ਅਦਾਕਾਰ ਇਡਾਵੇਲਾ ਬਾਬੂ ਗ੍ਰਿਫਤਾਰ, ਜ਼ਮਾਨਤ ''ਤੇ ਰਿਹਾਅ

Thursday, Sep 26, 2024 - 05:30 PM (IST)

ਅਦਾਕਾਰ ਇਡਾਵੇਲਾ ਬਾਬੂ ਗ੍ਰਿਫਤਾਰ, ਜ਼ਮਾਨਤ ''ਤੇ ਰਿਹਾਅ

ਕੋਚੀ- ਮਲਿਆਲਮ ਅਦਾਕਾਰ ਇਡਾਵੇਲਾ ਬਾਬੂ ਨੂੰ ਇਕ ਅਭਿਨੇਤਰੀ ਦੇ ਕਥਿਤ ਸੈਕਸ ਸ਼ੋਸ਼ਣ ਦੇ ਦੋਸ਼ ਹੇਠ ਬੁੱਧਵਾਰ ਗ੍ਰਿਫਤਾਰ ਕਰ ਲਿਆ ਗਿਆ।ਪੁਲਸ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਅਦਾਲਤ ਵੱਲੋਂ ਪਹਿਲਾਂ ਹੀ ਪੇਸ਼ਗੀ ਜ਼ਮਾਨਤ ਦਿੱਤੇ ਜਾਣ ਕਾਰਨ ਬਾਬੂ ਨੂੰ ਮੈਡੀਕਲ ਜਾਂਚ ਤੋਂ ਬਾਅਦ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ।ਮਲਿਆਲਮ ਫਿਲਮ ਉਦਯੋਗ ’ਚ ਔਰਤਾਂ ਦੇ ਸੈਕਸ ਸ਼ੋਸ਼ਣ ਦੇ ਮਾਮਲਿਆਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਵੱਲੋਂ ਕਿਸੇ ਅਦਾਕਾਰ ਦੀ ਇਹ ਦੂਜੀ ਗ੍ਰਿਫ਼ਤਾਰੀ ਹੈ।

ਇਹ ਖ਼ਬਰ ਵੀ ਪੜ੍ਹੋ - ਪ੍ਰਸਿੱਧ ਯੂਟਿਊਬਰ Ranveer Allahbadia ਦਾ ਯੂਟਿਊਬ ਚੈਨਲ ਹੈਕਰਸ ਨੇ ਕੀਤਾ ਡਿਲੀਟ

ਇਹ ਕਾਰਵਾਈ ਜਸਟਿਸ ਹੇਮਾ ਕਮੇਟੀ ਦੀ ਰਿਪੋਰਟ ਦੇ ਕੁਝ ਹਿੱਸਿਆਂ ਦੇ ਜਾਰੀ ਹੋਣ ਤੋਂ ਬਾਅਦ ਕੀਤੀ ਗਈ ਹੈ। ਕਮੇਟੀ ਨੇ ਅਜਿਹੇ ਮਾਮਲਿਆਂ ਦੀ ਜਾਂਚ ਕੀਤੀ ਸੀ। ਇਸ ਤੋਂ ਪਹਿਲਾਂ ਦਿਨ ਵੇਲੇ ਬਾਬੂ ਪੁੱਛਗਿੱਛ ਲਈ ਕੋਚੀ ’ਚ ਐੱਸ. ਆਈ. ਟੀ. ਦੇ ਸਾਹਮਣੇ ਪੇਸ਼ ਹੋਏ ਸਨ।ਸ਼ਿਕਾਇਤ ਮੁਤਾਬਕ ਅਦਾਕਾਰਾ ਨੇ ਦੋਸ਼ ਲਾਇਆ ਕਿ ਬਾਬੂ ਨੇ ਉਸ ਨੂੰ ਆਪਣੇ ਫਲੈਟ ’ਤੇ ਬੁਲਾਇਆ ਅਤੇ ਉਸ ਦਾ ਕਥਿਤ ਤੌਰ ’ਤੇ ਸੈਕਸ ਸ਼ੋਸ਼ਣ ਕੀਤਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News