ਕਰਨ ਜੌਹਰ ਦੀ ਜਨਮਦਿਨ ਪਾਰਟੀ ’ਚ ਪਹਿਲੀ ਪਤਨੀ ਕਿਰਨ ਰਾਓ ਨਾਲ ਪਹੁੰਚੇ ਆਮਿਰ ਖ਼ਾਨ

Thursday, May 26, 2022 - 02:02 PM (IST)

ਕਰਨ ਜੌਹਰ ਦੀ ਜਨਮਦਿਨ ਪਾਰਟੀ ’ਚ ਪਹਿਲੀ ਪਤਨੀ ਕਿਰਨ ਰਾਓ ਨਾਲ ਪਹੁੰਚੇ ਆਮਿਰ ਖ਼ਾਨ

ਬਾਲੀਵੁੱਡ ਡੈਸਕ: ਫ਼ਿਲਮ ਨਿਰਮਾਤਾ ਕਰਨ ਜੌਹਰ ਇੰਡਸਟਰੀ 'ਚ ਆਪਣੇ ਕੰਮ ਤੋਂ ਇਲਾਵਾ ਆਪਣੀਆਂ ਪਾਰਟੀਆਂ ਨੂੰ ਲੈ ਕੇ ਵੀ ਕਾਫੀ ਚਰਚਾ 'ਚ ਰਹਿੰਦੇ ਹਨ। ਬੀਤੇ ਦਿਨ ਫ਼ਿਲਮ ਨਿਰਮਾਤਾ ਨੇ ਆਪਣਾ 50ਵਾਂ ਜਨਮਦਿਨ ਮਨਾਇਆ ਸੀ। ਜਿੱਥੇ ਉਸਨੇ ਬੀ-ਟਾਊਨ ਦੀਆਂ ਕਈ ਮਸ਼ਹੂਰ ਹਸਤੀਆਂ ਨੂੰ ਸੱਦਾ ਦਿੱਤਾ ਸੀ।

PunjabKesari

ਕਰਨ ਜੌਹਰ ਦੀ ਜਨਮਦਿਨ ਪਾਰਟੀ 'ਚ ਬਾਲੀਵੁੱਡ ਦੇ ਕਈ ਸਿਤਾਰੇ ਪਹੁੰਚੇ। ਇਸ ਸਭ ਦੇ ਵਿਚਕਾਰ ਮਸ਼ਹੂਰ ਅਦਾਕਾਰ ਆਮਿਰ ਖ਼ਾਨ ਆਪਣੀ ਪਹਿਲੀ ਪਤਨੀ ਨਾਲ ਪਾਰਟੀ ’ਚ ਸ਼ਾਮਲ ਹੋਏ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਆਉਂਦੇ ਹੀ  ਚਰਚਾ 'ਚ ਆ ਗਈਆਂ ਹਨ। ਹੁਣ ਪਹਿਲੇ ਜੋੜੇ ਦੀਆਂ ਇਹ ਤਸਵੀਰਾਂ ਇੰਟਰਨੈੱਟ ’ਤੇ ਕਾਫੀ ਸੁਰਖੀਆਂ ਬਟੋਰ ਰਹੀਆਂ ਹਨ।

ਇਹ ਵੀ ਪੜ੍ਹੋ: ਕਦੋਂ ਰਿਲੀਜ਼ ਹੋਵੇਗੀ ‘ਕੇ. ਜੀ. ਐੱਫ. 3’, ਡਾਇਰੈਕਟਰ ਨੇ ਕੀਤਾ ਵੱਡਾ ਖ਼ੁਲਾਸਾ

ਸਾਹਮਣੇ ਆਈ ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਆਮਿਰ ਖ਼ਾਨ ਅਤੇ ਕਿਰਨ ਰਾਓ ਨੇ ਕਰਨ ਜੌਹਰ ਦੀ ਪਾਰਟੀ ’ਚ ਇਕੱਠੇ ਸ਼ਾਮਲ ਹਨ। ਇਸ ਦੌਰਾਨ ਆਮਿਰ ਦੀ ਪਹਿਲੀ ਪਤਨੀ ਸ਼ਿਮਰੀ ਸ਼ਾਰਟ ਡਰੈੱਸ ’ਚ ਸ਼ਾਨਦਾਰ ਲੱਗ ਰਹੀ ਸੀ। ਜਦਕਿ ਉਹ ਬਲੂ ਟੀ-ਸ਼ਰਟ ਨਾਲ ਬਲੈਕ ਬਲੇਜ਼ਰ ’ਚ ਸਮਾਰਟ ਲੱਗ ਰਹੇ ਸੀ। ਜਨਮਦਿਨ ਦੀ ਪਾਰਟੀ ’ਚ ਦਾਖਲ ਹੋਣ ਤੋਂ ਬਾਅਦ ਜੋੜੇ ਨੇ ਹੱਸ ਕੇ ਕੈਮਰੇ ਦੇ ਸਾਹਮਣੇ ਪੋਜ਼ ਦਿੱਤੇ।ਵਿਆਹ ਦੇ 15 ਸਾਲ ਬਾਅਦ ਆਪਣੇ ਰਾਸਤੇ ਵੱਖ ਕਰ ਚੁੱਕੇ ਆਮਿਰ ਅਤੇ ਕਿਰਨ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਪ੍ਰਸ਼ੰਸਕ ਇਸ ’ਤੇ ਕੁਮੈਂਟ ਕਰ ਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। 

ਇਹ ਵੀ ਪੜ੍ਹੋ: ਫ਼ਿਲਮ ਲਈ ‘ਪ੍ਰਿਥਵੀਰਾਜ ਰਾਸੋ’ ਤਿਆਰੀ ਦਾ ਆਧਾਰ ਬਣੇ : ਅਕਸ਼ੇ ਕੁਮਾਰ

ਦੱਸ ਦੇਈਏ ਕਿ ਆਮਿਰ ਖ਼ਾਨ ਕਿਰਨ ਨੇ ਸਾਲ 2005 ’ਚ ਵਿਆਹ ਕਰਵਾਇਆ ਸੀ। ਹਾਲਾਂਕਿ ਵਿਆਹ ਦੇ 15 ਸਾਲ ਬਾਅਦ ਜੋੜੇ ਨੇ ਵੱਖ ਹੋਣ ਦਾ ਫ਼ੈਸਲਾ ਲੈ ਲਿਆ ਸੀ। ਬੀਤੇ ਸਾਲ ਅਦਾਕਾਰ ਨੇ ਜੁਲਾਈ 2021 ’ਚ ਪਤਨੀ ਕਿਰਨ ਰਾਓ ਨਾਲ ਤਲਾਕ ਲੈ ਲਿਆ ਸੀ। ਦੋਵਾਂ ਨੇ ਆਪਣੇ ਵੱਖ ਹੋਣ ਦਾ ਐਲਾਨ ਸੋਸ਼ਲ ਮੀਡੀਆ ’ਤੇ ਕੀਤਾ ਜਿਸ ਤੋਂ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਹੈਰਾਨ ਰਹਿ ਗਏ ਸੀ।
 


author

Anuradha

Content Editor

Related News