ਲਾਈਵ ਦੌਰਾਨ ਜਦੋਂ ਹੋਇਆ ਦਿਲਪ੍ਰੀਤ ਢਿੱਲੋਂ ਦਾ ਜ਼ਿਕਰ ਤਾਂ ਅੰਬਰ ਧਾਲੀਵਾਲ ਨੇ ਆਖ ਦਿੱਤੀ ਵੱਡੀ ਗੱਲ

12/27/2020 1:40:56 PM

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ਤੇ ਉਸ ਦੀ ਪਤਨੀ ਅੰਬਰ ਧਾਲੀਵਾਲ ਦਾ ਵਿਵਾਦ ਕਾਫੀ ਚਰਚਾ ’ਚ ਰਿਹਾ ਸੀ। ਦੋਵਾਂ ਵਿਚਾਲੇ ਵਿਆਹ ਤੋਂ ਬਾਅਦ ਮਤਭੇਦ ਹੋ ਗਿਆ ਸੀ, ਜਿਸ ਦੇ ਚਲਦਿਆਂ ਦੋਵੇਂ ਅਲੱਗ-ਅਲੱਗ ਰਹਿ ਰਹੇ ਹਨ।

ਹਾਲ ਹੀ ’ਚ ਅੰਬਰ ਧਾਲੀਵਾਲ ਨੇ ਆਪਣੇ ਪ੍ਰਸ਼ੰਸਕਾਂ ਨਾਲ ਇੰਸਟਾਗ੍ਰਾਮ ਲਾਈਵ ’ਚ ਗੱਲਬਾਤ ਕੀਤੀ ਤੇ ਇਸ ਦੌਰਾਨ ਕੁਝ ਲੋਕਾਂ ਵਲੋਂ ਦਿਲਪ੍ਰੀਤ ਢਿੱਲੋਂ ਨੂੰ ਲੈ ਕੇ ਵੀ ਕੁਮੈਂਟਸ ਕੀਤੇ ਗਏ, ਜਿਨ੍ਹਾਂ ਦਾ ਅੰਬਰ ਧਾਲੀਵਾਲ ਵਲੋਂ ਪਿਆਰ ਨਾਲ ਜਵਾਬ ਦਿੱਤਾ ਗਿਆ।

ਇਕ ਪ੍ਰਸ਼ੰਸਕ ਨੇ ਜਦੋਂ ਦਿਲਪ੍ਰੀਤ ਢਿੱਲੋਂ ਤੇ ਦਿ ਕੌਰ ਮੂਮੈਂਟ ਦਾ ਜ਼ਿਕਰ ਕੀਤਾ ਤਾਂ ਅੰਬਰ ਧਾਲੀਵਾਲ ਨੇ ਕਿਹਾ, ‘ਮੈਂ ਦਿਲਪ੍ਰੀਤ ਢਿੱਲੋਂ ਨੂੰ ਪਿਆਰ ਕੀਤਾ ਸੀ ਤੇ ਉਸ ਦਾ ਖਿਆਲ ਰੱਖਿਆ ਸੀ। ਮੈਂ ਜ਼ਿੰਦਗੀ ’ਚ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੀ ਹਾਂ ਤੇ ਕਦੇ ਵੀ ਉਸ ਦਾ ਮਾੜਾ ਨਹੀਂ ਚਾਹਾਂਗੀ। ਮੈਂ ਚਾਹੁੰਦੀ ਹਾਂ ਕਿ ਲੋਕ ਉਸ ਦੇ ਗੀਤ ਸੁਣਨ ਤੇ ਉਸ ਨੂੰ ਪਿਆਰ ਕਰਨ। ਜਦੋਂ ਕੰਟਰੋਵਰਸੀ ਤੋਂ ਬਾਅਦ ਗੀਤ ਆਇਆ ਸੀ ਤਾਂ ਮੈਂ ਖੁਸ਼ ਸੀ।’

ਹਾਲਾਂਕਿ ਅੰਬਰ ਧਾਲੀਵਾਲ ਨੂੰ ਲਾਈਵ ਦੌਰਾਨ ਕੁਝ ਮਾੜੇ ਕੁਮੈਂਟਸ ਵੀ ਕੀਤੇ ਗਏ ਪਰ ਉਨ੍ਹਾਂ ਦਾ ਜਵਾਬ ਅੰਬਰ ਧਾਲੀਵਾਲ ਨੇ ਸਮਝਦਾਰੀ ਨਾਲ ਦਿੱਤਾ। ਅੰਬਰ ਨੇ ਕਿਹਾ, ‘ਜੋ ਲੋਕ ਮਾੜੇ ਕੁਮੈਂਟਸ ਕਰ ਰਹੇ ਹਨ, ਉਨ੍ਹਾਂ ਨੂੰ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਮੈਂ ਕਿਸੇ ਦਾ ਮਾੜਾ ਨਹੀਂ ਚਾਹੁੰਦੀ, ਸਾਰਿਆਂ ਦੀ ਜ਼ਿੰਦਗੀ ’ਚ ਵਧੀਆ ਹੀ ਹੋਵੇ। ਤੁਹਾਡੇ ਕੋਲ ਸਿਰਫ ਯਾਦਾਂ ਹੀ ਰਹਿ ਜਾਂਦੀਆਂ ਹਨ। ਜੇ ਤੁਸੀਂ ਕਿਸੇ ਨਾਲ ਚੰਗਾ ਕਰੋਗੇ ਤਾਂ ਚੰਗੀਆਂ ਯਾਦਾਂ ਹੋਣਗੀਆਂ ਤੇ ਜੇ ਮਾੜਾ ਕਰੋਗੇ ਤਾਂ ਮਾੜੀਆਂ ਯਾਦਾਂ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


Rahul Singh

Content Editor Rahul Singh