56 ਸਾਲ ਦੇ ਹੋਏ ਆਮਿਰ ਖ਼ਾਨ, 11 ਸਾਲ ਦੀ ਉਮਰ ਤੋਂ ਕਰ ਰਹੇ ਹਨ ਫ਼ਿਲਮਾਂ ’ਚ ਕੰਮ

Sunday, Mar 14, 2021 - 12:50 PM (IST)

56 ਸਾਲ ਦੇ ਹੋਏ ਆਮਿਰ ਖ਼ਾਨ, 11 ਸਾਲ ਦੀ ਉਮਰ ਤੋਂ ਕਰ ਰਹੇ ਹਨ ਫ਼ਿਲਮਾਂ ’ਚ ਕੰਮ

ਮੁੰਬਈ: ਫ਼ਿਲਮਾਂ ’ਚ ਆਪਣੀ ਐਕਟਿੰਗ ਦਾ ਦਮ ਦਿਖਾ ਚੁੱਕੇ ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਅੱਜ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਅਦਾਕਾਰ ਨੇ ਫ਼ਿਲਮ ਇੰਡਸਟਰੀ ’ਚ ਐਕਟਿੰਗ ਦੇ ਦਮ ’ਤੇ ਆਪਣਾ ਪੈਰ ਜਮਾਇਆ ਹੈ ਪਰ ਇਹ ਮੁਕਾਮ ਉਨ੍ਹਾਂ ਨੂੰ ਇੰਝ ਹੀ ਨਹੀਂ ਮਿਲਿਆ। ਉਸ ਦੀ ਜ਼ਿੰਦਗੀ ’ਚ ਕਈ ਵਾਰ ਅਜਿਹਾ ਵੀ ਸਮਾਂ ਆਇਆ ਜਦੋਂ ਉਨ੍ਹਾਂ ਦੀ ਹਿੰਮਤ ਨੇ ਜਵਾਬ ਦੇਣਾ ਸ਼ੁਰੂ ਕਰ ਦਿੱਤਾ ਪਰ ਉਸ ਦੌਰ ’ਚ ਵੀ ਅਦਾਕਾਰ ਨੇ ਖ਼ੁਦ ਨੂੰ ਕਿੰਝ ਸੰਭਾਲਿਆ ਇਹ ਅਸੀਂ ਜਾਣਦੇ ਹਾਂ। ਅੱਜ ਅਦਾਕਾਰ ਆਮਿਰ ਖ਼ਾਨ ਦਾ ਜਨਮਦਿਨ ਹੈ। ਜੀ ਹਾਂ 14 ਮਾਰਚ ਨੂੰ ਅਦਾਕਾਰ ਆਪਣਾ 56ਵਾਂ ਜਨਮਦਿਨ ਸੈਲੀਬਿਰੇਟ ਕਰ ਰਹੇ ਹਨ। ਇਸ ਮੌਕੇ ’ਤੇ ਜਾਣਦੇ ਹਾਂ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ...

PunjabKesari
ਫ਼ਿਲਮ ‘ਹੋਲੀ’ ਨਾਲ ਫ਼ਿਲਮੀਂ ਦੁਨੀਆ ’ਚ ਡੈਬਿਊ ਕਰਨ ਵਾਲੇ ਆਮਿਰ ਖ਼ਾਨ ਨੇ ਹੁਣ ਤੱਕ ਕਈ ਸੁਪਰਹਿੱਟ ਫ਼ਿਲਮਾਂ ’ਚ ਕੰਮ ਕੀਤਾ ਹੈ। ਉਨ੍ਹਾਂ ਨੂੰ ‘3 ਇਡੀਅਟਸ’, ‘ਦੰਗਲ’, ‘ਪੀਕੇ’ ਅਤੇ ‘ਲਗਾਨ’ ਵਰਗੀਆਂ ਫ਼ਿਲਮਾਂ ਨਾਲ ਕਾਫ਼ੀ ਪ੍ਰਸਿੱਧੀ ਮਿਲੀ ਹੈ ਪਰ ਇੰਨੀ ਪ੍ਰਸਿੱਧੀ ਮਿਲਣ ਤੋਂ ਬਾਅਦ ਵੀ ਆਮਿਰ ਦੀ ਜ਼ਿੰਦਗੀ ’ਚ ਇਕ ਅਜਿਹਾ ਸਮਾਂ ਆਇਆ ਸੀ ਜਦੋਂ ਉਹ ਕਾਫ਼ੀ ਪਰੇਸ਼ਾਨ ਹੋ ਗਏ ਸਨ ਉਹ ਘਰ ਆ ਕੇ ਬੇਹੱਦ ਰੋਂਦੇ ਸਨ ਅਤੇ ਇਸ ਗੱਲ ਦਾ ਖੁਲਾਸਾ ਅਦਾਕਾਰ ਨੇ ਇਕ ਵਾਰ ਖ਼ੁਦ ਕੀਤਾ ਸੀ। 

PunjabKesari
ਫ਼ਿਲਮ ‘ਕਿਆਮਤ ਸੇ ਕਿਆਮਤ’ ਤੱਕ ਰਿਲੀਜ਼ ਹੋਣ ਤੋਂ ਬਾਅਦ ਆਮਿਰ ਰਾਤੋਂ ਰਾਤ ਮਸ਼ਹੂਰ ਹੋ ਗਏ ਸਨ। ਇਸ ਤੋਂ ਬਾਅਦ ਕਈ ਫ਼ਿਲਮਾਂ ਆਫਰ ਹੋਈਆਂ ਅਤੇ ਉਨ੍ਹਾਂ ਨੇ ਕਰੀਬ ਅੱਠ-ਨੌ ਫ਼ਿਲਮਾਂ ਸਾਈਨ ਕਰ ਦਿੱਤੀਆਂ ਸਨ ਪਰ ਇਸ ਤੋਂ ਬਾਅਦ ਉਹ ਕਾਫ਼ੀ ਪਰੇਸ਼ਾਨ ਹੋ ਗਏ ਸਨ। ਅਦਾਕਾਰ ਨੇ ਦੱਸਿਆ ਸੀ ਕਿ ਜਦੋਂ ਮੈਂ ਅੱਠ ਜਾਂ ਨੌ ਫ਼ਿਲਮਾਂ ਇਕੱਠੀਆਂ ਸਾਈਨ ਕੀਤੀਆਂ ਸਨ। ਉਸ ਸਮੇਂ ਨਿਰਦੇਸ਼ਕ ਲਗਭਗ ਸਾਰੇ ਨਵੇਂ ਸਨ। ਇਨ੍ਹਾਂ ਫ਼ਿਲਮਾਂ ਨੇ ਬੰਬਬਾਰੀ ਸ਼ੁਰੂ ਕਰ ਦਿੱਤੀ ਅਤੇ ਮੈਨੂੰ ਮੀਡੀਆ ਵੱਲੋਂ ‘ਵਨ ਫ਼ਿਲਮ ਵੰਡਰ’ ਕਿਹਾ ਜਾਣ ਲੱਗਿਆ ਪਰ ਮੇਰਾ ਕੈਰੀਅਰ ਡੁੱਬ ਗਿਆ ਸੀ ਅਤੇ ਅਜਿਹਾ ਲੱਗਿਆ ਜਿਵੇਂ ਮੈਂ ਕਿਸੇ ਜਲਦੀ ’ਚ ਹਾਂ। ਮੈਂ ਬਹੁਤ ਦੁਖੀ ਸੀ ਅਤੇ ਘਰ ਆ ਕੇ ਰੋਂਦਾ ਸੀ’।

PunjabKesari
ਅਦਾਕਾਰ ਨੇ ਅੱਗੇ ਦੱਸਿਆ ਸੀ ਕਿ ਮੈਂ ਜਿਨ੍ਹਾਂ ਲੋਕਾਂ ਦੇ ਨਾਲ ਕੰਮ ਕਰਨਾ ਚਾਹੁੰਦਾ ਸੀ ਉਹ ਦਿਲਚਸਪੀ ਨਹੀਂ ਲੈ ਰਹੇ ਸਨ ਅਤੇ ਮੈਂ ਮਹਿਸੂਸ ਕੀਤਾ ਕਿ ਮੈਂ ਜੋ ਫ਼ਿਲਮਾਂ ਕੀਤੀਆਂ ਹਨ ਜਾਂ ਉਸ ਦੌਰ ’ਚ ਕਰ ਰਹੇ ਸਨ ਉਹ ਚੰਗੀਆਂ ਨਹੀਂ ਸਨ। ‘ਕਿਆਮਤ ਸੇ ਕਿਆਮਤ ਤੱਕ’ ਦੇ ਪਹਿਲਾਂ ਦੋ ਸਾਲਾਂ ’ਚ ਮੈਂ ਆਪਣੇ ਜੀਵਨ ਦੀ ਸਭ ਤੋਂ ਕਮਜ਼ੋਰ ਅਵਸਥਾ ਦਾ ਤਜ਼ਰਬਾ ਕੀਤਾ ਸੀ ਜਿਨ੍ਹਾਂ ਫ਼ਿਲਮਾਂ ਨੂੰ ਮੈਂ ਸਾਈਨ ਕੀਤਾ ਸੀ ਉਹ ਇਕ ਤੋਂ ਬਾਅਦ ਇਕ ਰਿਲੀਜ਼ ਅਤੇ ਫਲਾਪ ਹੋਣ ਲੱਗੀ। ਉਸ ਸਮੇਂ ਮੈਨੂੰ ਲੱਗਿਆ ਹੁਣ ਮੈਂ ਖ਼ਤਮ ਹੋ ਰਿਹਾ ਹਾਂ। ਫਿਰ ਮੈਂ ਸੋਚਿਆ ਕਿ ਹੁਣ ਮੈਂ ਉਦੋਂ ਤੱਕ ਕਿਸੇ ਫ਼ਿਲਮ ਨੂੰ ਸਾਈਨ ਨਹੀਂ ਕਰਾਂਗਾ ਜਦੋਂ ਤੱਕ ਮੈਨੂੰ ਚੰਗਾ ਨਿਰਦੇਸ਼ਕ, ਚੰਗੀ ਸਕਰਿਪਟ ਅਤੇ ਚੰਗਾ ਨਿਰਮਾਤਾ ਨਹੀਂ ਮਿਲ ਜਾਂਦਾ। 

PunjabKesari
ਆਮਿਰ ਖ਼ਾਨ ਨੇ ਅੱਗੇ ਦੱਸਿਆ ਕਿ ਇਕ ਵਾਰ ਨਿਰਦੇਸ਼ਕ ਅਤੇ ਨਿਰਮਾਤਾ ਰਾਜਕੁਮਾਰ ਹਿਰਾਨੀ ਨੇ ਫ਼ਿਲਮ ‘3 ਇਡੀਅਟਸ’ ’ਚ ਸਟੂਡੈਂਟਸ ਦੇ ਰੋਲ ਲਈ ਮੇਰੇ ਨਾਲ ਸੰਪਰਕ ਕੀਤਾ ਤਾਂ ਮੈਂ ਸੋਚਿਆ ਕਿ ਉਹ ਕਾਲਜ ਦੇ ਵਿਦਿਆਰਥੀ ਦਾ ਰੋਲ ਕਿੰਝ ਕਰ ਪਾਉਣਗੇ ਪਰ ਮੈਂ ਫ਼ਿਲਮ ਦੇ ਮੂਲ ਵਿਚਾਰ ‘ਸਫ਼ਲਤਾ ਦੇ ਪਿੱਛੇ ਨਾ ਭੱਜੋ’ ਕਾਬਲੀਅਤ ਦਾ ਪਿੱਛਾ ਕਰੋ’ ਤੋਂ ਕਾਫ਼ੀ ਪ੍ਰਭਾਵਿਤ ਹੋ ਗਿਆ ਸੀ। ਇਸ ਤੋਂ ਬਾਅਦ ਮੈਂ ਫ਼ਿਲਮ ਲਈ ਹਾਂ ਕਰ ਦਿੱਤੀ ਅਤੇ ਇਹ ਫ਼ਿਲਮ ਬਾਅਦ ’ਚ ਕਾਫ਼ੀ ਹਿੱਟ ਸਾਬਤ ਹੋਈ। ਇਸ ਫ਼ਿਲਮ ’ਚ ਅਦਾਕਾਰ ਦੇ ਕਿਰਦਾਰ ਨੂੰ ਖ਼ੂਬ ਪਸੰਦ ਕੀਤਾ ਗਿਆ। 

PunjabKesari
ਇਸ ਤੋਂ ਬਾਅਦ ਆਮਿਰ ਫ਼ਿਲਮ ‘ਪੀਕੇ’, ‘ਦਿਲ ਧਕੜਣੇ ਦੋ’, ‘ਦੰਗਲ’ ਵਰਗੀਆਂ ਕਈ ਮਸ਼ਹੂਰ ਫ਼ਿਲਮਾਂ ’ਚ ਨਜ਼ਰ ਆਏ। ਹੁਣ ਆਮਿਰ ਖ਼ਾਨ ‘ਲਾਲ ਸਿੰਘ ਚੱਡਾ’ ’ਚ ਨਜ਼ਰ ਆਉਣਗੇ ਜਿਸ ’ਚ ਉਨ੍ਹਾਂ ਦੇ ਨਾਲ ਅਦਾਕਾਰਾ ਕਰੀਨਾ ਕਪੂਰ ਨਜ਼ਰ ਆਵੇਗੀ। 

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।  


author

Aarti dhillon

Content Editor

Related News