ਅਮਿਤਾਭ ਬੱਚਨ ’ਤੇ ਲੱਗੇ ਦੋਸ਼, ‘ਕੇ. ਬੀ. ਸੀ.’ ’ਚ ਪੁੱਤਰ ਅਭਿਸ਼ੇਕ ਬੱਚਨ ਨੂੰ ਪੁੱਛੇ ਸਾਧਾਰਨ ਸਵਾਲ
Sunday, Aug 20, 2023 - 12:50 PM (IST)
ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਅਭਿਸ਼ੇਕ ਬੱਚਨ ਹਾਲ ਹੀ ’ਚ ਆਪਣੀ ਫ਼ਿਲਮ ‘ਘੂਮਰ’ ਦੀ ਪ੍ਰਮੋਸ਼ਨ ਲਈ ਰਿਐਲਿਟੀ ਟੀ. ਵੀ. ਸ਼ੋਅ ‘ਕੌਣ ਬਣੇਗਾ ਕਰੋੜਪਤੀ’ ਦੇ ਸੈੱਟ ’ਤੇ ਪਹੁੰਚੇ। ਫ਼ਿਲਮ ਦੀ ਮੁੱਖ ਅਦਾਕਾਰਾ ਸੈਯਾਮੀ ਖੇਰ ਵੀ ਉਨ੍ਹਾਂ ਦੇ ਨਾਲ ਸੀ। ਹਾਲਾਂਕਿ ਪ੍ਰਸ਼ੰਸਕ ਇਸ ਪਿਓ-ਪੁੱਤ ਦੀ ਜੋੜੀ ਨੂੰ ਇਕ ਵਾਰ ਮੁੜ ‘ਕੇ. ਬੀ. ਸੀ.’ ਦੇ ਸੈੱਟ ’ਤੇ ਦੇਖਣ ਲਈ ਬਹੁਤ ਉਤਸ਼ਾਹਿਤ ਸਨ ਪਰ ਫਿਰ ਸ਼ੋਅ ’ਚ ਕੁਝ ਅਜਿਹਾ ਹੋਇਆ, ਜਿਸ ਨੇ ਪ੍ਰਸ਼ੰਸਕਾਂ ਨੂੰ ਥੋੜ੍ਹਾ ਨਿਰਾਸ਼ ਤੇ ਨਾਰਾਜ਼ ਕਰ ਦਿੱਤਾ।
ਅਭਿਸ਼ੇਕ ਬੱਚਨ ਦੀ ਫ਼ਿਲਮ ‘ਘੂਮਰ’ ਕ੍ਰਿਕਟ ਬਾਰੇ ਹੈ, ਇਸ ਲਈ ਅਮਿਤਾਭ ਬੱਚਨ ਨੇ ਉਨ੍ਹਾਂ ਨੂੰ ਖੇਡ ਨਾਲ ਜੁੜਿਆ ਸਵਾਲ ਪੁੱਛਿਆ। ਅਸਲ ’ਚ ‘ਕੌਣ ਬਣੇਗਾ ਕਰੋੜਪਤੀ’ ਸੀਜ਼ਨ 15 ਦੇ ਇਸ ਐਪੀਸੋਡ ’ਚ ਅਭਿਸ਼ੇਕ ਬੱਚਨ ਨੂੰ 6 ਲੱਖ 40 ਹਜ਼ਾਰ ਰੁਪਏ ਦਾ ਸਵਾਲ ਪੁੱਛਿਆ ਗਿਆ ਤਾਂ ਦਰਸ਼ਕਾਂ ਨੂੰ ਲੱਗਾ ਕਿ ਇਹ ਬਹੁਤ ਆਸਾਨ ਸੀ। ਸਵਾਲ ਸੁਪਰਸਟਾਰ ਸ਼ਾਹਰੁਖ ਖ਼ਾਨ ਦੀ ‘ਆਈ. ਪੀ. ਐੱਲ.’ ਟੀਮ ‘ਕੇ. ਕੇ. ਆਰ.’ ਨਾਲ ਸਬੰਧਤ ਸੀ।
ਇਹ ਖ਼ਬਰ ਵੀ ਪੜ੍ਹੋ : ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਬਿਆਨ, ‘‘ਯੂ. ਪੀ. ਵਿਚਲੇ ਮਦਦਗਾਰਾਂ ਦੀ ਪਛਾਣ ਛੇਤੀ ਜਨਤਕ ਕਰੇ ਸਰਕਾਰ’’
ਅਮਿਤਾਭ ਬੱਚਨ ਨੇ ਪੁੱਛਿਆ, ‘‘ਆਈ. ਪੀ. ਐੱਲ’ 2023 ’ਚ ਕੋਲਕਾਤਾ ਨਾਈਟ ਰਾਈਡਰਜ਼ ਦੇ ਕਿਸ ਬੱਲੇਬਾਜ਼ ਨੇ ਇਕ ਮੈਚ ਦੇ ਆਖਰੀ ਓਵਰ ’ਚ ਲਗਾਤਾਰ 6 ਛੱਕੇ ਲਗਾਏ ਸਨ।’’ ਆਪਸ਼ਨ ਸਨ ਆਂਦਰੇ ਰਸਲ, ਨਿਤੀਸ਼ ਰਾਣਾ, ਰਿੰਕੂ ਸਿੰਘ ਜਾਂ ਵੈਂਕਟੇਸ਼ ਅਈਅਰ।
ਇਕ ਸੋਸ਼ਲ ਮੀਡੀਆ ਯੂਜ਼ਰ ਨੇ ਇਸ ’ਤੇ ਕੁਮੈਂਟ ਕੀਤਾ, ‘‘ਪੁੱਤਰ ਨੂੰ ਜਿਤਾਉਣਾ ਵੀ ਤਾਂ ਹੈ ਅਮਿਤਾਭ ਜੀ ਨੇ। ਘਰ ਦਾ ਪੈਸਾ ਘਰ ’ਚ ਰਹੇਗਾ।’’ ਇਸੇ ਤਰ੍ਹਾਂ ਇਕ ਹੋਰ ਯੂਜ਼ਰ ਨੇ ਲਿਖਿਆ, ‘‘ਇਹ ਬਹੁਤ ਆਸਾਨ ਹੈ।’’ ਦੂਜੇ ਨੇ ਲਿਖਿਆ, ‘‘ਇਹ ਇਕ ਸਕ੍ਰਿਪਟਿਡ ਸ਼ੋਅ ਹੈ।’’ ਇਕ ਹੋਰ ਯੂਜ਼ਰ ਨੇ ਲਿਖਿਆ, ‘‘ਸਯਾਮੀ ਅਸਲ ’ਚ ਆਈ. ਪੀ. ਐੱਲ. ਦੌਰਾਨ Cricbuzz ’ਤੇ ਇਕ ਸ਼ੋਅ ਹੋਸਟ ਕਰ ਰਹੀ ਸੀ।’’ ਇਕ ਯੂਜ਼ਰ ਨੇ ਲਿਖਿਆ, ‘‘ਇਹ ਸਵਾਲ ਇੰਨੀ ਰਕਮ ਲਈ ਬਹੁਤ ਆਸਾਨ ਹੈ।’’
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।