ਲੋਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹੈ ਬਲਰਾਜ ਦਾ ਗੀਤ ‘ਅਜ਼ਮਾਇਸ਼’ (ਵੀਡੀਓ)

9/15/2020 1:59:59 PM

ਜਲੰਧਰ (ਬਿਊਰੋ)– ਆਪਣੀ ਸੁਰੀਲੀ ਆਵਾਜ਼ ਨਾਲ ਲੋਕਾਂ ਦਾ ਦਿਲ ਜਿੱਤਣ ਵਾਲੇ ਗਾਇਕ ਬਲਰਾਜ ਦਾ ਹਾਲ ਹੀ ’ਚ ਨਵਾਂ ਗੀਤ ‘ਅਜ਼ਮਾਇਸ਼’ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਲੋਕਾਂ ਵਲੋਂ ਵੀ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ, ਜਿਸ ਨੂੰ ਕੁਝ ਘੰਟਿਆਂ ਅੰਦਰ ਹੀ ਯੂਟਿਊਬ ’ਤੇ 1.5 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਬਲਰਾਜ ਦੀ ਆਵਾਜ਼ ’ਚ ਰਿਲੀਜ਼ ਹੋਇਆ ‘ਅਜ਼ਮਾਇਸ਼’ ਇਕ ਸੈਡ-ਰੋਮਾਂਟਿਕ ਗੀਤ ਹੈ।

ਗੀਤ ’ਚ ਅਮਨ ਸ਼ਰਮਾ ਤੇ ਅਕਸ਼ਤਾ ਸੋਨਾਵਾਨੇ ਫੀਚਰ ਕਰ ਰਹੇ ਹਨ। ਗੀਤ ਦੇ ਬੋਲ ਸਿੰਘਜੀਤ ਨੇ ਲਿਖੇ ਹਨ। ਗੀਤ ਨੂੰ ਮਿਊਜ਼ਿਕ ਜੀ ਗੁਰੀ ਨੇ ਦਿੱਤਾ ਹੈ, ਜਿਨ੍ਹਾਂ ਨਾਲ ਪਹਿਲਾਂ ਵੀ ਬਲਰਾਜ ਦੇ ਕਈ ਗੀਤ ਰਿਲੀਜ਼ ਹੋ ਚੁੱਕੇ ਹਨ। ਗੀਤ ਦਾ ਪ੍ਰਾਜੈਕਟ ਨਰੇਸ਼ ਕਾਕਾ ਦਾ ਹੈ। ਗੀਤ ਦੀ ਵੀਡੀਓ ਕਾਕਾ ਫਿਲਮਜ਼ ਵਲੋਂ ਬਣਾਈ ਗਈ ਹੈ। ਯੂਟਿਊਬ ’ਤੇ ਇਹ ਗੀਤ ਟੀ-ਸੀਰੀਜ਼ ਆਪਣਾ ਪੰਜਾਬ ਦੇ ਬੈਨਰ ਹੇਠ ਰਿਲੀਜ਼ ਹੋਇਆ ਹੈ।


Rahul Singh

Content Editor Rahul Singh