ਆਮਿਰ ਖ਼ਾਨ ਆਪਣੇ ਪਾਡਕਾਸਟ ‘ਲਾਲ ਸਿੰਘ ਚੱਢਾ ਦੀਆਂ ਕਹਾਣੀਆਂ’ ਨੂੰ ਕਰਨਗੇ ਲਾਂਚ

Wednesday, May 04, 2022 - 11:34 AM (IST)

ਆਮਿਰ ਖ਼ਾਨ ਆਪਣੇ ਪਾਡਕਾਸਟ ‘ਲਾਲ ਸਿੰਘ ਚੱਢਾ ਦੀਆਂ ਕਹਾਣੀਆਂ’ ਨੂੰ ਕਰਨਗੇ ਲਾਂਚ

ਮੁੰਬਈ (ਬਿਊਰੋ)– ਭਾਰਤੀ ਦਰਸ਼ਕਾਂ ਨੂੰ ਇਕ ਤੋਂ ਬਾਅਦ ਇਕ ਕਈ ਸ਼ਾਨਦਾਰ ਫ਼ਿਲਮਾਂ ਦੇਣ ਤੋਂ ਬਾਅਦ ਆਮਿਰ ਖ਼ਾਨ ਪ੍ਰੋਡਕਸ਼ਨਜ਼ ‘ਲਾਲ ਸਿੰਘ ਚੱਢਾ’ ਦੇ ਨਾਲ ਆਮਿਰ ਖ਼ਾਨ, ਕਰੀਨਾ ਕਪੂਰ ਖ਼ਾਨ ਜਿਹੇ ਪ੍ਰਤਿਭਾਸ਼ਾਲੀ ਕਲਾਕਾਰਾਂ ਦੀ ਟੁਕੜੀ ਦੇ ਨਾਲ ਇਕ ਹੋਰ ਦਿਲ ਛੂਹ ਲੈਣ ਵਾਲੀ ਕਹਾਣੀ ਲਿਆਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਅਜਿਹੇ ’ਚ ਹੁਣ ਆਮਿਰ ਖ਼ਾਨ ਆਪਣੇ ਯੂਨੀਕ ਪ੍ਰਮੋਸ਼ਨਲ ਕੈਂਪੇਨ ਦੇ ਨਾਲ ਫ਼ਿਲਮ ਦਾ ਪ੍ਰਚਾਰ ਕਰਨ ਜਾ ਰਹੇ ਹਨ।

ਦੱਸ ਦੇਈਏ ਕਿ ਅਦੈਤ ਚੰਦਨ ਨਿਰਦੇਸ਼ਿਤ ਫ਼ਿਲਮ ਦਾ ਸਕ੍ਰੀਨਪਲੇਅ ਐਰਿਕ ਰੋਥ ਤੇ ਅਤੁਲ ਕੁਲਕਰਨੀ ਨੇ ਲਿਖਿਆ ਹੈ। ਇਸ ਦੇ ਪ੍ਰਚਾਰ ਲਈ ਆਮਿਰ ਖ਼ਾਨ ਹੁਣ ਆਪਣਾ ਖ਼ੁਦ ਦਾ ਪਾਡਕਾਸਟ ਲਾਂਚ ਕਰਨਗੇ, ਜੋ ਉਨ੍ਹਾਂ ਦੇ ਕਰੀਅਰ ’ਚ ਪਹਿਲੀ ਵਾਰ ਹੋਵੇਗਾ।

ਇਹ ਖ਼ਬਰ ਵੀ ਪੜ੍ਹੋ : ਸਲਮਾਨ ਖ਼ਾਨ ਤੇ ਸ਼ਹਿਨਾਜ਼ ਗਿੱਲ ਦੀ ਇੰਨੀ ਪਿਆਰੀ ਵੀਡੀਓ ਤੁਸੀਂ ਕਦੇ ਨਹੀਂ ਦੇਖੀ ਹੋਣੀ

ਇਸ ਦੇ ਲੈਟੇਸਟ ਵਿਕਾਸ ਦੇ ਮੁਤਾਬਕ ਅਦਾਕਾਰ-ਨਿਰਮਾਤਾ ਪਾਡਕਾਸਟ ‘ਲਾਲ ਸਿੰਘ ਚੱਢਾ ਦੀਆਂ ਕਹਾਣੀਆਂ’ ਦੇ ਰਾਹੀਂ ਆਪਣੇ ਦਰਸ਼ਕਾਂ ਨਾਲ ਗੱਲਬਾਤ ਕਰਨਗੇ, ਜਿਥੇ ਉਹ ‘ਲਾਲ ਸਿੰਘ ਚੱਢਾ’ ’ਤੇ ਚਰਚਾ ਕਰਨਗੇ।

ਆਮਿਰ ਖ਼ਾਨ ਦਾ ਪਹਿਲਾ ਪਾਡਕਾਸਟ 5 ਮਈ ਨੂੰ ਸਾਹਮਣੇ ਆਉਣ ਦੀ ਉਮੀਦ ਹੈ ਤੇ ਇਹ ਟੀ-ਸੀਰੀਜ਼ ਦੇ ਯੂਟਿਊਬ ਚੈਨਲ, ਸਾਵਨ ਤੇ ਰੈੱਡ ਐੱਫ. ਐੱਮ. ’ਤੇ ਮੁਹੱਈਆ ਹੋਵੇਗਾ। ਇਹ ਫ਼ਿਲਮ 11 ਅਗਸਤ, 2022 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News