ਆਖਿਰ ਸਲਮਾਨ ਨੇ ਕਿਉਂ ਕਰਵਾਇਆ ਆਯੂਸ਼ ਨਾਲ ਭੈਣ ਅਰਪਿਤਾ ਦਾ ਵਿਆਹ? ਸਾਲਾਂ ਬਾਅਦ ਖੁੱਲ੍ਹਿਆ ਰਾਜ਼

Saturday, Apr 13, 2024 - 04:23 PM (IST)

ਆਖਿਰ ਸਲਮਾਨ ਨੇ ਕਿਉਂ ਕਰਵਾਇਆ ਆਯੂਸ਼ ਨਾਲ ਭੈਣ ਅਰਪਿਤਾ ਦਾ ਵਿਆਹ? ਸਾਲਾਂ ਬਾਅਦ ਖੁੱਲ੍ਹਿਆ ਰਾਜ਼

ਨਵੀਂ ਦਿੱਲੀ : ਆਯੂਸ਼ ਸ਼ਰਮਾ ਨੇ 2014 'ਚ ਸਲਮਾਨ ਖ਼ਾਨ ਦੀ ਭੈਣ ਅਰਪਿਤਾ ਖ਼ਾਨ ਨਾਲ ਵਿਆਹ ਕੀਤਾ ਸੀ। ਆਯੂਸ਼ ਅਤੇ ਅਰਪਿਤਾ ਦੇ ਦੋ ਬੱਚੇ ਹਨ, ਜਿਨ੍ਹਾਂ 'ਤੇ ਮਾਮਾ ਸਲਮਾਨ ਆਪਣੀ ਜਾਨ ਲੁਟਾਉਂਦੇ ਹਨ। ਹਾਲ ਹੀ 'ਚ ਦਿੱਤੇ ਇੰਟਰਵਿਊ 'ਚ ਆਯੂਸ਼ ਨੇ ਖੁਲਾਸਾ ਕੀਤਾ ਹੈ ਕਿ ਕਿਵੇਂ ਸਲਮਾਨ ਨੇ ਉਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਦਾ ਵਿਆਹ ਆਪਣੀ ਭੈਣ ਨਾਲ ਕਰਵਾਇਆ। ਆਯੂਸ਼ ਸ਼ਰਮਾ ਸਿਆਸੀ ਪਰਿਵਾਰ ਤੋਂ ਆਉਂਦੇ ਹਨ। ਉਸ ਦੇ ਪਿਤਾ ਅਨਿਲ ਸ਼ਰਮਾ ਹਿਮਾਚਲ ਪ੍ਰਦੇਸ਼ ਦੇ ਮੰਤਰੀ ਅਤੇ ਵਪਾਰੀ ਹਨ। ਆਯੂਸ਼ ਅਭਿਨੇਤਾ ਬਣਨ ਲਈ ਮੁੰਬਈ ਆਏ ਸਨ ਤੇ ਫਿਰ ਉਨ੍ਹਾਂ ਦੀ ਮੁਲਾਕਾਤ ਅਰਪਿਤਾ ਨਾਲ ਹੋਈ। ਆਯੂਸ਼ ਅਰਪਿਤਾ ਨੂੰ ਡੇਟ ਕਰਨ ਦੇ ਕੁਝ ਮਹੀਨਿਆਂ ਬਾਅਦ ਹੀ ਸਲਮਾਨ  ਨੂੰ ਮਿਲੇ ਸਨ ਅਤੇ 'ਰੁਸਲਾਨ' ਅਭਿਨੇਤਾ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਦੀ ਪਹਿਲੀ ਮੁਲਾਕਾਤ ਕਿਵੇਂ ਹੋਈ ਅਤੇ ਭਾਈਜਾਨ ਆਪਣੀ ਭੈਣ ਦੇ ਵਿਆਹ ਲਈ ਕਿਵੇਂ ਸਹਿਮਤ ਹੋਏ।

ਅਰਪਿਤਾ ਨੂੰ ਡੇਟ ਕਰਨ 'ਤੇ ਬੋਲੇ ਆਯੂਸ਼ ਸ਼ਰਮਾ 
ਭਾਰਤੀ ਸਿੰਘ ਅਤੇ ਹਰਸ਼ ਲਿੰਬਾਚੀਆ ਦੇ ਚੈਟ ਸ਼ੋਅ 'ਚ ਆਯੂਸ਼ ਸ਼ਰਮਾ ਨੇ ਅਰਪਿਤਾ ਨੂੰ ਡੇਟ ਕਰਨ ਤੋਂ ਬਾਅਦ ਪਹਿਲੀ ਵਾਰ ਸਲਮਾਨ ਖ਼ਾਨ ਨੂੰ ਮਿਲਣ ਦੀ ਕਹਾਣੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਉਹ ਸੱਲੂ ਮੀਆਂ ਨੂੰ ਮਿਲਣ 'ਚ ਝਿਜਕ ਮਹਿਸੂਸ ਕਰ ਰਹੇ ਸਨ। ਉਸ ਨੇ ਦੱਸਿਆ ਕਿ ਇੱਕ ਵਾਰ ਜਦੋਂ ਉਹ ਅਰਪਿਤਾ ਨੂੰ ਘਰ ਛੱਡਣ ਗਿਆ ਤਾਂ ਭਾਈਜਾਨ ਦੀ ਭੈਣ ਨੇ ਉਸ ਨੂੰ ਘਰ ਆਉਣ ਦਾ ਸੱਦਾ ਦਿੱਤਾ।

PunjabKesari

ਆਯੂਸ਼ ਨੂੰ ਦੇਖ ਕੇ ਹੈਰਾਨ ਰਹਿ ਗਏ ਸਨ ਸਲਮਾਨ
ਜਦੋਂ ਆਯੂਸ਼ ਸ਼ਰਮਾ ਗਲੈਕਸੀ ਅਪਾਰਟਮੈਂਟ 'ਚ ਆਏ ਤਾਂ ਰਾਤ ਦੇ 1 ਵਜੇ ਸਨ ਤੇ ਉਨ੍ਹਾਂ ਦੇ ਘਰ ਦੇ ਸਾਰੇ ਲੋਕ ਟੀਵੀ ਦੇਖ ਰਹੇ ਸਨ ਅਤੇ ਖਾਣਾ ਖਾ ਰਹੇ ਸਨ। ਸਲਮਾਨ ਨਾਲ ਆਪਣੀ ਪਹਿਲੀ ਮੁਲਾਕਾਤ ਨੂੰ ਯਾਦ ਕਰਦੇ ਹੋਏ ਆਯੂਸ਼ ਨੇ ਕਿਹਾ, "ਉਹ ਘਰ 'ਚ ਆਏ ਤੇ ਮੈਂ ਉਨ੍ਹਾਂ ਦੇ ਪਿੱਛੇ ਖੜ੍ਹਾ ਸੀ। ਮੈਂ ਸੋਚਿਆ ਕਿ ਪਿਆਰ ਕੀਤਾ ਤਾਂ ਡਰਨਾ ਕਿਉਂ। ਉਹ ਮੁੜੇ ਅਤੇ ਮੈਂ ਤੁਰੰਤ ਆਪਣੀ ਜਾਣ-ਪਛਾਣ ਦਿੱਤੀ, 'ਹਾਏ ਸਰ, ਮੈਂ ਆਯੂਸ਼ ਸ਼ਰਮਾ ਹਾਂ।' ਉਹ ਹੈਰਾਨ ਰਹੇ ਗਏ ਤੇ ਉਨ੍ਹਾਂ ਨੇ ਕਿਹਾ, 'ਮੈਂ ਸਲਮਾਨ ਖ਼ਾਨ ਹਾਂ ਅਤੇ ਫਿਰ ਮੈਂ ਚਲਾ ਗਿਆ।'

PunjabKesari

ਆਯੂਸ਼ ਦੀ ਇਸ ਗੱਲ ਨਾਲ ਪ੍ਰਭਾਵਿਤ ਹੋਏ ਸਨ ਸਲਮਾਨ
ਆਯੂਸ਼ ਸ਼ਰਮਾ ਨੇ ਅੱਗੇ ਦੱਸਿਆ ਕਿ ਉਨ੍ਹਾਂ ਦੀ ਪਹਿਲੀ ਮੁਲਾਕਾਤ ਤੋਂ ਅਗਲੇ ਦਿਨ ਉਨ੍ਹਾਂ ਨੂੰ ਅਰਪਿਤਾ ਦਾ ਫੋਨ ਆਇਆ ਅਤੇ ਦੱਸਿਆ ਕਿ ਭਰਾ ਸਲਮਾਨ ਉਸ ਨੂੰ ਮਿਲਣਾ ਚਾਹੁੰਦੇ ਹਨ। ਆਯੂਸ਼ ਨੇ ਦੱਸਿਆ ਕਿ ਜਦੋਂ ਭਾਈਜਾਨ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਭਵਿੱਖ ਦੀ ਯੋਜਨਾ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਤੁਰੰਤ ਕਿਹਾ ਕਿ ਉਨ੍ਹਾਂ ਨੂੰ ਐਕਟਿੰਗ ਨਹੀਂ ਆਉਂਦੀ। ਉਸ ਨੇ ਕਿਹਾ, "ਮੈਂ ਹੈਰਾਨ ਸੀ ਕਿ ਉਨ੍ਹਾਂ ਨੂੰ ਕਿਵੇਂ ਪਤਾ ਲੱਗਾ।"

PunjabKesari

ਫਿਰ ਜਦੋਂ ਸਲਮਾਨ ਨੇ ਆਯੂਸ਼ ਤੋਂ ਅਰਪਿਤਾ ਨਾਲ ਉਨ੍ਹਾਂ ਦੇ ਰਿਸ਼ਤੇ ਬਾਰੇ ਪੁੱਛਿਆ ਤਾਂ ਰੁਸਲਾਨ ਅਦਾਕਾਰ ਨੇ ਤੁਰੰਤ ਜਵਾਬ ਦਿੱਤਾ ਕਿ ਉਹ ਉਨ੍ਹਾਂ ਦੀ ਭੈਣ ਨਾਲ ਵਿਆਹ ਕਰਨਾ ਚਾਹੁੰਦੇ ਹਨ। ਉਸ ਨੇ ਕਿਹਾ, "ਸਲਮਾਨ ਨੇ ਮੇਰੀ ਕਮਾਈ ਬਾਰੇ ਪੁੱਛਿਆ। ਮੈਂ ਕਿਹਾ ਮੈਂ ਨਹੀਂ ਕਮਾਉਂਦਾ। ਮੇਰੇ ਪਿਤਾ ਪੈਸੇ ਭੇਜਦੇ ਹਨ ਅਤੇ ਮੈਂ ਉਸ ਨਾਲ ਗੁਜ਼ਾਰਾ ਕਰਦਾ ਹਾਂ। ਮੈਂ ਕਿਹਾ ਘਰ 'ਚ ਪੈਸਾ ਹੈ ਅਤੇ ਮੈਂ ਕਮਾਉਂਦਾ ਨਹੀਂ ਹਾਂ। ਉਨ੍ਹਾਂ ਨੇ ਮੇਰੇ ਵੱਲ ਦੇਖਿਆ ਅਤੇ ਕਿਹਾ, ਇਹ ਮੁੰਡਾ ਬਹੁਤ ਈਮਾਨਦਾਰ ਹੈ ਮੈਨੂੰ ਇਹ ਮੁੰਡਾ ਪਸੰਦ ਆਇਆ। ਵਿਆਹ ਪੱਕਾ।''


author

sunita

Content Editor

Related News