ਲਾਲ ਸਿੰਘ ਚੱਢਾ ਦੀ ਸ਼ੂਟਿੰਗ ਦੌਰਾਨ ਵਾਪਰਿਆ ਹਾਦਸਾ, ਆਮਿਰ ਖਾਨ ਨੂੰ ਲੱਗੀ ਸੱਟ

10/20/2020 3:40:22 PM

ਮੁੰਬਈ(ਬਿਊਰੋ) - ਬਾਲੀਵੁੱਡ ਦੀ ਚਰਚਿਤ ਸਖਸ਼ੀਅਤ ਆਮਿਰ ਖਾਨ ਦੇ ਫੈਨਜ਼ ਲਈ ਇਕ ਬੁਰੀ ਖਬਰ ਸਾਹਮਣੇ ਆਈ ਹੈ।ਇਸ ਖਬਰ ਕਾਰਨ ਆਮਿਰ ਖਾਨ ਸੁਰਖੀਆਂ 'ਚ ਆ ਗਏ ਹਨ।ਖ਼ਬਰ ਹੈ ਕਿ ਬਾਲੀਵੁੱਡ ਫਿਲਮ 'ਲਾਲ ਸਿੰਘ ਚੱਢਾ' ਦੀ ਸ਼ੂਟਿੰਗ ਦੌਰਾਨ ਇਕ ਹਾਦਸਾ ਵਾਪਰ ਗਿਆ, ਜਿਸ ਕਾਰਨ ਆਮਿਰ ਖਾਨ ਨੂੰ ਸੱਟ ਲੱਗ ਗਈ ਹੈ। ਦੱਸਿਆ ਜਾ ਰਿਹਾ ਹੈ ਫਿਲਮ ਦਾ ਇਕ ਐਕਸ਼ਨ ਸੀਨ ਫਿਲਮਾਉਣ ਲੱਗਿਆ ਆਮਿਰ ਖਾਨ ਨਾਲ ਇਹ ਹਾਦਸਾ ਵਾਪਰ ਗਿਆ, ਜਿਸ ਕਾਰਨ ਉਨ੍ਹਾਂ ਦੀ ਪਸਲੀਆਂ 'ਚ ਸੱਟ ਲੱਗ ਗਈ। ਸੋਸ਼ਲ ਮੀਡੀਆ 'ਤੇ ਆਮਿਰ ਖਾਨ ਦੀ ਇਹ ਖਬਰ ਬੇੱਹਦ ਵਾਇਰਲ ਹੋ ਰਹੀ ਹੈ।

PunjabKesari
ਜਾਣਕਾਰੀ ਮੁਤਾਬਕ ਆਮਿਰ ਖਾਨ ਹੁਣ ਠੀਕ ਹੈ ਤੇ ਦਵਾਈਆਂ ਲੈਣ ਤੋਂ ਬਾਅਦ ਆਮਿਰ ਮੁੜ ਤੋਂ ਫਿਲਮ ਦੀ ਸ਼ੂਟਿੰਗ ਕਰਨ ਲੱਗ ਪਏ ਸਨ। ਕਿਹਾ ਜਾ ਰਿਹਾ ਹੈ ਕਿ ਸੱਟ ਲੱਗਣ ਤੋਂ ਬਾਅਦ ਆਮਿਰ ਖਾਨ ਨੂੰ ਕਾਫੀ ਦਰਦ ਮਹਿਸੂਸ ਹੋਈ ਪਰ ਦਵਾਈਆਂ ਲੈਣ ਤੋਂ ਬਾਅਦ ਆਮਿਰ ਨੇ ਮੁੜ ਤੋਂ ਸ਼ੂਟਿੰਗ ਸ਼ੁਰੂ ਕਰ ਦਿੱਤੀ।ਆਮਿਰ ਖਾਨ ਵੱਲੋਂ ਸ਼ੂਟਿੰਗ ਖਤਮ ਕਰਨ ਤੋਂ ਬਾਅਦ ਦਿੱਲੀ 'ਚ ਆਪਣਾ ਇਲਾਜ਼ ਕਰਵਾਇਆ ਹੈ।ਆਮਿਰ ਖਾਨ ਵੱਲੋਂ ਇਸ ਫਿਲਮ ਦੀ ਸ਼ੂਟਿੰਗ ਲਈ ਕਾਫੀ ਮਿਹਨਤ ਕੀਤੀ ਜਾ ਰਹੀ ਹੈ ਇਸ ਫਿਲਮ 'ਚ ਉਨ੍ਹਾਂ ਕਰੀਨਾ ਕਪੂਰ ਖਾਨ ਵੀ ਨਜ਼ਰ ਆਵੇਗੀ ਜਿਨ੍ਹਾਂ ਨੇ ਪ੍ਰੈੱਗਨੈਂਸੀ ਦੌਰਾਨ ਇਸ ਫਿਲਮ ਦੀ ਸ਼ੂਟਿੰਗ ਕੀਤੀ ਹੈ।


Lakhan Pal

Content Editor Lakhan Pal