ਰਿਤੇਸ਼ ਨਾਲ ਐਕਸ਼ਨ ਫਿਲਮ ਕਰਨਾ ਚਾਹੁੰਦੇ ਹਨ ਅਕਸ਼ੈ

Saturday, May 28, 2016 - 10:21 AM (IST)

 ਰਿਤੇਸ਼ ਨਾਲ ਐਕਸ਼ਨ ਫਿਲਮ ਕਰਨਾ ਚਾਹੁੰਦੇ ਹਨ ਅਕਸ਼ੈ

ਨਵੀਂ ਦਿੱਲੀ—ਬਾਲੀਵੁੱਡ ਦੇ ਖਿਲਾੜੀ ਕੁਮਾਰ ਅਕਸ਼ੈ ਕੁਮਾਰ, ਰਿਤੇਸ਼ ਦੇਸ਼ਮੁੱਖ ਦੇ ਨਾਲ ਐਕਸ਼ਨ ''ਤੇ ਆਧਾਰਿਤ ਫਿਲਮ ਕਰਨਾ ਚਾਹੁੰਦੇ ਹਨ। ਅਕਸ਼ੈ ਅਤੇ ਰਿਤੇਸ਼ ਕਾਮੇਡੀ ਫਿਲਮ ''ਹਾਊਸਫੁੱਲ'' ਅਤੇ ''ਹਾਊਸਫੁੱਲ-2'' ਦੇ ਬਾਅਦ ''ਹਾਊਸਫੁੱਲ-3'' ''ਚ ਵੀ ਇਕੱਠੇ ਕੰਮ ਕੀਤਾ ਹੈ। ਰਿਤੇਸ਼ ਅਤੇ ਮੈਂ ਪਹਿਲਾਂ ਵੀ ਕਈ ਕਾਮੇਡੀ ਫਿਲਮਾਂ ''ਚ ਇਕੱਠੇ ਕੰਮ ਕੀਤਾ ਹੈ। ਜੋ ਕਾਫੀ ਸਫਲ ਰਹੀਆਂ ਹਨ ਪਰ ਅਸੀਂ ਕੋਈ ਐਕਸ਼ਨ ਫਿਲਮ ਇਕੱਠੇ ਨਹੀਂ ਕਰ ਰਹੇ ਹੈ। ਭਵਿੱਖ ''ਚ ਇਸ ਤਰ੍ਹਾਂ ਦਾ ਕੁਝ ਹੋਵੇਗਾ ਤਾਂ ਦੇਖਗੇ। ਅਕਸ਼ੈ ਨੇ ਕਿਹਾ ਕਿ ਕਾਮੇਡੀ ਫਿਲਮਾਂ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। 
ਜ਼ਿਕਰਯੋਗ ਹੈ ਕਿ ਹਾਊਸਫੁੱਲ 3 ''ਚ ਅਕਸ਼ੈ ਕੁਮਾਰ ਅਤੇ ਰਿਤੇਸ਼ ਦੇਸ਼ਮੁੱਖ ਤੋਂ ਇਲਾਵਾ ਅਭਿਸ਼ੇਕ ਬੱਚਨ,ਜੈਕਲੀਨ ਫਰਨਾਡੀਜ਼, ਨਰਗਿਸ ਫਾਖਰੀ ਅਤੇ ਲੀਜ਼ਾ ਹੈਡਨ ਦੀ ਵੀ ਮੁੱਖ ਭੂਮਿਕਾ ਹੈ। ਇਹ ਫਿਲਮ 3 ਜੂਨ ਨੂੰ ਰਿਲੀਜ਼ ਹੋਵੇਗੀ।


Related News