸ ਨੇ ਕਿਹਾ ਸੀ ਕਿ ਡਾਕਟਰਾਂ ਨੇ ਪਿੱਠ ਤੋਂ ਤਿੱਖੀ ਵਸਤੂ (ਚਾਕੂ) ਕੱਢ ਕੇ ਰੀੜ੍ਹ ਦੀ ਹੱਡੀ ਦੀ ਸੱਟ ਠੀਕ ਕਰ ਦਿੱਤੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8