ਅਬਦੁ ਰੋਜ਼ਿਕ ਦੀ Bigg Boss 18 ''ਚ ਮੁੜ ਹੋਈ ਵਾਪਸੀ, ਸਲਮਾਨ ਖ਼ਾਨ ਨਾਲ ਸ਼ੋਅ ਨੂੰ ਹੋਸਟ ਕਰਦੇ ਆਉਣਗੇ ਨਜ਼ਰ

Sunday, Aug 11, 2024 - 10:23 AM (IST)

ਅਬਦੁ ਰੋਜ਼ਿਕ ਦੀ Bigg Boss 18 ''ਚ ਮੁੜ ਹੋਈ ਵਾਪਸੀ, ਸਲਮਾਨ ਖ਼ਾਨ ਨਾਲ ਸ਼ੋਅ ਨੂੰ ਹੋਸਟ ਕਰਦੇ ਆਉਣਗੇ ਨਜ਼ਰ

ਮੁੰਬਈ- ਜਿਵੇਂ ਹੀ ਬਿੱਗ ਬੌਸ ਓਟੀਟੀ 3 ਖਤਮ ਹੋਇਆ, ਹਰ ਪਾਸੇ ਬਿੱਗ ਬੌਸ 18 ਦੀ ਚਰਚਾ ਸ਼ੁਰੂ ਹੋ ਗਈ ਹੈ। ਟੀਵੀ ਦਾ ਸਭ ਤੋਂ ਵਿਵਾਦਿਤ ਰਿਐਲਿਟੀ ਸ਼ੋਅ ਬਿੱਗ ਬੌਸ ਹਰ ਸਾਲ ਸਤੰਬਰ ਦੇ ਅੰਤ ਜਾਂ ਅਕਤੂਬਰ ਦੇ ਸ਼ੁਰੂ ਵਿੱਚ ਪ੍ਰਸਾਰਿਤ ਹੁੰਦਾ ਹੈ। ਅਜਿਹੇ 'ਚ ਸ਼ੋਅ 'ਚ ਹਿੱਸਾ ਲੈਣ ਵਾਲੇ ਕੰਟੈਸਟੈਂਟ ਦੇ ਨਾਂ ਸੋਸ਼ਲ ਮੀਡੀਆ 'ਤੇ ਆਉਣੇ ਸ਼ੁਰੂ ਹੋ ਗਏ ਹਨ। ਇਸ ਵਿਚਾਲੇ ਇਹ ਖਬਰ ਆ ਰਹੀ ਹੈ ਕਿ ਇੱਕ ਪੁਰਾਣਾ ਮਸ਼ਹੂਰ ਕੰਟੈਸਟੈਂਟ ਦੀ ਸ਼ੋਅ 'ਚ ਦੁਬਾਰਾ ਐਂਟਰੀ ਹੋਣ ਜਾ ਰਹੀ ਹੈ। 

ਇਹ ਖ਼ਬਰ ਵੀ ਪੜ੍ਹੋ - Prince Narula ਨੇ ਪਤਨੀ ਯੁਵਿਕਾ ਚੌਧਰੀ ਨੂੰ ਦਿੱਤਾ ਸ਼ਾਨਦਾਰ ਸਰਪ੍ਰਾਈਜ਼, ਦੇਖੋ ਬੇਬੀ ਸ਼ਾਵਰ ਦੀਆਂ ਖੂਬਸੂਰਤ ਤਸਵੀਰਾਂ

ਮੀਡੀਆ ਰਿਪੋਰਟਸ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਬਿੱਗ ਬੌਸ ਸੀਜ਼ਨ 16 ਦੇ ਮਸ਼ਹੂਰ ਕੰਟੈਸਟੈਂਟ ਰਹੇ ਤਾਜਿਕਸਤਾਨੀ ਗਾਇਕ ਅਬਦੁ ਰੋਜ਼ਿਕ ਬਿੱਗ ਬੌਸ ਸੀਜ਼ਨ 18 ਦਾ ਹਿੱਸਾ ਬਣਨ ਜਾ ਰਹੇ ਹਨ। ਸੋਸ਼ਲ ਮੀਡੀਆ 'ਤੇ ਚਰਚਾ ਹੈ ਕਿ ਅਬਦੁ ਸ਼ੋਅ 'ਚ ਆਉਣਗੇ, ਪਰ ਕੰਟੈਸਟੈਂਟ ਵਜੋਂ ਨਹੀਂ ਸਗੋਂ ਹੋਸਟ ਬਣ ਕੇ ਹਿੱਸਾ ਲੈਣਗੇ। ਜੀ ਹਾਂ ਖ਼ੁਦ ਅਬਦੁ ਨੇ ਵੀ ਇਸ ਖ਼ਬਰ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਹ ਬਾਲੀਵੁੱਡ ਦੇ ਦਬੰਗ ਖਾਨ ਯਾਨੀ ਕਿ ਸਲਮਾਨ ਖਾਨ ਦੇ ਨਾਲ ਬਿੱਗ ਬੌਸ 18 ਹੋਸਟ ਕਰਨਗੇ। 

ਇਹ ਖ਼ਬਰ ਵੀ ਪੜ੍ਹੋ - ਪੈਰਿਸ 'ਚ ਰਾਧਾ-ਕ੍ਰਿਸ਼ਨ ਮੰਦਰ ਪਹੁੰਚੇ ਅਨੰਤ-ਰਾਧਿਕਾ, ਲਗਾਏ ਜੈਕਾਰੇ

ਅਬਦੁ ਰੋਜ਼ਿਕ ਨੇ ਕਿਹਾ- 'ਬਿੱਗ ਬੌਸ 18 'ਚ ਨਵੀਂ ਭੂਮਿਕਾ ਨਾਲ ਵਾਪਸੀ ਲਈ ਮੈਂ ਬਹੁਤ ਉਤਸ਼ਾਹਿਤ ਹਾਂ। ਬਿੱਗ ਬੌਸ 16 ਵਿੱਚ ਮੇਰਾ ਸਫ਼ਰ ਬਹੁਤ ਖ਼ੂਬਸੂਰਤ ਸੀ ਅਤੇ ਮੈਂ ਇਨ੍ਹਾਂ ਵਿਸ਼ੇਸ਼ ਹਿੱਸਿਆਂ ਵਿੱਚ ਊਰਜਾ ਅਤੇ ਜਨੂੰਨ ਲਿਆਉਣ ਲਈ ਬਹੁਤ ਉਤਸ਼ਾਹਿਤ ਹਾਂ। ਮੈਂ ਆਪਣੀ ਭਾਸ਼ਾ ਅਤੇ ਬੋਲਣ ਦੇ ਹੁਨਰ 'ਤੇ ਬਹੁਤ ਮਿਹਨਤ ਕਰ ਰਿਹਾ ਹਾਂ ਤਾਂ ਜੋ ਮੈਂ ਆਪਣਾ ਸਰਵੋਤਮ ਪ੍ਰਦਰਸ਼ਨ ਕਰ ਸਕਾਂ। ਮੈਂ ਦਰਸ਼ਕਾਂ ਨੂੰ ਇਹ ਦਿਖਾਉਣ ਲਈ ਇੰਤਜ਼ਾਰ ਨਹੀਂ ਕਰ ਸਕਦਾ ਕਿ ਸਾਡੇ ਕੋਲ ਕੀ ਹੈ।ਦੱਸ ਦਈਏ ਕਿ ਬਿੱਗ ਬੌਸ 16 ਦੇ ਵਿੱਚ ਅਬਦੁ ਰੋਜ਼ਿਕ ਤੇ ਸ਼ਿਵ ਦੀ ਦੋਸਤੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਇਸ ਦੇ ਨਾਲ-ਨਾਲ ਅਬਦੁ ਰੋਜ਼ਿਕ ਨੂੰ ਭਾਰਤੀ ਦਰਸ਼ਕਾਂ ਵੱਲੋਂ ਕਾਫੀ ਪਿਆਰ ਮਿਲਿਆ। ਫੈਨਜ਼ ਅਬਦੁ ਰੋਜ਼ਿਕ ਨੂੰ ਛੋਟਾ ਭਾਈਜਾਨ ਕਹਿ ਕੇ ਬੁਲਾਉਂਦੇ ਹਨ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News