ਅਦਾਕਾਰ ਅਕਸ਼ੈ ਕੁਮਾਰ ਬਣੇ ਮਸੀਹਾ, ਕਾਸਟਿੰਗ ਡਾਇਰੈਕਟਰ ਦੀ ਮਾਂ ਦੇ ਇਲਾਜ 'ਚ ਕੀਤੀ ਮਦਦ
Thursday, Aug 22, 2024 - 09:32 AM (IST)
ਮੁੰਬਈ- ਅਕਸ਼ੈ ਕੁਮਾਰ ਆਪਣੇ ਮਿੱਠੇ ਸੁਭਾਅ ਅਤੇ ਸਕਾਰਾਤਮਕ ਪਹੁੰਚ ਲਈ ਜਾਣੇ ਜਾਂਦੇ ਹਨ। ਅਦਾਕਾਰ ਵੀ ਆਪਣੇ ਸਹਿ-ਅਦਾਕਾਰਾਂ ਦੀ ਮਦਦ ਕਰਦੇ ਹਨ। ਹਾਲ ਹੀ 'ਚ ਕਾਸਟਿੰਗ ਡਾਇਰੈਕਟਰ ਮੁਕੇਸ਼ ਛਾਬੜਾ ਨੇ ਅਕਸ਼ੈ ਬਾਰੇ ਗੱਲ ਕੀਤੀ ਅਤੇ ਦੱਸਿਆ ਕਿ ਕਿਵੇਂ ਅਕਸ਼ੈ ਨੇ ਉਨ੍ਹਾਂ ਦੀ ਮਦਦ ਕੀਤੀ ਸੀ।ਰਣਵੀਰ ਇਲਾਹਾਬਾਦੀਆ ਦੇ ਪੋਡਕਾਸਟ 'ਚ ਮੁਕੇਸ਼ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੀ ਮਾਂ ਨੂੰ ਇਲਾਜ ਦੀ ਜ਼ਰੂਰਤ ਸੀ ਤਾਂ ਅਕਸ਼ੈ ਨੇ ਮਦਦ ਕੀਤੀ ਸੀ। ਮੁਕੇਸ਼ ਨੇ ਕਿਹਾ ਕਿ ਅਸੀਂ ਰੋਜ਼ਾਨਾ ਸੰਪਰਕ 'ਚ ਨਹੀਂ ਸੀ ਪਰ ਜਦੋਂ ਮੈਂ ਉਨ੍ਹਾਂ ਤੋਂ ਮਦਦ ਮੰਗੀ ਤਾਂ ਅਕਸ਼ੈ ਉਥੇ ਮੌਜੂਦ ਸੀ।
ਇਹ ਖ਼ਬਰ ਵੀ ਪੜ੍ਹੋ -ਇਸ ਮਸ਼ਹੂਰ ਅਦਾਕਾਰਾ ਨੂੰ ਮਿਲੀ ਰੇਪ ਦੀ ਧਮਕੀ, ਦਿਖਾਏ ਸਕਰੀਨਸ਼ਾਟ
ਮੁਕੇਸ਼ ਨੇ ਕਿਹਾ- ਮੇਰੀ ਮਾਂ ਦੇ ਦਿਲ ਦੇ ਇਲਾਜ ਦੌਰਾਨ ਅਕਸ਼ੈ ਨੇ ਹਸਪਤਾਲ 'ਚ ਸਾਰਾ ਪ੍ਰਬੰਧ ਕੀਤਾ ਸੀ। ਉਹ ਲਗਭਗ ਹਰ ਰੋਜ਼, 15 ਦਿਨ ਲਗਾਤਾਰ ਫੋਨ ਕਰਦਾ ਅਤੇ ਮੇਰੀ ਮਾਂ ਦੀ ਸਿਹਤ ਬਾਰੇ ਪੁੱਛਦੇ ਸੀ। ਉਨ੍ਹਾਂ ਡਾਕਟਰਾਂ ਨਾਲ ਵੀ ਲਗਾਤਾਰ ਗੱਲਬਾਤ ਕੀਤੀ। ਉਹ ਇਸ ਬਾਰੇ ਕਦੇ ਗੱਲ ਨਹੀਂ ਕਰਦੇ, ਮੈਂ ਵੀ ਇਸ ਬਾਰੇ ਕਦੇ ਗੱਲ ਨਹੀਂ ਕਰਦਾ। ਉਹ ਇੱਕ ਸੰਵੇਦਨਸ਼ੀਲ ਵਿਅਕਤੀ ਹੈ। ਮੈਂ ਕਦੇ ਨਹੀਂ ਭੁੱਲ ਸਕਦਾ ਕਿ ਉਸ ਔਖੇ ਸਮੇਂ ਦੌਰਾਨ ਉਹ ਮੇਰੇ ਨਾਲ ਕਿੰਨੇ ਦਿਆਲੂ ਸੀ।ਮੁਕੇਸ਼ ਨੇ ਅੱਗੇ ਕਿਹਾ ਕਿ ਅਕਸ਼ੈ ਆਲੋਚਨਾ ਨੂੰ ਸਕਾਰਾਤਮਕ ਰਵੱਈਏ ਨਾਲ ਲੈਂਦੇ ਹਨ।
ਇਹ ਖ਼ਬਰ ਵੀ ਪੜ੍ਹੋ -Urvashi Rautela ਦੇ ਹੱਥ 'ਤੇ ਲੱਗੀ ਸੱਟ, ਫੈਨਜ਼ ਹੋਏ ਪਰੇਸ਼ਾਨ
ਪ੍ਰੋਫੈਸ਼ਨਲ ਲਾਈਫ ਦੀ ਗੱਲ ਕਰੀਏ ਤਾਂ ਅਕਸ਼ੈ ਲਈ ਇਹ ਔਖਾ ਸਮਾਂ ਹੈ। ਅਦਾਕਾਰ ਦੀਆਂ ਫਿਲਮਾਂ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਨਹੀਂ ਕਰ ਰਹੀਆਂ ਹਨ। ਇਨ੍ਹੀਂ ਦਿਨੀਂ ਉਹ ਫਿਲਮ 'ਖੇਲ ਖੇਲ' 'ਚ ਰੁੱਝੇ ਹੋਏ ਹੈ ਅਤੇ ਇਹ ਫਿਲਮ ਫਲਾਪ ਹੋ ਗਈ ਹੈ। ਫਿਲਮ ਨੂੰ ਚੰਗਾ ਹੁੰਗਾਰਾ ਨਹੀਂ ਮਿਲ ਰਿਹਾ ਹੈ। ਇਸ ਤੋਂ ਪਹਿਲਾਂ ਸਿਰਫਿਰਾ, ਛੋਟੇ ਮੀਆਂ ਬਡੇ ਮੀਆਂ, ਮਿਸ਼ਨ ਰਾਣੀਗੰਜ, ਰਕਸ਼ਾਬੰਧਨ, ਸੈਲਫੀ, ਬੱਚਨ ਪਾਂਡੇ ਫਲਾਪ ਹੋ ਚੁੱਕੀਆਂ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।