ਆਮਿਰ ਖ਼ਾਨ ਦੀ ਮਾਂ ਨੂੰ ਸਾਬਕਾ ਪਤਨੀ ਕਿਰਨ ਰਾਓ ਨੇ ਖ਼ਾਸ ਅੰਦਾਜ਼ ''ਚ ਕੀਤਾ ਬਰਥਡੇਅ ਵਿਸ਼

Friday, Jun 14, 2024 - 12:44 PM (IST)

ਆਮਿਰ ਖ਼ਾਨ ਦੀ ਮਾਂ ਨੂੰ ਸਾਬਕਾ ਪਤਨੀ ਕਿਰਨ ਰਾਓ ਨੇ ਖ਼ਾਸ ਅੰਦਾਜ਼ ''ਚ ਕੀਤਾ ਬਰਥਡੇਅ ਵਿਸ਼

ਮੁੰਬਈ- ਭਾਵੇਂ ਕਿਰਨ ਰਾਓ ਆਮਿਰ ਖ਼ਾਨ ਤੋਂ ਤਲਾਕ ਲੈਣ ਤੋਂ ਬਾਅਦ ਆਪਣੀ ਜ਼ਿੰਦਗੀ ਆਪਣੇ ਤਰੀਕੇ ਨਾਲ ਜੀਅ ਰਹੀ ਹੈ, ਪਰ ਉਹ ਅਜੇ ਵੀ ਉਸ ਨਾਲ ਅਤੇ ਉਸ ਦੇ ਪਰਿਵਾਰ ਨਾਲ ਜੁੜੀ ਹੋਈ ਹੈ। ਉਹ ਹਰ ਖਾਸ ਮੌਕੇ 'ਤੇ ਖ਼ਾਨ ਪਰਿਵਾਰ ਨਾਲ ਮਸਤੀ ਕਰਦੀ ਨਜ਼ਰ ਆਉਂਦੀ ਹੈ। ਹੁਣ ਹਾਲ ਹੀ 'ਚ ਉਹ ਆਪਣੇ ਸਾਬਕਾ ਪਤੀ ਆਮਿਰ ਦੀ ਮਾਂ ਜ਼ੀਨਤ ਹੁਸੈਨ ਨੂੰ ਜਨਮਦਿਨ 'ਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ। ਕਿਰਨ ਨੇ ਆਪਣੀ ਸਾਬਕਾ ਸੱਸ ਦੇ ਜਨਮਦਿਨ 'ਤੇ ਇਕ ਖਾਸ ਪੋਸਟ ਸ਼ੇਅਰ ਕੀਤੀ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

PunjabKesari

ਆਮਿਰ ਖ਼ਾਨ ਦੀ ਮਾਂ ਜ਼ੀਨਤ ਹੁਸੈਨ 13 ਜੂਨ ਨੂੰ 90 ਸਾਲ ਦੀ ਹੋ ਗਈ ਸੀ। ਇਸ ਮੌਕੇ 'ਤੇ ਆਪਣੀ ਸੱਸ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ, ਕਿਰਨ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਉਨ੍ਹਾਂ ਦੀ ਫੋਟੋ ਸਾਂਝੀ ਕੀਤੀ ਅਤੇ ਲਿਖਿਆ- ਜਨਮਦਿਨ ਮੁਬਾਰਕ ਅੰਮੀ। ਹੁਣ ਕਿਰਨ ਰਾਓ ਦੀ ਇਸ ਪੋਸਟ ਨੂੰ ਸੋਸ਼ਲ ਮੀਡੀਆ 'ਤੇ ਕਾਫ਼ੀ ਦੇਖਿਆ ਜਾ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ- ਪੰਜਾਬੀ ਸਿੰਗਰ Gurdas Mann ਨੂੰ ਪੰਜਾਬ-ਹਰਿਆਣਾ ਹਾਈਕੋਰਟ ਤੋਂ ਮਿਲੀ ਵੱਡੀ ਰਾਹਤ, ਜਾਣੋ ਮਾਮਲਾ

ਤੁਹਾਨੂੰ ਦੱਸ ਦੇਈਏ ਕਿ ਆਮਿਰ ਖ਼ਾਨ ਆਪਣੀ ਮਾਂ ਜ਼ੀਨਤ ਨਾਲ ਬਹੁਤ ਹੀ ਖੂਬਸੂਰਤ ਬੋਂਡ ਸ਼ੇਅਰ ਕਰਦੇ ਹਨ। ਉਹ ਅਕਸਰ ਆਪਣੀ ਪੇਸ਼ੇਵਰ ਅਤੇ ਨਿੱਜੀ ਜ਼ਿੰਦਗੀ 'ਚ ਆਪਣੀ ਮਾਂ ਤੋਂ ਸਲਾਹ ਲੈਂਦੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Harinder Kaur

Content Editor

Related News