ਦਿਲਪ੍ਰੀਤ ਢਿੱਲੋਂ ਨਾਲ ਵਿਵਾਦ ਤੋਂ ਬਾਅਦ ਮੁੜ ਚਰਚਾ 'ਚ ਅੰਬਰ ਧਾਲੀਵਾਲ, ਵਾਇਰਲ ਹੋਈਆਂ ਇਹ ਵੀਡੀਓਜ਼

Thursday, Oct 01, 2020 - 04:48 PM (IST)

ਦਿਲਪ੍ਰੀਤ ਢਿੱਲੋਂ ਨਾਲ ਵਿਵਾਦ ਤੋਂ ਬਾਅਦ ਮੁੜ ਚਰਚਾ 'ਚ ਅੰਬਰ ਧਾਲੀਵਾਲ, ਵਾਇਰਲ ਹੋਈਆਂ ਇਹ ਵੀਡੀਓਜ਼

ਜਲੰਧਰ (ਬਿਊਰੋ) -  ਪ੍ਰਸਿੱਧ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਪ੍ਰੀਤ ਢਿੱਲੋਂ ਦੀ ਪਤਨੀ ਅੰਬਰ ਧਾਲੀਵਾਲ ਹਮੇਸ਼ਾ ਹੀ ਕਿਸੇ ਨਾ ਕਿਸੇ ਵਿਸ਼ੇ ਨੂੰ ਲੈ ਕੇ ਸੁਰਖੀਆਂ 'ਚ ਆ ਹੀ ਜਾਂਦੀ ਹੈ। ਇਕ ਵਾਰ ਫ਼ਿਰ ਅੰਬਰ ਧਾਲੀਵਾਲ ਹਰ ਪਾਸੇ ਚਰਚਾ ਦਾ ਵਿਸ਼ਾ ਬਣ ਚੁੱਕੀ ਹੈ। ਦਿਲਪ੍ਰੀਤ ਢਿੱਲੋਂ ਨਾਲ ਵਿਵਾਦ ਤੋਂ ਬਾਅਦ ਅੰਬਰ ਧਾਲੀਵਾਲ ਦਾ ਸੁਰਖੀਆਂ 'ਚ ਆਉਣਾ ਕੋਈ ਵਿਦਾਦ ਨਹੀਂ ਸਗੋਂ ਉਸ ਦੀਆਂ ਖ਼ੂਬਸੂਰਤ ਤਸਵੀਰਾਂ ਤੇ ਵੀਡੀਓਜ਼ ਹਨ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

 
 
 
 
 
 
 
 
 
 
 
 
 
 

Nazar rakheyo, nazar rakheyo 🎶 🧿 #Everyday

A post shared by Aamber Dhaliwal (@aamberdhaliwal21) on Sep 29, 2020 at 8:04pm PDT

ਹਾਲ ਹੀ 'ਚ ਅੰਬਰ ਧਾਲੀਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ 3 ਵੀਡੀਓਜ਼ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਨ੍ਹਾਂ ਵੀਡੀਓਜ਼ ਨੂੰ ਸਾਂਝੇ ਕਰਦਿਆਂ ਅੰਬਰ ਨੇ ਕੈਪਸ਼ਨ 'ਚ ਲਿਖਿਆ 'ਨਜ਼ਰ ਰੱਖਈਓ, ਨਜ਼ਰ ਰੱਖਈਓ'। ਹੁਣ ਸਾਰੇ ਇਹੀ ਸੋਚ ਰਹੇ ਹਨ ਕਿ ਅੰਬਰ ਆਖ਼ਿਰ ਕਿਸ ਨੂੰ ਨਜ਼ਰ ਰੱਖਣ ਲਈ ਆਖ ਰਹੀ ਹੈ। ਖੈਰ ਇਹ ਤਾਂ ਹੁਣ ਅੰਬਰ ਧਾਲੀਵਾਲ ਹੀ ਦੱਸ ਸਕਦੀ ਹੈ। ਇਸ ਤੋਂ ਇਲਾਵਾ ਅੰਬਰ ਨੇ ਇਕ ਹੋਰ ਵੀਡੀਓ ਵੀ ਸਾਂਝੀ ਕੀਤੀ ਹੈ, ਜਿਸ 'ਚ ਉਸ ਦੇ ਚਿਹਰੇ 'ਤੇ ਵੱਖਰੀ ਸਮਾਇਲ ਨਜ਼ਰ ਆ ਰਹੀ ਹੈ, ਜਿਵੇਂ ਕਿ ਹੁਣ ਉਹ ਆਪਣੀ ਜ਼ਿੰਦਗੀ 'ਚ ਕਾਫ਼ੀ ਖ਼ੁਸ਼ ਹੈ।

 
 
 
 
 
 
 
 
 
 
 
 
 
 

it’s me again 🙋‍♀️

A post shared by Aamber Dhaliwal (@aamberdhaliwal21) on Sep 28, 2020 at 9:28pm PDT

ਦੱਸ ਦਈਏ ਕਿ ਦਿਲਪ੍ਰੀਤ ਢਿੱਲੋਂ ਨਾਲ ਵਿਵਾਦ ਤੋਂ ਬਾਅਦ ਅੰਬਰ ਧਾਲੀਵਾਲ ਤਾਂ ਕਿਤੇ ਗਾਇਬ ਹੀ ਹੋ ਗਈ। ਦਰਅਸਲ, ਇਸ ਦੀ ਵਜ੍ਹਾ ਸੀ ਕਿ ਅੰਬਰ ਧਾਲੀਵਾਲ ਦੀ ਪੜ੍ਹਾਈ। ਦਿਲਪ੍ਰੀਤ ਢਿੱਲੋਂ ਨਾਲ ਵਿਵਾਦ ਤੋਂ ਬਾਅਦ ਅੰਬਰ ਧਾਲੀਵਾਲ ਦਾ ਪੂਰਾ ਧਿਆਨ ਆਪਣੀ ਪੜ੍ਹਾਈ ਵੱਲ ਦੇ ਰਹੀ ਸੀ। ਉਸ ਨੇ ਸੋਸ਼ਲ ਮੀਡੀਆ ਦੇ ਰਾਹੀਂ ਆਪਣੀ ਖੁਸ਼ੀ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਸੀ। ਅੰਬਰ ਧਾਲੀਵਾਲ ਨੇ ਆਪਣਾ ਨਰਸਿੰਗ ਦਾ ਕੋਰਸ ਪੂਰਾ ਕਰ ਲਿਆ ਹੈ। ਹੁਣ ਦਿਲਪ੍ਰੀਤ ਢਿੱਲੋਂ ਦੀ ਪਤਨੀ ਅੰਬਰ ਧਾਲੀਵਾਲ ਨਰਸ ਬਣ ਗਈ ਹੈ। ਉਨ੍ਹਾਂ ਨੇ ਪੋਸਟ ਪਾ ਕੇ ਲਿਖਿਆ ਸੀ- ‘ਅੱਜ ਇੱਕ ਵੱਡੇ ਟੀਚੇ ਵੱਲ ਇੱਕ ਛੋਟਾ ਜਿਹਾ ਕਦਮ ਲਿਆ ਹੈ। ਹੈਲੋ, ਮੇਰਾ ਨਾਮ ਅੰਬਰ ਹੈ, ਮੈਂ ਅੱਜ ਤੋਂ ਨਰਸ ਬਣਕੇ ਲੋਕਾਂ ਦੀ ਸੇਵਾ ਕਰਾਂਗੀ।’

 
 
 
 
 
 
 
 
 
 
 
 
 
 

a reminder to anyone who needs to hear it #GodIsGood #terabhanamithalage

A post shared by Aamber Dhaliwal (@aamberdhaliwal21) on Sep 22, 2020 at 8:19pm PDT

ਦੱਸਣਯੋਗ ਹੈ ਕਿ ਦਿਲਪ੍ਰੀਤ ਢਿੱਲੋਂ ਨਾਲ ਅੰਬਰ ਧਾਲੀਵਾਲ ਦੇ ਝਗੜੇ ਦੀਆਂ ਖ਼ਬਰਾਂ ਆਈਆਂ ਸਨ, ਜਿਸ ਤੋਂ ਬਾਅਦ ਦੋਵਾਂ ਨੇ ਇੱਕ-ਦੂਜੇ 'ਤੇ ਇਲਜ਼ਾਮ ਲਗਾਏ ਗਏ ਸਨ। ਇਸ ਤੋਂ ਬਾਅਦ ਗਾਇਕ ਦਿਲਪ੍ਰੀਤ ਢਿੱਲੋਂ ਨੇ ਇੱਕ ਵੀਡੀਓ ਸਾਂਝਾ ਕਰਕੇ ਆਪਣਾ ਪੱਖ ਰੱਖਿਆ ਸੀ। ਕੁਝ ਸਮਾਂ ਤਾਂ ਉਹ ਆਪਣੇ ਇਸ ਝਗੜੇ ਕਾਰਨ ਗੀਤਾਂ ਤੋਂ ਵੀ ਦੂਰ ਰਹੇ ਸਨ ਪਰ ਹੁਣ ਇਸ ਸਮੱਸਿਆ ਤੋਂ ਉੱਭਰ ਰਹੇ ਹਨ।
 


author

sunita

Content Editor

Related News