ਰਾਜ ਕੌਸ਼ਲ ਦੇ ਦਿਹਾਂਤ 'ਤੇ ਦੁਖੀ ਹੋਏ ਅਦਾਕਾਰ ਅੰਗਦ ਬੇਦੀ, ਸਾਂਝੀ ਕੀਤੀ ਭਾਵੁਕ ਪੋਸਟ

Wednesday, Jun 30, 2021 - 05:11 PM (IST)

ਮੁੰਬਈ- ਬਾਲੀਵੁੱਡ ਅਦਾਕਾਰਾ ਮੰਦਿਰਾ ਬੇਦੀ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਬੁੱਧਵਾਰ ਦੀ ਸਵੇਰ ਉਨ੍ਹਾਂ ਲਈ ਬਹੁਤ ਹੀ ਦੁਖ਼ਦਾਇਕ ਰਹੀ ਉਨ੍ਹਾਂ ਦੇ ਪਤੀ ਰਾਜ ਕੌਸ਼ਲ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋਇਆ। ਇਸ ਖ਼ਬਰ ਦੇ ਸਾਹਮਣੇ ਆਉਂਦੇ ਹੀ ਮਨੋਰੰਜਨ ਜਗਤ ਦੇ ਗਲਿਆਰਿਆਂ ‘ਚ ਸੋਗ ਦੀ ਲਹਿਰ ਫੈਲ ਗਈ। ਅਦਾਕਾਰ ਅੰਗਦ ਬੇਦੀ ਨੇ ਵੀ ਰਾਜ ਕੌਸ਼ਲ ਦੇ ਦਿਹਾਂਤ ‘ਤੇ ਦੁੱਖ ਜਤਾਉਂਦੇ ਹੋਏ ਬਹੁਤ ਹੀ ਭਾਵੁਕ ਪੋਸਟ ਪਾਈ ਹੈ।
ਅੰਗਦ ਬੇਦੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ- ‘ਲਗਦਾ ਹੈ ਕਿ ਬ੍ਰਹਿਮੰਡ ਨੇ ਸਾਨੂੰ ਤੁਹਾਡੇ ਆਖ਼ਰੀ ਰਾਤ ਦੇ ਖਾਣੇ ਤੇ ਤੁਹਾਡੇ ਨਾਲ ਰਹਿਣ ਲਈ ਚੁਣਿਆ ਸੀ। ਤੁਹਾਡੇ ਨਾਲ ਕੰਮ ਕਰਨਾ ਅਤੇ ਤੁਹਾਡੀ ਪਿਆਰੀ ਕੰਪਨੀ ਵਿਚ ਸਮਾਂ ਬਿਤਾਉਣਾ ਬਹੁਤ ਖੁਸ਼ੀ ਦੀ ਗੱਲ ਸੀ।‘

PunjabKesari
ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਮੈਂ ਤੁਹਾਨੂੰ ਹਮੇਸ਼ਾ ਖ਼ਾਸ ਸਖਸ਼ੀਅਤ ਦੇ ਤੌਰ ‘ਤੇ ਯਾਦ ਰੱਖਾਂਗਾ ਜਿਸਨੇ ਹਰ ਇੱਕ ਦੀ ਸਹਾਇਤਾ ਕੀਤੀ ਜਦੋਂ ਉਨ੍ਹਾਂ ਨੂੰ ਤੁਹਾਡੀ ਜ਼ਰੂਰਤ ਸੀ। ਤੁਹਾਡੇ ਪਰਿਵਾਰ ਅਤੇ ਦੋਸਤਾਂ ਹਮੇਸ਼ਾ ਤੁਹਾਡੀ ਪਿਆਰੀ ਵਾਲੀ ਮੁਸਕਾਨ ਫੈਲਾਉਣ ਲਈ ਯਾਦ ਕਰਨਗੇ। ਇਸ ਪੋਸਟ ਉੱਤੇ ਕਲਾਕਾਰ ਅਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਸ਼ਰਧਾਂਜਲੀ ਦੇ ਰਹੇ ਹਨ।


Aarti dhillon

Content Editor

Related News