ਸੁਸ਼ਾਂਤ ਦੀ ਮੌਤ ''ਤੇ ਆਮਿਰ ਦੇ ਭਰਾ ਫੈਜ਼ਲ ਦਾ ਸਨਸਨੀਖੇਜ ਖ਼ੁਲਾਸਾ, ਕਿਹਾ- ਹੋਇਆ ਸੀ ਕਤਲ...

09/16/2022 4:19:28 PM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦਾ ਦਿਹਾਂਤ ਹੋਏ ਨੂੰ 2 ਸਾਲ ਹੋ ਗਏ ਹਨ, ਉਨ੍ਹਾਂ ਦੀ ਮੌਤ ਦਾ ਭੇਤ ਅੱਜ ਤਕ ਨਹੀਂ ਸੁਲਝਿਆ ਹੈ। ਸੀ. ਬੀ. ਆਈ. ਨੇ ਜਾਂਚ ਪੂਰੀ ਕਰਨ ਤੋਂ ਬਾਅਦ ਹਾਸੇ ਤਕ ਕਲੋਜ਼ਰ ਰਿਪੋਰਟ ਪੇਸ਼ ਨਹੀਂ ਕੀਤੀ ਹੈ। ਹੁਣ ਇਸ ਮਾਮਲੇ 'ਚ ਹੈਰਾਨ ਕਰਨ ਵਾਲਾ ਬਿਆਨ ਸਾਹਮਣੇ ਆਇਆ ਹੈ। ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਦੇ ਭਰਾ ਫੈਜ਼ਲ ਖ਼ਾਨ ਨੇ ਖ਼ੁਲਾਸਾ ਕੀਤਾ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਨੇ ਖੁਦਕੁਸ਼ੀ ਨਹੀਂ ਕੀਤੀ, ਸਗੋਂ ਉਸ ਦਾ ਕਤਲ ਕੀਤਾ ਗਿਆ ਸੀ।

ਸੁਸ਼ਾਂਤ 'ਤੇ ਬੋਲੇ ਫੈਜ਼ਲ ਖ਼ਾਨ
ਹਾਲ ਹੀ ਵਿਚ ਇਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਫੈਜ਼ਲ ਖ਼ਾਨ ਨੇ ਨੇਪੋਟਿਜ਼ਮ, ਬਾਈਕਾਟ ਤੇ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ 'ਤੇ ਵੀ ਖੁੱਲ੍ਹ ਕੇ ਗੱਲ ਕੀਤੀ। ਉਸ ਨੇ ਕਿਹਾ, ''ਮੈਨੂੰ ਪਤਾ ਹੈ ਕਿ ਉਸ ਨੇ ਖ਼ੁਦਕੁਸ਼ੀ ਨਹੀਂ ਕੀਤੀ ਸਗੋਂ ਉਸ ਦਾ ਕਤਲ ਕੀਤਾ ਗਿਆ ਹੈ। ਉਸ ਦੀ ਖ਼ੁਦਕੁਸ਼ੀ ਦੀ ਕਹਾਣੀ ਵਿਚ ਕਈ ਖਾਮੀਆਂ ਹਨ। ਨਾਲ ਹੀ ਕਿਹਾ ਕਿ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਸੱਚ ਜਲਦੀ ਸਾਹਮਣੇ ਆਵੇ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੇ ਪਿਤਾ ਦੀ ਵਿਗੜੀ ਸਿਹਤ, ਦੇਰ ਰਾਤ ਹਸਪਤਾਲ ’ਚ ਕਰਵਾਇਆ ਦਾਖ਼ਲ

ਬਾਲੀਵੁੱਡ 'ਚ ਹੈ ਨੇਪੋਟਿਜ਼ਮ
ਇਸ ਇੰਟਰਵਿਊ 'ਚ ਫੈਜ਼ਲ ਖ਼ਾਨ ਨੇ ਸਾਫ਼ ਕਿਹਾ ਕਿ ਸੁਸ਼ਾਂਤ ਸਿੰਘ ਰਾਜਪੂਤ ਦਾ ਕਤਲ ਕੀਤਾ ਗਿਆ ਸੀ। ਸਾਰੀਆਂ ਏਜੰਸੀਆਂ ਲੱਗੀਆਂ ਹੋਈਆਂ ਹਨ, ਫਿਰ ਵੀ ਸੱਚਾਈ ਸਾਹਮਣੇ ਨਹੀਂ ਆਈ। ਪਤਾ ਨਹੀਂ ਕਦੋਂ ਅਸਲੀਅਤ ਸਭ ਦੇ ਸਾਹਮਣੇ ਆਵੇਗੀ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਲੋਕਾਂ ਨੂੰ ਜਲਦੀ ਸੱਚਾਈ ਦਾ ਪਤਾ ਲੱਗ ਜਾਵੇ। ਨੇਪੋਟਿਜ਼ਮ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਹਾਂ ਫ਼ਿਲਮ ਇੰਡਸਟਰੀ 'ਚ ਨੇਪੋਟਿਜ਼ਮ ਹੈ, ਤੁਹਾਨੂੰ ਕੰਮ ਮਿਲੇਗਾ ਪਰ ਜੇਕਰ ਲੋਕ ਪਸੰਦ ਨਹੀਂ ਕਰਦੇ ਤਾਂ ਤੁਸੀਂ ਬਾਲੀਵੁੱਡ 'ਚ ਜ਼ਿਆਦਾ ਦੇਰ ਤਕ ਟਿਕ ਨਹੀਂ ਸਕਦੇ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਹਸਪਤਾਲ ਮਿਲਣ ਪਹੁੰਚੀ ਐੱਮ. ਪੀ. ਪਰਨੀਤ ਕੌਰ

ਬਾਈਕਾਟ ਵੀ ਹੈ ਜਾਇਜ਼
ਫੈਜ਼ਲ ਖ਼ਾਨ ਨੇ ਇਹ ਵੀ ਕਿਹਾ ਕਿ ਫ਼ਿਲਮ ਇੰਡਸਟਰੀ 'ਚ ਗਰੁੱਪਵਾਦ ਹੈ ਅਤੇ ਜੇਕਰ ਤੁਸੀਂ ਕਿਸੇ ਗਰੁੱਪ 'ਚ ਨਹੀਂ ਹੋ ਤਾਂ ਸਮੱਸਿਆਵਾਂ ਖੜ੍ਹੀਆਂ ਹੋਣਗੀਆਂ। 'ਮੇਲਾ' ਫੇਮ ਅਦਾਕਾਰ ਨੇ ਸੋਸ਼ਲ ਮੀਡੀਆ 'ਤੇ ਚੱਲ ਰਹੇ ਫ਼ਿਲਮਾਂ ਦੇ ਬਾਈਕਾਟ ਦੇ ਰੁਝਾਨ ਨੂੰ ਵੀ ਜਾਇਜ਼ ਠਹਿਰਾਇਆ। ਉਨ੍ਹਾਂ ਕਿਹਾ ਕਿ ਲੋਕ ਸੋਸ਼ਲ ਮੀਡੀਆ 'ਤੇ ਆਪਣੀ ਅਸਲੀਅਤ ਦਿਖਾ ਰਹੇ ਹਨ। ਮੇਰੇ ਵਰਗਾ ਇਮਾਨਦਾਰ ਬੰਦਾ ਇੱਥੇ ਕਿਵੇਂ ਬਚੇਗਾ? ਤਾਕਤਵਰ ਵਿਅਕਤੀ ਉਸ ਨੂੰ ਉੱਠਣ ਨਹੀਂ ਦੇਵੇਗਾ। ਨਵਾਂ ਅਦਾਕਾਰ ਆਉਂਦਾ ਹੈ, ਉਸ ਨੂੰ ਅੱਗੇ ਨਹੀਂ ਵਧਣ ਦਿੱਤਾ ਜਾਂਦਾ, ਤਾਂ ਫਿਰ ਸੁਸ਼ਾਂਤ ਸਿੰਘ ਬਣ ਜਾਂਦਾ ਹੈ।

ਨੋਟ-  ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
 


sunita

Content Editor

Related News