ਦਿਲੀਪ ਕੁਮਾਰ ਨੂੰ ਯਾਦ ਕਰਦਿਆਂ ਭਾਵੁਕ ਹੋਈ ਸ਼ਹਿਨਾਜ਼ ਹੁਸੈਨ, ਦਿੱਤੀ ਭਰੇ ਮਨ ਨਾਲ ਸ਼ਰਧਾਂਜਲੀ

07/11/2021 3:55:18 PM

ਹਿੰਦੀ ਸਿਨੇਮਾ ਦੇ ਸੁਪਰ ਸਟਾਰ ਦਿਲੀਪ ਸਾਹਿਬ ਦਾ ਇਸ ਦੁਨੀਆ ਤੋਂ ਵਿਦਾ ਹੋਣਾ ਮੇਰੇ ਲਈ ਲਈ ਪਰਿਵਾਰਿਕ ਘਾਟਾ ਹੈ। ਉਹ ਇਕ ਮਹਾਨ ਅਤੇ ਚੰਗੇ ਵਿਅਕਤੀ ਸਨ ਅਤੇ ਮੇਰੇ ਪਿਤਾ ਸਵ. ਜਸਟਿਸ ਨਾਸਿਰ ਉੱਲਾਹ ਬੇਗ ਨਾਲ ਭਾਵਨਾਤਮਕ ਤੌਰ ’ਤੇ ਜੁੜੇ ਹੋਏ ਸਨ। ਦਿਲੀਪ ਸਾਹਿਬ ਦੇ ਨਾਲ ਸਾਡਾ ਤਿੰਨ ਪੀੜ੍ਹੀਆਂ ਤੋਂ ਪਰਿਵਾਰਿਕ ਨਾਤਾ ਹੈ ਅਤੇ ਉਨ੍ਹਾਂ ਦੇ ਚਲੇ ਜਾਣ ਨਾਲ ਭਾਰਤੀ ਸਿਨੇਮਾ ’ਚ ਇਕ ਯੁੱਗ ਦਾ ਅੰਤ ਹੋ ਗਿਆ ਅਤੇ ਉਹ ਕਈ ਅਜਿਹੀਆਂ ਯਾਦਾਂ ਛੱਡ ਕੇ ਗਏ ਹਨ ਜੋ ਲੰਬੇ ਸਮੇਂ ਤੱਕ ਮਨ ’ਚ ਰਹਿਣਗੀਆਂ ਆਉਣਗੀਆਂ। ਸ਼ਹਿਨਾਜ਼ ਹੁਸੈਨ ਨੇ ਕਿਹਾ ਕਿ ਮੈਂ ਬਹੁਤ ਦੁਖੀ ਹਾਂ ਅਤੇ ਇਹ ਪ੍ਰਾਥਨਾ ਕਰਦੀ ਹਾਂ ਕਿ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ। 
ਦਿਲੀਪ ਕੁਮਾਰ ਜੀ ਦੇ ਦਿਹਾਂਤ ਨਾਲ ਮੈਨੂੰ ਸਾਲਾਂ ਪੁਰਾਣੇ ਉਹ ਪਲ ਯਾਦ ਆ ਗਏ ਜਦੋਂ ਉਨ੍ਹਾਂ ਨੇ ਤਿੰਨ ਦਹਾਕੇ ਪਹਿਲਾਂ ਸਾਲ 1991 ’ਚ ਗ੍ਰੇਟਰ ਕੈਲਾਸ਼ 2 ’ਚ ਸਾਡੇ ਸ਼ਹਿਨਾਜ਼ ਹੁਸੈਨ ਸਿਗਨੇਚਰ ਸੈਲੂਨ ਦਾ ਉਦਘਾਟਨ ਕੀਤਾ ਸੀ। ਮੈਂ ਜਦੋਂ ਉਨ੍ਹਾਂ ਨੂੰ ਇਸ ਸੈਲੂਨ ਦਾ ਉਦਘਾਟਨ ਕਰਨ ਲਈ ਬੇਨਤੀ ਕੀਤੀ ਤਾਂ ਮੈਨੂੰ ਕੁਝ ਡਰ ਸੀ ਕਿ ਸ਼ਾਇਦ ਉਹ ਇਸ ਨੂੰ ਸਵੀਕਾਰ ਨਾ ਕਰਨ ਪਰ ਉਨ੍ਹਾਂ ਨੇ ਮੇਰੀ ਬੇਨਤੀ ਨੂੰ ਇਕਦਮ ਸਵੀਕਾਰ ਕਰਦੇ ਹੋਏ ਕਿਹਾ ਕਿ ਤੁਸੀਂ ਜਲਦੀ ਤੋਂ ਤਾਰੀਕ ਤੈਅ ਕਰੋ। ਉਨ੍ਹਾਂ ਨੇ ਸੌਂਦਰਯ ’ਚ ਹਰਬਲ ਖੇਤਰ ’ਚ ਕੀਤੇ ਗਏ ਸਾਡੀ ਕੰਮ ਨੂੰ ਗਹਿਰੀ ਰੂਚੀ ਨਾਲ ਸਮਝਿਆ ਅਤੇ ਪੂਰੀ ਟੀਮ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸਾਡੀ ਪੂਰੀ ਟੀਮ ਦੇ ਨਾਲ ਸਹਿਜ ਮਾਹੌਲ ’ਚ ਚਰਚਾ ਕੀਤੀ ਅਤੇ ਸਭ ਦੇ ਨਾਲ ਗਰੁੱਪ ਫੋਟੋ ਵੀ ਖਿਚਵਾਈ। ਉਹ ਸਾਡੇ ਘਰ ’ਚ ਇਕ ਮਹਿਮਾਨ ਦੀ ਬਜਾਏ ਪਰਿਵਾਰਿਕ ਮੈਂਬਰ ਦੇ ਤੌਰ ’ਤੇ ਰਹਿਣਾ ਪਸੰਦ ਕਰਦੇ ਸਨ ਅਤੇ ਸਾਡੇ ਸਾਰਿਆਂ ਨਾਲ ਘੁਲ-ਮਿਲ ਜਾਂਦੇ ਸਨ। ਮੰਨੋ ਜਿਵੇਂ ਉਹ ਸਾਲਾਂ ਤੋਂ ਸਾਡੇ ਨਾਲ ਰਹਿੰਦੇ ਹੋਣ। 
ਉਹ ਹਿੰਦੀ ਸਿਨੇਮਾ ਦੇ ਪਹਿਲੇ ਸੁਪਰ ਸਟਾਰ ਸਨ। ਸਿਲਵਰ ਸਕ੍ਰੀਨ ’ਤੇ ਉਨ੍ਹਾਂ ਦੀ ਅਦਾਕਾਰੀ ਲੋਕਾਂ ਨੂੰ ਰਵਾ ਦਿੰਦੀ ਸੀ ਜਿਸ ’ਚ ਉਹ ਟ੍ਰੈਜਡੀ ਕਿੰਗ ਦੇ ਰੂਪ ’ਚ ਮਸ਼ਹੂਰ ਹੋਏ ਪਰ ਆਮ ਜੀਵਨ ’ਚ ਉਹ ਕਾਫ਼ੀ ਹੱਸਮੁੱਖ ਅਤੇ ਸਿੱਧੇ ਸਾਧੇ ਸਨ। ਦਿੱਲੀ ’ਚ ਉਹ ਜਦੋਂ ਵੀ ਆਉਂਦੇ ਤਾਂ ਉਨ੍ਹਾਂ ਦਾ ਹਮੇਸ਼ਾ ਸਾਡੇ ਘਰ ਆਉਣਾ ਹੁੰਦਾ ਸੀ ਅਤੇ ਜੇਕਰ ਉਹ ਜ਼ਿਆਦਾ ਰੁੱਝੇ ਹੁੰਦੇ ਸਨ ਤਾਂ ਅਸੀਂ ਉਨ੍ਹਾਂ ਨੂੰ ਮਿਲਣ ਲਈ ਚਲੇ ਜਾਂਦੇ ਸੀ ਪਰ ਇਹ ਦਿੱਲੀ ਆਉਣ ਤੋਂ ਪਹਿਲਾਂ ਹੀ ਫੋਨ ’ਤੇ ਆਪਣੇ ਆਉਣ ਦੀ ਸੂਚਨਾ ਜ਼ਰੂਰ ਦੇ ਦਿੰਦੇ ਸਨ ਜਿਸ ਨਾਲ ਉਨ੍ਹਾਂ ਦੇ ਬੜਪਨ ਅਤੇ ਆਪਣੇਪਨ ਦਾ ਅਹਿਸਾਸ ਜ਼ਰੂਰ ਹੁੰਦਾ ਸੀ। 
ਦਿਲੀਪ ਸਾਹਿਬ ਨੂੰ ਘਰ ਦਾ ਖਾਣਾ ਬਹੁਤ ਪਸੰਦ ਸੀ ਅਤੇ ਜੇਕਰ ਉਹ ਹੋਟਲ ’ਚ ਵੀ ਠਹਿਰਦੇ ਸਨ ਤਾਂ ਮੈਂ ਉਨ੍ਹਾਂ ਲਈ ਘਰ ਦਾ ਖਾਣਾ ਲੈ ਕੇ ਪਹੁੰਚ ਜਾਂਦੀ ਸੀ ਜਿਸ ਨੂੰ ਉਹ ਬਹੁਤ ਚਾਅ ਨਾਲ ਖਾਂਦੇ ਸਨ। ਖਾਣੇ ’ਚ ਉਨ੍ਹਾਂ ਨੂੰ ਬਰਿਆਨੀ ਅਤੇ ਸਾਦੀ ਸ਼ਾਕਾਹਾਰੀ ਸਬਜ਼ੀਆਂ ਦੋਨੋਂ ਪਸੰਦ ਸਨ ਪਰ ਰਾਤ ਦੇ ਖਾਣੇ ਤੋਂ ਬਾਅਦ ਆਈਸਕ੍ਰੀਮ ਦੇ ਬਹੁਤ ਸ਼ੌਕੀਨ ਸਨ।  ਉਹ ਮੈਨੂੰ ਹਮੇਸ਼ਾ ਹਰਬਲ ਕਾਸਮੈਟਿਕ ਦੀ ਪ੍ਰਮੋਸ਼ਨ ਲਈ ਪ੍ਰੇਰਿਤ ਕਰਦੇ ਸਨ ਅਤੇ ਖ਼ੁਦ ਵੀ ਹਮੇਸ਼ਾ ਹਰਬਲ ਕਾਸਮੈਟਿਕ ਹੀ ਵਰਤਦੇ ਸਨ। 
ਮੇਰਾ ਇਹ ਮੰਨਣਾ ਹੈ ਕਿ ਹਾਲਾਂਕਿ ਉਨ੍ਹਾਂ ਨੇ ਬਲੈਕ ਐਂਡ ਵ੍ਹਾਈਟ ਫ਼ਿਲਮਾਂ ਕੀਤੀਆਂ ਅਤੇ ਉਸ ਸਮੇਂ ਜਨ ਸੰਚਾਰ ਮਾਧਿਅਮ ਵੀ ਕੋਈ ਜ਼ਿਆਦਾ ਪ੍ਰਭਾਵੀ ਨਹੀਂ ਸਨ ਪਰ ਫਿਰ ਵੀ ਉਨ੍ਹਾਂ ਨੇ ਲੋਕਪਿ੍ਰਯਤਾ ਦੇ ਉਸ ਸਿਖ਼ਰ ਨੂੰ ਛੂਹਿਆ ਜੋ ਕਿ ਅੱਜ ਕੱਲ੍ਹ ਸਾਰੇ ਜਨ ਸੰਚਾਰ ਦੇ ਸਰੋਤਾਂ ਦੀ ਵਰਤੋਂ ਨਾਲ ਵੀ ਸਭੰਵ ਨਹੀਂ ਹੋ ਪਾ ਰਿਹਾ ਹੈ। 
ਉਹ ਆਪਣੇ ਪ੍ਰਸ਼ੰਸਕਾਂ ਦੀ ਬਹੁਤ ਕਦਰ ਕਰਦੇ ਸਨ ਅਤੇ ਮੈਨੂੰ ਯਾਦ ਹੈ ਕਿ ਕਿ ‘ਦੇਵਦਾਸ’ ਫ਼ਿਲਮ ਹਿੱਟ ਹੋਣ ਤੋਂ ਬਾਅਦ ਜਦੋਂ ਉਹ ਸਾਡੇ ਘਰ ਦਿੱਲੀ ਆਏ ਤਾਂ ਸਾਡੇ ਘਰ ਦੇ ਬਾਹਰ ਉਨ੍ਹਾਂ ਦੇ ਪ੍ਰਸ਼ੰਸਕ ਜਮ੍ਹਾ ਹੋਣੇ ਸ਼ੁਰੂ ਹੋ ਗਏ। ਉਹ ਆਪਣੇ ਪ੍ਰਸ਼ੰਸਕਾਂ ਨੂੰ ਮਿਲਣ ਲਈ ਘਰ ਤੋਂ ਬਾਹਰ ਨਿਕਲੇ ਅਤੇ ਲਗਭਗ ਇਕ ਘੰਟੇ ਤੱਕ ਪ੍ਰਸ਼ੰਸਕਾਂ ਨਾਲ ਗੱਲਬਾਤ ਕਰਦੇ ਰਹੇ ਅਤੇ ਉਨ੍ਹਾਂ ਨੂੰ ਆਟੋਗ੍ਰਾਫ਼ ਦੇ ਕੇ ਮੰੁਬਈ ਆਉਣ ਦਾ ਸੱਦਾ ਦਿੱਤਾ। ‘ਮੁਗਲ-ਏ-ਆਜ਼ਮ’, ‘ਗੰਗਾ ਜਮੁਨਾ’, ‘ਕਰਮਾ’, ‘ਨਯਾ ਦੌਰ’ ਵਰਗੀਆਂ ਹਿੱਟਾ ਫ਼ਿਲਮਾਂ ਦੇ ਬਾਦਸ਼ਾਹ ਦਿਲੀਪ ਕੁਮਾਰ ’ਚ ਘਮੰਡ ਨਾਂ ਦੀ ਚੀਜ਼ ਕਦੇ ਵੀ ਘਰ ਨਹੀਂ ਕਰ ਸਕੀ। ਹਾਲਾਂਕਿ ਉਸ ਜ਼ਮਾਨੇ ’ਚ ਸਮਾਚਾਰ ਪੱਤਰਾਂ, ਮੈਗਜ਼ੀਨ ਆਦਿ ਉਨ੍ਹਾਂ ਦੀਆਂ ਤਾਰੀਫ਼ਾਂ ਨਾਲ ਭਰੀਆਂ ਰਹਿੰਦੀਆਂ ਸਨ ਪਰ ਉਨ੍ਹਾਂ ਦਾ ਮੰਨਣਾ ਸੀ ਕਿ ਕਲਾਕਾਰ ਦਾ ਸਹੀ ਮੁਲਾਂਕਣ ਸਿਰਫ਼ ਮਾਤਰ ਦਰਸ਼ਕ ਹੀ ਕਰ ਸਕਦਾ ਹੈ। 
ਸਾਲ 1944 ’ਚ ਪਹਿਲੀ ਫ਼ਿਲਮ ‘ਜਵਾਰ ਭਾਟਾ’ ਰਿਲੀਜ਼ ਹੋਣ ਤੋਂ ਪਹਿਲਾਂ ਉਹ ਕਾਫ਼ੀ ਨਰਵਸ ਨਜ਼ਰ ਆ ਰਹੇ ਸਨ। ਉਨ੍ਹਾਂ ਨੇ ਮੇਰੇ ਨਾਲ ਫ਼ਿਲਮ ਦੇ ਸੀਨ, ਡਾਇਰੈਕਸ਼ਨ, ਪ੍ਰੋਡਕਸ਼ਨ ਆਦਿ ਕਈ ਪਹਿਲੂਆਂ ’ਤੇ ਚਰਚਾ ਕੀਤੀ ਅਤੇ ਫ਼ਿਲਮ ਰਿਲੀਜ਼ ਹੋਣ ਤੋਂ ਬਾਅਦ ਉਹ ਦਰਸ਼ਕਾਂ ਦੇ ਰਿਸਪਾਂਸ ਤੋਂ ਜ਼ਿਆਦਾ ਸੰਤੁਸ਼ਟ ਨਹੀਂ ਸਨ ਪਰ ਉਨ੍ਹਾਂ ਨੇ ਮੈਨੂੰ ਦੱਸਿਆ ਕਿ ਇਕ ਕਲਾਕਾਰ ਨੂੰ ਦਰਸ਼ਕਾਂ ਦੀ ਉਮੀਦਾਂ ਦੇ ਅਨੁਰੂਪ ਉਤਰਨ ਦੀ ਹਮੇਸ਼ਾ ਕੋਸ਼ਿਸ਼ ਕਰਨੀ ਚਾਹੀਦੀ ਅਤੇ ਕਲਾਕਾਰ ਜਦੋਂ ਦਰਸ਼ਕਾਂ ਨਾਲ ਭਾਵਨਾਤਮਕ ਰਿਸ਼ਤਾ ਸਥਾਪਿਤ ਕਰ ਲੈਂਦਾ ਹੈ ਉਹੀਂ ਕਲਾਕਾਰ ਉੱਚਾਈਆਂ ਛੂਹ ਸਕਦਾ ਹੈ। 
ਦਿਲੀਪ ਕੁਮਾਰ ਮੇਰੀ ਹਮੇਸ਼ਾ ਇੱਜ਼ਤ ਕਰਦੇ ਸਨ ਹਾਲਾਂਕਿ ਮੈਂ ਉਮਰ ’ਚ ਉਨ੍ਹਾਂ ਤੋਂ ਬਹੁਤ ਛੋਟੀ ਸੀ ਪਰ ਜਦੋਂ ਵੀ ਦਿੱਲੀ ਆਉਂਦੇ ਤਾਂ ਮੇਰੇ ਲਈ ਇਕ ਸੁੰਦਰ ਤੋਹਫ਼ਾ ਜ਼ਰੂਰ ਲਿਆਉਂਦੇ ਸਨ। ਮੈਂ ਅੱਜ ਤੱਕ ਉਨ੍ਹਾਂ ਵੱਲੋਂ ਦਿੱਤੇ ਤੋਹਫ਼ੇ ਸੰਭਾਲ ਕੇ ਰੱਖੇ ਹਨ ਅਤੇ ਹੁਣ ਜਦੋਂ ਮੈਂ ਉਨ੍ਹਾਂ ਤੋਹਫ਼ਿਆਂ ਨੂੰ ਦੇਖਦੀ ਹਾਂ ਤਾਂ ਮੈਨੂੰ ਉਨ੍ਹਾਂ ’ਚ ਦਿਲੀਪ ਸਾਹਿਬ ਦੀ ਆਤਮਾ ਦਾ ਅਹਿਸਾਸ ਹੁੰਦਾ ਹੈ ਅਤੇ ਮੈਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਆਤਮਾ ਇਨ੍ਹਾਂ ਸੁੰਦਰ ਤੋਹਫ਼ਿਆਂ ਦੀ ਤਰ੍ਹਾਂ ਸੀ ਜਿਨ੍ਹਾਂ ਨੇ ਇਸ ਦੁਨੀਆ ਨੂੰ ਹਰ ਪਲ ਜਿਉਂਦੇ ਰਹਿਣ ਦਾ ਅਹਿਸਾਸ ਕਰਵਾਇਆ। ਇਕ ਚੰਗੇ ਦਿਲ ਵਾਲੇ ਅਤੇ ਨੇਕ ਪਰਿਵਾਰਿਕ ਮੈਂਬਰ ਦੇ ਚਲੇ ਜਾਣ ਨਾਲ ਮੈਨੂੰ ਅਜਿਹਾ ਲੱਗ ਰਿਹਾ ਹੈ ਮੰਨੋ ਮੈਂ ਆਪਣਾ ਮਾਰਗਦਰਸ਼ਕ, ਗੁਰੂ ਅਤੇ ਸੰਗ-ਰੱਖਿਅਕ ਖੋਹ ਦਿੱਤਾ ਹੈ। 


Aarti dhillon

Content Editor

Related News