Free ’ਚ ਵੰਡੀਆਂ ਜਾ ਰਹੀਆਂ Guru Randhawa ਦੀ ਫ਼ਿਲਮ Shahkot ਦੀਆਂ ਟਿਕਟਾਂ

Friday, Oct 04, 2024 - 07:38 PM (IST)

Free ’ਚ ਵੰਡੀਆਂ ਜਾ ਰਹੀਆਂ Guru Randhawa ਦੀ ਫ਼ਿਲਮ Shahkot ਦੀਆਂ ਟਿਕਟਾਂ

ਐਂਟਰਟੇਨਮੈਂਟ ਡੈਸਕ- ਪੰਜਾਬੀ ਸਿਨੇਮਾ ਜਗਤ 'ਚ ਆਏ ਦਿਨ ਕਈ ਫ਼ਿਲਮਾਂ ਰਿਲੀਜ਼ ਹੋ ਰਹੀਆਂ ਹਨ, ਜਿਸ ਨਾਲ ਲੋਕਾਂ ਨੂੰ ਕੁਝ ਨਾ ਕੁਝ ਨਵਾਂ ਵੇਖਣ ਨੂੰ ਮਿਲਦਾ ਹੈ ਪਰ ਕੁਝ ਅਜਿਹੀਆਂ ਵੀ ਫ਼ਿਲਮਾਂ ਹੁੰਦੀਆਂ ਹਨ, ਜੋ ਨਾ ਸਿਰਫ਼ ਸਾਡੇ ਪੈਸੇ ਬਰਬਾਦ ਕਰਦੀਆਂ ਹਨ ਸਗੋਂ ਸਾਡਾ ਕੀਮਤੀ ਸਮਾਂ ਵੀ ਬਰਬਾਦ ਕਰਦੀਆਂ ਹਨ। ਇਨ੍ਹਾਂ ਫ਼ਿਲਮਾਂ ਸ਼ਾਮਲ ਹੈ ਹਾਲ ਹੀ 'ਚ ਗਾਇਕ ਗੁਰੂ ਰੰਧਾਵਾ ਦੀ ਰਿਲੀਜ਼ ਹੋਈ ਫ਼ਿਲਮ 'ਸ਼ਾਹਕੋਟ'। ਜੀ ਹਾਂ, ਇਹ ਗੱਲ ਅਸੀਂ ਨਹੀਂ ਸਾਡੇ ਦਰਸ਼ਕ ਆਖ ਰਹੇ ਹਨ।

ਜਿਵੇਂ ਹੀ ਸਿਨੇਮਾਂ ਘਰਾਂ 'ਚ ਮੂਵੀ ਰੀਵਿਊ ਕਰਨ ਪਹੁੰਚੇ ਤਾਂ ਉਥੇ ਦਰਸ਼ਕ ਨਹੀਂ ਮਿਲੇ। ਤਕਰੀਬਨ ਅੱਜ ਦੇ ਫ਼ਿਲਮ ਦੇ ਸਾਰੇ ਸ਼ੋਅ ਖਾਲੀ ਹੀ ਨਿਕਲੇ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਫ਼ਿਲਮ ਦੇ ਸ਼ੋਅ ਹਾਊਸਫੁੱਲ ਕਰਵਾਉਣ ਲਈ ਕਾਲਜ ਦੇ ਵਿਦਿਆਰਥੀਆਂ ਨੂੰ ਫ਼ਿਲਮ ਦੀਆਂ ਫਰੀ ਟਿਕਟਾਂ ਵੰਡੀਆਂ ਗਈਆਂ। 

ਇਹ ਖ਼ਬਰ ਵੀ ਪੜ੍ਹੋ - ਹਿਨਾ ਖ਼ਾਨ ਦਾ ਇਹ ਕਦਮ ਮਾਪਿਆ 'ਤੇ ਪਿਆ ਭਾਰੀ, ਰਿਸ਼ਤੇਦਾਰਾਂ ਨੇ ਵੀ ਮੋੜ ਲਿਆ ਮੂੰਹ

ਦੱਸ ਦਈਏ ਕਿ ਗੁਰੂ ਰੰਧਾਵਾ ਦੀ ਫ਼ਿਲਮ 'ਸ਼ਾਹਕੋਟ' ਨੂੰ ਲੈ ਕੇ ਸ਼ੁਰੂ ਤੋਂ ਹੀ ਵਿਵਾਦ ਚੱਲ ਰਿਹਾ ਸੀ। ਜਦੋਂ ਫ਼ਿਲਮ ਦਾ ਟਰੇਲਰ ਰਿਲੀਜ਼ ਹੋਇਆ ਤਾਂ ਇਸ ਵਿਵਾਦ ਨੇ ਹੋਰ ਤੂਲ ਫੜ ਲਿਆ। ਫ਼ਿਲਮ ‘ਚ ਗੁਰੂ ਰੰਧਾਵਾ ਸ਼ਾਹਕੋਟ ਤੋਂ ਪਾਕਿਸਤਾਨ ਜਾਂਦੇ ਹਨ, ਜਿੱਥੇ ਉਨ੍ਹਾਂ ਨੂੰ ਪਾਕਿਸਤਾਨ ਦੀ ਰਹਿਣ ਵਾਲੀ ਇੱਕ ਕੁੜੀ ਨਾਲ ਪਿਆਰ ਹੋ ਜਾਂਦਾ ਹੈ। ਫ਼ਿਲਮ ਨੂੰ ਲੈ ਕੇ ਗੁਆਂਢੀ ਦੇਸ਼ ਪਾਕਿਸਤਾਨ ਦਾ ਪੱਖ ਲੈ ਕੇ ਕਾਫ਼ੀ ਵਿਵਾਦ ਚੱਲ ਰਿਹਾ ਹੈ।
ਫ਼ਿਲਮ ‘ਸ਼ਾਹਕੋਟ’ ’ਤੇ ਦੋਸ਼ ਹੈ ਕਿ ਇਸ ’ਚ ਪਾਕਿਸਤਾਨ ਦੀ ਹਮਾਇਤ ਕੀਤੀ ਗਈ ਹੈ। ਇਸ ਕਾਰਨ ਫ਼ਿਲਮ ਦਾ ਜੰਮ ਕੇ ਵਿਰੋਧ ਹੋ ਰਿਹਾ ਹੈ। ਦੱਸਿਆ ਗਿਆ ਹੈ ਕਿ ਸ਼ਿਵਸੈਨਾ ਪੰਜਾਬ ਨੇ ਸ਼ਾਹਕੋਟ ’ਚ ਰਿਹਾਈ ਦਾ ਵਿਰੋਧ ਕੀਤਾ। ਇਸ ਦੌਰਾਨ ਫ਼ਿਲਮ ਦੇ ਪੋਸਟਰ ਪਾੜੇ ਗਏ ਅਤੇ ਪਾਕਿਸਤਾਨ ਖ਼ਿਲਾਫ਼ ਨਾਅਰੇ ਲਾਏ ਗਏ। ਹਾਲ ਹੀ ‘ਚ ਸ਼ਿਵ ਸੈਨਾ ਦੀ ਪੰਜਾਬ ਇਕਾਈ ਨੇ ਇਸ ਫ਼ਿਲਮ ਦਾ ਵਿਰੋਧ ਕੀਤਾ ਸੀ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਫ਼ਿਲਮ ਦੇ ਪੋਸਟਰ ਫੂਕੇ ਅਤੇ ਪਾਕਿਸਤਾਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਬਾਰੇ ਦਿੱਤੇ ਵਿਵਾਦਤ ਬਿਆਨ ਕਰਕੇ ਮੁੜ ਸੁਰਖੀਆਂ 'ਚ ਕੰਗਨਾ, ਫਿਰ ਮੰਗੇਗੀ ਮੁਆਫ਼ੀ!

ਦੱਸਣਯੋਗ ਹੈ ਕਿ ਇਸ ਫ਼ਿਲਮ 'ਚ ਗੁਰੂ ਰੰਧਾਵਾ ਦੇ ਨਾਲ ਈਸ਼ਾ ਤਲਵਾਰ, ਰਾਜ ਬੱਬਰ, ਗੁਰਸ਼ਬਦ ਹਰਦੀਪ ਗਿੱਲ, ਸੀਮਾ ਕੌਸ਼ਲ, ਨੇਹਾ ਦਿਆਲ ਅਤੇ ਮਨਪ੍ਰੀਤ ਸਿੰਘ ਅਹਿਮ ਭੂਮਿਕਾ ਨਿਭਾਈ ਹੈ। ਅਨਿਰੁਧ ਮੋਹਤਾ ਦੁਆਰਾ ਨਿਰਮਿਤ ਇਹ ਫ਼ਿਲਮ 4 ਅਕਤੂਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ।
 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News