ਇਸ ਅਦਾਕਾਰ ਨੂੰ ਮਿਲਣ ਸਾਈਕਲ 'ਤੇ ਹੈਦਰਾਬਾਦ ਪੁੱਜਿਆ ਫੈਨ
Friday, Oct 18, 2024 - 11:32 AM (IST)
ਮੁੰਬਈ- ਸਾਊਥ ਸੁਪਰ ਸਟਾਰ ਅੱਲੂ ਅਰਜੁਨ ਦੇ ਪੂਰੇ ਦੇਸ਼ 'ਚ ਲੱਖਾਂ ਫੈਨਜ਼ ਹਨ। ਇਸ ਦਾ ਸਬੂਤ ਇਹ ਹੈ ਕਿ ਹਾਲ ਹੀ 'ਚ ਅੱਲੂ ਅਰਜੁਨ ਦੀ ਇੱਕ ਝਲਕ ਪਾਉਣ ਲਈ ਇੱਕ ਉਨ੍ਹਾਂ ਦਾ ਫੈਨ ਉੱਤਰ ਪ੍ਰਦੇਸ਼ ਤੋਂ ਹੈਦਰਾਬਾਦ ਤੱਕ ਸਾਈਕਲ 'ਤੇ ਯਾਤਰਾ ਕਰਕੇ ਪੁੱਜਿਆ ਅਤੇ ਅਦਾਕਾਰ ਉਸ ਨਾਲ ਬਹੁਤ ਹੀ ਪਿਆਰ ਨਾਲ ਮਿਲਦੇ ਨਜ਼ਰ ਆਏ। ਅੱਲੂ ਅਰਜੁਨ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਆਪਣੇ ਫੈਨਜ਼ ਦਾ ਘਰ 'ਚ ਸਵਾਗਤ ਕੀਤਾ। ਅੱਲੂ ਅਰਜੁਨ ਨੂੰ ਮਿਲਣ ਤੋਂ ਬਾਅਦ ਉਨ੍ਹਾਂ ਦਾ ਫੈਨ ਇੰਨਾ ਖੁਸ਼ ਹੋਇਆ ਕਿ ਉਹ ਉਨ੍ਹਾਂ ਦੇ ਪੈਰੀਂ ਪੈ ਗਿਆ।
ਇਹ ਖ਼ਬਰ ਵੀ ਪੜ੍ਹੋ -ਪੰਜਾਬੀ ਸੰਗੀਤ ਜਗਤ ਨੂੰ ਵੱਡਾ ਘਾਟਾ, ਪ੍ਰਸਿੱਧ ਗਾਇਕ ਦਾ ਹੋਇਆ ਦਿਹਾਂਤ
ਹੁਣ ਦੋਵਾਂ ਵਿਚਾਲੇ ਹੋਈ ਗੱਲਬਾਤ ਦਾ ਦਿਲ ਨੂੰ ਛੂਹ ਲੈਣ ਵਾਲਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਫੈਨਜ਼ ਅੱਲੂ ਅਰਜੁਨ ਨੂੰ ਇਹ ਦੱਸਦੇ ਹੋਏ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਉਹ ਉਸ ਨੂੰ ਮਿਲਣ ਲਈ ਉੱਤਰ ਪ੍ਰਦੇਸ਼ ਤੋਂ ਸਾਈਕਲ ਚਲਾ ਕੇ ਆਇਆ ਸੀ। ਫੈਨ ਨੇ ਕਿਹਾ, 'ਮੈਂ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਤੋਂ ਆਇਆ ਹਾਂ। ਇਹ ਲਗਭਗ 1600 ਕਿਲੋਮੀਟਰ ਦੂਰ ਹੈ।' ਇਹ ਸੁਣ ਕੇ ਅਦਾਕਾਰ ਹੈਰਾਨ ਰਹਿ ਗਿਆ। ਜਦੋਂ ਅਦਾਕਾਰ ਨੂੰ ਪਤਾ ਲੱਗਾ ਕਿ ਉਨ੍ਹਾਂ ਦਾ ਪ੍ਰਸ਼ੰਸਕ ਸਾਈਕਲ 'ਤੇ ਹੈਦਰਾਬਾਦ ਆਇਆ ਹੈ ਤਾਂ ਉਨ੍ਹਾਂ ਨੇ ਆਪਣੇ ਸਟਾਫ ਨੂੰ ਫੈਨ ਯਾਤਰਾ ਦਾ ਪ੍ਰਬੰਧ ਕਰਨ ਲਈ ਵੀ ਕਿਹਾ। ਹਾਲਾਂਕਿ, ਪ੍ਰਸ਼ੰਸਕ ਨੇ ਕੋਈ ਮਦਦ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਹੱਥ ਜੋੜ ਕੇ ਉਸ ਦਾ ਧੰਨਵਾਦ ਕੀਤਾ ਅਤੇ ਉਸ ਦੇ ਪੈਰਾਂ 'ਚ ਡਿੱਗ ਪਿਆ।ਫੈਨ ਨੇ ਕਿਹਾ, 'ਮੈਂ ਤੁਹਾਨੂੰ ਮਿਲ ਗਿਆ ਹਾਂ, ਬੱਸ ਮੈਨੂੰ ਸਭ ਕੁਝ ਮਿਲ ਗਿਆ ਹੈ।' ਅੱਲੂ ਅਰਜੁਨ ਨੇ ਪ੍ਰਸ਼ੰਸਕ ਨਾਲ ਤਸਵੀਰਾਂ ਖਿਚਵਾਈਆਂ ਅਤੇ ਉਨ੍ਹਾਂ ਨੂੰ ਇੱਕ ਪੌਦਾ ਵੀ ਦਿੱਤਾ। ਇੰਨਾ ਹੀ ਨਹੀਂ, ਉਨ੍ਹਾਂ ਨੇ 'ਪੁਸ਼ਪਾ 2' ਦੇ ਪ੍ਰਮੋਸ਼ਨ ਲਈ ਯੂਪੀ ਆਉਣ 'ਤੇ ਪ੍ਰਸ਼ੰਸਕਾਂ ਨੂੰ ਮਿਲਣ ਦਾ ਵਾਅਦਾ ਵੀ ਕੀਤਾ। ਖੁਸ਼ ਹੋਏ ਪ੍ਰਸ਼ੰਸਕ ਨੇ ਅਦਾਕਾਰ ਦਾ ਸ਼ਾਨਦਾਰ ਸਵਾਗਤ ਕਰਨ ਦਾ ਭਰੋਸਾ ਦਿੱਤਾ।
ਇਹ ਖ਼ਬਰ ਵੀ ਪੜ੍ਹੋ -ਸਲਮਾਨ ਖ਼ਾਨ ਨੂੰ ਮੁੜ ਮਿਲੀ ਧਮਕੀ, ਕਿਹਾ-ਬਾਬਾ ਸਿੱਦੀਕੀ ਤੋਂ ਵੀ ਕਰਾਂਗੇ ਮਾੜਾ ਹਾਲ
ਅੱਲੂ ਅਰਜੁਨ ਦੀ ਆਉਣ ਵਾਲੀ ਫਿਲਮ 'ਪੁਸ਼ਪਾ: ਦ ਰੂਲ' ਇਸ ਸਾਲ ਦਸੰਬਰ 'ਚ ਸਿਨੇਮਾਘਰਾਂ 'ਚ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਹ ਫਿਲਮ 2021 'ਚ ਰਿਲੀਜ਼ ਹੋਈ ਬਲਾਕਬਸਟਰ ‘ਪੁਸ਼ਪਾ: ਦ ਰਾਈਜ਼’ ਦਾ ਬਹੁ-ਉਡੀਕ ਸੀਕਵਲ ਹੈ। ਸੁਕੁਮਾਰ ਦੁਆਰਾ ਨਿਰਦੇਸ਼ਿਤ ਪੁਸ਼ਪਾ 2 'ਚ ਫਹਾਦ ਫਾਸਿਲ, ਰਸ਼ਮਿਕਾ ਮੰਡੰਨਾ, ਅਨਸੂਯਾ ਭਾਰਦਵਾਜ, ਪ੍ਰਿਆਮਣੀ ਅਤੇ ਹੋਰ ਵੀ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।