ਜੁਨੈਦ ਖਾਨ ਸਟਾਰਰ ‘ਲਵਯਾਪਾ’ ਦੀ ਆਮਿਰ ਖਾਨ ਨੇ ਕੀਤੀ ਤਾਰੀਫ
Tuesday, Jan 07, 2025 - 01:33 PM (IST)
ਮੁੰਬਈ- ਜੁਨੈਦ ਖਾਨ ਅਤੇ ਖੁਸ਼ੀ ਕਪੂਰ ਦੀ ਡੈਬਿਊ ਮਚ-ਅਵੇਟਿਡ ਫਿਲਮ ‘ਲਵਯਾਪਾ’ ਨੇ ਟਾਈਟਲ ਟਰੈਕ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ ਹੈ। ਸਿਰਫ 24 ਘੰਟਿਆਂ ’ਚ ਇਸ ਨੇ ਸੋਸ਼ਲ ਮੀਡੀਆ ’ਤੇ ਹਲਚਲ ਮਚਾ ਦਿੱਤੀ ਹੈ ਅਤੇ 15 ਮਿਲੀਅਨ ਵਿਊਜ਼ ਦਾ ਅੰਕੜਾ ਪਾਰ ਕਰ ਲਿਆ ਹੈ। ਆਮਿਰ ਖਾਨ ਆਪਣੇ ਬੇਟੇ ਜੁਨੈਦ ਖਾਨ ਨਾਲ ਪ੍ਰਿਥਵੀ ਥੀਏਟਰ ’ਚ ਨਜ਼ਰ ਆਏ। ਜੁਨੈਦ ਨੇ ਕਿਹਾ, ‘‘ਮੈਂ ਬਹੁਤ ਉਤਸ਼ਾਹਿਤ ਹਾਂ। ਇਹ ਬਹੁਤ ਹੀ ਰੋਮਾਂਚਕ ਫਿਲਮ ਹੈ।
ਇਹ ਵੀ ਪੜ੍ਹੋ-ਗਾਇਕ ਉਦਿਤ ਨਾਰਾਇਣ ਦੀ ਬਿਲਡਿੰਗ 'ਚ ਲੱਗੀ ਅੱਗ
ਇਹ ਰੋਲ ਬਿਲਕੁਲ ਨਵਾਂ ਹੈ ‘ਮਹਾਰਾਜ’ ਤੋਂ ਬਹੁਤ ਵੱਖਰਾ ਹੈ। ਇਸ ਲਈ ਇਹ ਇਕ ਅਦਾਕਾਰ ਵਜੋਂ ਵੀ ਚੁਣੌਤੀਪੂਰਨ ਹੈ।’’ ਆਮਿਰ ਨੇ ਕਿਹਾ, ‘‘ਰਫ ਕੱਟ ਦੇਖਿਆ ਹੈ। ਸੱਚ ਕਹਾਂ ਤਾਂ ਮੈਨੂੰ ਇਹ ਫਿਲਮ ਬਹੁਤ ਪਸੰਦ ਆਈ। ਇਹ ਬਹੁਤ ਮਜ਼ੇਦਾਰ ਅਤੇ ਮਨੋਰੰਜਕ ਹੈ। ‘ਲਵਯਾਪਾ’ 7 ਫਰਵਰੀ ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।