ਹਰਿਆਣਵੀ ਡਾਂਸਰ ਸਪਨਾ ਚੌਧਰੀ ’ਤੇ ਕੇਸ ਦਰਜ, ਦਾਜ ’ਚ ਕ੍ਰੇਟਾ ਗੱਡੀ ਮੰਗਣ ਦਾ ਦੋਸ਼

Saturday, Feb 04, 2023 - 01:18 PM (IST)

ਹਰਿਆਣਵੀ ਡਾਂਸਰ ਸਪਨਾ ਚੌਧਰੀ ’ਤੇ ਕੇਸ ਦਰਜ, ਦਾਜ ’ਚ ਕ੍ਰੇਟਾ ਗੱਡੀ ਮੰਗਣ ਦਾ ਦੋਸ਼

ਮੁੰਬਈ (ਬਿਊਰੋ)– ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਦੇ ਪ੍ਰਸ਼ੰਸਕਾਂ ਲਈ ਇਕ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸਪਨਾ ਚੌਧਰੀ ਸਮੇਤ ਉਸ ਦੀ ਮਾਂ ਤੇ ਭਰਾ ਦੇ ਖ਼ਿਲਾਫ਼ ਦਾਜ ਲਈ ਪ੍ਰੇਸ਼ਾਨ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਦਾਜ ’ਚ ਕ੍ਰੇਟਾ ਗੱਡੀ ਮੰਗਣ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਇਸ ਦੇ ਨਾਲ ਹੀ ਤਿੰਨਾਂ ’ਤੇ ਕੁੱਟਮਾਰ ਦਾ ਵੀ ਦੋਸ਼ ਹੈ। ਦੱਸਣਯੋਗ ਹੈ ਕਿ ਫਰੀਦਾਬਾਦ ਦੇ ਪਲਵਲ ਮਹਿਲਾ ਥਾਣੇ ’ਚ ਸਪਨਾ ਚੌਧਰੀ ਤੇ ਉਸ ਦੇ ਪਰਿਵਾਰ ਖ਼ਿਲਾਫ਼ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।

ਪਲਵਲ ਦੇ ਮਹਿਲਾ ਥਾਣੇ ’ਚ ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ, ਉਸ ਦੇ ਭਰਾ ਕਰਨ ਤੇ ਮਾਂ ਦੇ ਖ਼ਿਲਾਫ਼ ਦਾਜ ਲਈ ਪ੍ਰੇਸ਼ਾਨੀ, ਕੁੱਟਮਾਰ ਸਮੇਤ ਕਈ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਸਪਨਾ ਚੌਧਰੀ ਦੀ ਭਾਬੀ ਨੇ ਦਰਜ ਕਰਵਾਇਆ ਹੈ। ਦਰਜ ਕੇਸ ’ਚ ਦੋਸ਼ ਲਾਇਆ ਗਿਆ ਹੈ ਕਿ ਦਾਜ ’ਚ ਕ੍ਰੇਟਾ ਕਾਰ ਦੀ ਮੰਗ ਕੀਤੀ ਗਈ ਸੀ ਪਰ ਜਦੋਂ ਕ੍ਰੇਟਾ ਕਾਰ ਨਹੀਂ ਦਿੱਤੀ ਗਈ ਤਾਂ ਪੀੜਤਾ ਨੂੰ ਤੰਗ ਪ੍ਰੇਸ਼ਾਨ ਕਰਨ ਤੇ ਕੁੱਟਮਾਰ ਕਰਨ ਦਾ ਸਿਲਸਿਲਾ ਸ਼ੁਰੂ ਹੋ ਗਿਆ। ਫਿਲਹਾਲ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ : ਜਾਣੋ ਦਰਸ਼ਕਾਂ ਨੂੰ ਕਿਵੇਂ ਦੀ ਲੱਗੀ ਫ਼ਿਲਮ ‘ਕਲੀ ਜੋਟਾ’, ਦੇਖੋ ਪਬਲਿਕ ਰੀਵਿਊ

ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਇਕ ਵਾਰ ਫਿਰ ਵਿਵਾਦਾਂ ’ਚ ਆ ਗਈ ਹੈ। ਇਸ ਵਾਰ ਉਸ ਦੇ ਭਰਾ ਕਰਨ ਦੇ ਨਾਲ-ਨਾਲ ਦਾਜ ਦੀ ਮੰਗ ਤੇ ਮਾਂ ਨੀਲਮ ’ਤੇ ਕੁੱਟਮਾਰ ਤੇ ਭਰਾ ’ਤੇ ਗੈਰ-ਕੁਦਰਤੀ ਜਿਨਸੀ ਸ਼ੋਸ਼ਣ ਵਰਗੇ ਗੰਭੀਰ ਦੋਸ਼ ਲੱਗੇ ਹਨ। ਪਲਵਲ ਦੀ ਰਹਿਣ ਵਾਲੀ ਸਪਨਾ ਚੌਧਰੀ ਦੀ ਭਾਬੀ ਨੇ ਮਹਿਲਾ ਥਾਣੇ ’ਚ ਦਿੱਤੀ ਸ਼ਿਕਾਇਤ ’ਚ ਕਿਹਾ ਹੈ ਕਿ ਸਾਲ 2018 ’ਚ ਉਸ ਦਾ ਵਿਆਹ ਸਪਨਾ ਚੌਧਰੀ ਦੇ ਭਰਾ ਕਰਨ ਨਾਲ ਹੋਇਆ ਸੀ, ਜਿਸ ’ਚ ਉਸ ਦੇ ਪਰਿਵਾਰ ਵਾਲਿਆਂ ਨੇ ਐੱਸ. 42 ਤੋਲੇ ਸੋਨਾ ਤੇ ਬਾਕੀ ਸਾਮਾਨ ਵੀ ਦਿੱਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਨੂੰ ਦਿੱਲੀ ਦੇ ਇਕ ਹੋਟਲ ’ਚ ਵਿਆਹ ਦਾ ਆਯੋਜਨ ਕਰਨ ਲਈ ਕਿਹਾ ਗਿਆ ਸੀ, ਜਿਸ ’ਤੇ ਕਰੀਬ 42 ਲੱਖ ਰੁਪਏ ਖਰਚ ਆਏ ਸਨ। ਇਸ ਨੂੰ ਪ੍ਰਾਪਤ ਕਰਨ ’ਚ ਵੀ ਤਿੰਨ ਲੱਖ ਰੁਪਏ ਖਰਚ ਕੀਤੇ ਗਏ।

ਦੋਸ਼ ਹੈ ਕਿ ਵਿਆਹ ਤੋਂ ਬਾਅਦ ਹੀ ਉਸ ਨੂੰ ਦਾਜ ਲਈ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਤੇ ਕਈ ਵਾਰ ਉਸ ਦੀ ਕੁੱਟਮਾਰ ਕੀਤੀ ਜਾਂਦੀ ਸੀ। ਉਸ ਦੇ ਸਹੁਰਿਆਂ ਨੇ ਕ੍ਰੇਟਾ ਕਾਰ ਦੀ ਮੰਗ ਕੀਤੀ। ਸ਼ਿਕਾਇਤ ਮੁਤਾਬਕ ਪੀੜਤਾ ਦੇ ਪਿਤਾ ਨੇ 3 ਲੱਖ ਰੁਪਏ ਨਕਦ ਤੇ ਸੋਨਾ, ਚਾਂਦੀ ਤੇ ਕੱਪੜੇ ਦਿੱਤੇ। ਕ੍ਰੇਟਾ ਗੱਡੀ ਨਾ ਮਿਲਣ ’ਤੇ ਉਸ ’ਤੇ ਕ੍ਰੇਟਾ ਗੱਡੀ ਲਿਆਉਣ ਲਈ ਤਸ਼ੱਦਦ ਕਰਨਾ ਸ਼ੁਰੂ ਕਰ ਦਿੱਤਾ। 26 ਮਈ, 2020 ਨੂੰ ਉਸ ਦੇ ਪਤੀ ਨੇ ਸ਼ਰਾਬ ਦੇ ਨਸ਼ੇ ’ਚ ਉਸ ਦੀ ਕੁੱਟਮਾਰ ਕੀਤੀ ਤੇ ਗੈਰ-ਕੁਦਰਤੀ ਸੈਕਸ ਕੀਤਾ। ਸ਼ਿਕਾਇਤ ’ਚ ਕਿਹਾ ਗਿਆ ਹੈ ਕਿ ਕਰੀਬ 6 ਮਹੀਨੇ ਪਹਿਲਾਂ ਉਹ ਪਲਵਲ ’ਚ ਆਪਣੇ ਪਿਤਾ ਦੇ ਘਰ ਆਈ ਸੀ, ਜਿਸ ਦੀ ਸ਼ਿਕਾਇਤ ਉਸ ਨੇ ਮਹਿਲਾ ਥਾਣੇ ’ਚ ਦਿੱਤੀ ਸੀ। ਮਹਿਲਾ ਥਾਣਾ ਪੁਲਸ ਨੇ ਮ੍ਰਿਤਕਾ ਦੇ ਪਤੀ ਕਰਨ, ਸਪਨਾ ਚੌਧਰੀ, ਮਾਂ ਨੀਲਮ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ’ਚ ਕਿਸੇ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਡੀ. ਐੱਸ. ਪੀ. ਸਤਿੰਦਰ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News