ਨੱਚਣ ਨੂੰ ਮਜਬੂਰ ਕਰਦੈ ਪੰਜਾਬੀ ਡਾਂਸ ਟਰੈਕ 'ਆਜਾ ਨੀ ਆਜਾ'

Tuesday, Jan 18, 2022 - 05:02 PM (IST)

ਨੱਚਣ ਨੂੰ ਮਜਬੂਰ ਕਰਦੈ ਪੰਜਾਬੀ ਡਾਂਸ ਟਰੈਕ 'ਆਜਾ ਨੀ ਆਜਾ'

ਚੰਡੀਗੜ੍ਹ (ਬਿਊਰੋ) - ਹਾਲ ਹੀ 'ਚ ਨਵਾਂ ਪੰਜਾਬੀ ਡਾਂਸ ਟਰੈਕ 'ਆਜਾ ਨੀ ਆਜਾ' ਰਿਲੀਜ਼ ਹੋਇਆ ਹੈ। ਇੱਕ ਸ਼ਾਨਦਾਰ ਸੰਗੀਤ ਦੇ ਨਾਲ ਇੱਕ ਪਾਰਟੀ ਟਰੈਕ ਹੈ, ਜੋ ਤੁਹਾਨੂੰ ਬਿਨਾਂ ਕਿਸੇ ਦੇਰੀ ਨੱਚਣ ਲਈ ਮਜਬੂਰ ਕਰੇਗਾ। ਇਸ ਗੀਤ ਨੂੰ ਮੰਜ ਮਿਊਜ਼ਿਕ, ਅਰਜੁਨ ਅਤੇ ਫਤਿਹ ਨੇ ਮਿਲ ਕੇ ਗਾਇਆ ਹੈ, ਜਿਸ ਦੀਆਂ ਸੰਗੀਤਕ ਧੁੰਨਾਂ ਨੂੰ 'ਮੰਜ ਮਿਊਜ਼ਿਕ' ਅਤੇ 'ਡੀ. ਜੇ. ਤੇਜਸ' ਨੇ ਦਿੱਤਾ ਹੈ। ਇਸ ਡਾਂਸ ਟਰੈਕ ਨੂੰ ਮੰਜ ਮਿਊਜ਼ਿਕ ਨੇ ਖ਼ੁਦ ਆਪਣੀ ਕਲਮ ਨਾਲ ਸ਼ਿੰਗਾਰਿਆ ਹੈ, ਜਿਸ ਨੂੰ ਸਾਰੇਗਾਮਾ ਮਿਊਜ਼ਿਕ ਦੁਆਰਾ ਪੇਸ਼ ਕੀਤਾ ਗਿਆ ਹੈ।

ਦੱਸ ਦਈਏ ਕਿ 'ਸਵੈਗ ਮੇਰਾ ਦੇਸੀ' ਲਈ ਮੰਜ ਮਿਊਜ਼ਿਕ ਨੂੰ ਬ੍ਰਿਟ ਏਸ਼ੀਆ ਟੀ. ਵੀ. ਮਿਊਜ਼ਿਕ ਐਵਾਰਡਸ 'ਚ ਸਰਵੋਤਮ ਸ਼ਹਿਰੀ ਸਿੰਗਲ ਐਵਾਰਡੀ ਮਿਲਿਆ। ਉਨ੍ਹਾਂ ਨੇ ਪੰਜਾਬੀ ਸੰਗੀਤ ਉਦਯੋਗ 'ਚ ਬਹੁਤ ਸਾਰੇ ਮਹਾਨ ਹਿੱਟ ਗੀਤਾਂ ਨਾਲ ਯੋਗਦਾਨ ਪਾਇਆ ਹੈ। ਫਤਿਹ, ਜਿਸ ਨੂੰ ਕਿਸੇ ਜਾਣ-ਪਛਾਣ ਦੀ ਲੋੜ ਨਹੀਂ, ਇਨ੍ਹਾਂ ਨੇ ਬਾਲੀਵੁੱਡ ਦੀ 4 ਫ਼ਿਲਮਾਂ 'ਹੈਪੀ ਨਿਊ ਈਅਰ' ਦਾ ਗੀਤ "ਲਵਲੀ" ਵੀ ਗਾਇਆ ਹੈ। ਉਸ ਨੂੰ ਸਾਲ 2015 ਦੇ ਬ੍ਰਿਟ ਏਸ਼ੀਆ ਮਿਊਜ਼ਿਕ ਐਵਾਰਡਸ 'ਚ 'ਬ੍ਰੇਕਥਰੂ ਐਕਟ', 'ਬੈਸਟ ਨਾਰਥ ਅਮਰੀਕਨ ਐਕਟ', ਅਤੇ 'ਬੈਸਟ ਅਰਬਨ ਏਸ਼ੀਅਨ ਐਕਟ' ਚਾਰ ਨਾਮਜ਼ਦਗੀਆਂ ਪ੍ਰਾਪਤ ਹੋਈਆਂ ਸਨ। ਸਾਲ 2016 'ਚ ਉਸ ਨੇ ਆਪਣੀ ਪਹਿਲੀ ਐਲਬਮ 'ਬ੍ਰਿੰਗ ਇਟ ਹੋਮ' ਵੀ ਰਿਲੀਜ਼ ਕੀਤੀ। ਇਸ ਵਾਰ ਉਹ ਨਵੇਂ ਗੀਤ 'ਆਜਾ ਨੀ ਆਜਾ' ਨਾਲ ਵੱਖਰੇ ਅੰਦਾਜ਼ 'ਚ ਨਜ਼ਰ ਆਏ।

ਇੱਥੇ ਵੇਖੋ ਗੀਤ ਦਾ ਵੀਡੀਓ -

ਦੱਸਣਯੋਗ ਹੈ ਕਿ ਫੁੱਟ-ਟੈਪਿੰਗ ਟਰੈਕ  ਮੰਜ਼ ਮਿਊਜ਼ਿਕ, ਅਰਜੁਨ ਅਤੇ ਫਤਿਹ 'ਤੇ ਇਕ ਪਾਰਟੀ ਕਲੱਬ ਵਿਚ ਫ਼ਿਲਮਾਇਆ ਗਿਆ ਹੈ, ਜਿੱਥੇ ਤਿੰਨਾਂ ਨੂੰ ਪੰਜਾਬੀ ਸੰਗੀਤ ਦੀ ਬੀਟ 'ਤੇ ਆਪਣੇ ਦਿਲ ਖੋਲ ਕੇ ਨੱਚਦੇ ਹੋਏ ਦੇਖਿਆ ਜਾ ਸਕਦਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News