ਹਿੰਦੂ ਧਰਮ ਦਾ ਅਪਮਾਨ ਕਰਨ ’ਤੇ ਆਮਿਰ ਖ਼ਾਨ ’ਤੇ ਭੜਕੇ ਲੋਕ, ਕਿਹਾ– ‘ਬੇਸ਼ਰਮ ਅਜੇ ਵੀ ਨਹੀਂ...’

Wednesday, Oct 12, 2022 - 04:01 PM (IST)

ਹਿੰਦੂ ਧਰਮ ਦਾ ਅਪਮਾਨ ਕਰਨ ’ਤੇ ਆਮਿਰ ਖ਼ਾਨ ’ਤੇ ਭੜਕੇ ਲੋਕ, ਕਿਹਾ– ‘ਬੇਸ਼ਰਮ ਅਜੇ ਵੀ ਨਹੀਂ...’

ਮੁੰਬਈ (ਬਿਊਰੋ)– ਬਾਲੀਵੁੱਡ ਦੇ ‘ਮਿਸਟਰ ਪਰਫੈਕਸ਼ਨਿਸਟ’ ਮੰਨੇ ਜਾਣ ਵਾਲੇ ਆਮਿਰ ਖ਼ਾਨ ਇਕ ਵਾਰ ਮੁੜ ਚਰਚਾ ’ਚ ਹਨ। ਇਸ ਦਾ ਕਾਰਨ ਇਕ ਐਡ ਹੈ, ਜਿਸ ’ਚ ਉਹ ਕਿਆਰਾ ਅਡਵਾਨੀ ਨਾਲ ਨਜ਼ਰ ਆ ਰਹੇ ਹਨ। ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਲੋਕ ਆਮਿਰ ’ਤੇ ਭੜਕ ਗਏ ਹਨ। ਇਸ ਵੀਡੀਓ ਨੂੰ ਹਿੰਦੂ ਪ੍ਰੰਪਰਾ ਦੇ ਖ਼ਿਲਾਫ਼ ਦੱਸਿਆ ਜਾ ਰਿਹਾ ਹੈ ਤੇ ਕਿਹਾ ਜਾ ਰਿਹਾ ਹੈ ਕਿ ਇਸ ਨਾਲ ਸਮਾਜਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।

ਟਵਿਟਰ ’ਤੇ #AamirKhan_Insults_HinduDharma ਟਰੈਂਡ ਹੋ ਰਿਹਾ ਹੈ। ਟਵਿਟਰ ਦੀ ਜਨਤਾ ਤੋਂ ਇਲਾਵਾ ‘ਦਿ ਕਸ਼ਮੀਰ ਫਾਈਲਜ਼’ ਫ਼ਿਲਮ ਦੇ ਡਾਇਰੈਕਟਰ ਵਿਵੇਕ ਅਗਨੀਹੋਤਰੀ ਨੇ ਵੀ ਆਮਿਰ ਤੇ ਕਿਆਰਾ ’ਤੇ ਆਪਣਾ ਗੁੱਸਾ ਕੱਢਿਆ ਹੈ ਤੇ ਉਨ੍ਹਾਂ ਨੂੰ ਬੇਫਕੂਫ ਤਕ ਕਹਿ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ : ਰੈਪਰ ਬਾਦਸ਼ਾਹ ਨੂੰ ਹੋਇਆ ਇਸ ਪੰਜਾਬੀ ਅਦਾਕਾਰਾ ਨਾਲ ਪਿਆਰ ! 1 ਸਾਲ ਤੋਂ ਇਕ-ਦੂਜੇ ਨੂੰ ਕਰ ਰਹੇ ਨੇ ਡੇਟ

ਦਰਅਸਲ ਹਾਲ ਹੀ ’ਚ ਆਮਿਰ ਖ਼ਾਨ ਤੇ ਕਿਆਰਾ ਅਡਵਾਨੀ ਦੀ ਇਕ ਵੀਡੀਓ ਸਾਹਮਣੇ ਆਈ, ਜਿਸ ’ਚ ਦੋਵੇਂ ਲਾੜਾ-ਲਾੜੀ ਬਣੇ ਨਜ਼ਰ ਆ ਰਹੇ ਹਨ। ਕਿਆਰਾ ਦੀ ਬਜਾਏ ਆਮਿਰ ਦੀ ਵਿਦਾਈ ਹੋ ਰਹੀ ਹੈ। ਉਹ ਆਪਣੇ ਸਹੁਰੇ ਘਰ ਰਹਿਣ ਜਾਂਦੇ ਹਨ। ਉਹ ਗ੍ਰਹਿ ਪ੍ਰਵੇਸ਼ ਦੀ ਰਸਮ ਵੀ ਨਿਭਾਉਂਦੇ ਹਨ। ਅਜਿਹਾ ਕਿਉਂ? ਅਜਿਹਾ ਕਿਆਰਾ ਦੇ ਬੀਮਾਰ ਪਿਤਾ ਕਾਰਨ ਹੈ। ਇਸ ਐਡ ’ਚ ਇਹ ਸੁਨੇਹਾ ਦਿੱਤਾ ਗਿਆ ਹੈ ਕਿ ਜਿਸ ਤਰ੍ਹਾਂ ਲੜਕੀ ਆਪਣਾ ਘਰ ਛੱਡ ਕੇ ਵਿਆਹ ਕਰਕੇ ਸਹੁਰੇ ਘਰ ਚਲੀ ਜਾਂਦੀ ਹੈ, ਠੀਕ ਉਸੇ ਤਰ੍ਹਾਂ ਲੜਕਾ ਵੀ ਵਿਆਹ ਤੋਂ ਬਾਅਦ ਆਪਣੀ ਪਤਨੀ ਦੇ ਘਰ ਰਹਿ ਸਕਦਾ ਹੈ।

ਵੀਡੀਓ ਦੇ ਅਖੀਰ ’ਚ ਆਮਿਰ ਕਹਿੰਦੇ ਹਨ, ‘‘ਸਦੀਆਂ ਤੋਂ ਚੱਲੀ ਆ ਰਹੀ ਪ੍ਰੰਪਰਾ ਕਿਉਂ ਚੱਲਦੀ ਰਹੇ? ਇਸ ਲਈ ਅਸੀਂ ਬੈਂਕਿੰਗ ਪ੍ਰੰਪਰਾ ’ਤੇ ਸਵਾਲ ਚੁੱਕਦੇ ਹਾਂ।’’

ਹਾਲਾਂਕਿ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕਾਂ ਦਾ ਗੁੱਸਾ ਭੜਕ ਗਿਆ ਹੈ। ਇਸ ਨੂੰ ਹਿੰਦੂ ਪ੍ਰੰਪਰਾ ਵਿਰੋਧੀ ਤੇ ਸਮਾਜਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਐਡ ਦੱਸਿਆ ਜਾ ਰਿਹਾ ਹੈ। ਇਸ ਨੂੰ ਬਾਈਕਾਟ ਕਰਨ ਦੀ ਵੀ ਗੱਲ ਕੀਤੀ ਜਾ ਰਹੀ ਹੈ।

ਆਓ ਜਾਣਦੇ ਹਾਂ ਲੋਕਾਂ ਨੇ ਕੀ ਟਵੀਟਸ ਕੀਤੇ ਹਨ–

PunjabKesari

PunjabKesari

PunjabKesari

 

 

ਨੋਟ– ਆਮਿਰ ਖ਼ਾਨ ਦੀ ਇਸ ਐਡ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News