3 ਅਭਿਨੇਤਾ-ਅਭਿਨੇਤਰੀਆਂ ਖ਼ਿਲਾਫ਼ ਕੇਸ ਦਰਜ, ਜਾਣੋ ਕੀ ਹੈ ਮਾਮਲਾ

Monday, Oct 14, 2024 - 11:39 AM (IST)

3 ਅਭਿਨੇਤਾ-ਅਭਿਨੇਤਰੀਆਂ ਖ਼ਿਲਾਫ਼ ਕੇਸ ਦਰਜ, ਜਾਣੋ ਕੀ ਹੈ ਮਾਮਲਾ

ਐਂਟਰਟੇਨਮੈਂਟ ਡੈਸਕ - ਯੂਟਿਊਬ ਚੈਨਲ ਰਾਹੀਂ ਇਕ ਮਹਿਲਾ ਕਲਾਕਾਰ ਨੂੰ ਕਥਿਤ ਤੌਰ ’ਤੇ ਬਦਨਾਮ ਕਰਨ ਦੇ ਦੋਸ਼ ਹੇਠ 3 ਮਸ਼ਹੂਰ ਮਲਿਆਲਮ ਅਦਾਕਾਰਾਂ ਤੇ ਅਭਿਨੇਤਰੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਪੁਲਸ ਨੇ ਸ਼ਨੀਵਾਰ ਇਹ ਜਾਣਕਾਰੀ ਦਿੱਤੀ। ਮਿਲੀਆਂ ਖ਼ਬਰਾਂ ਮੁਤਾਬਕ, ਟੈਲੀਵਿਜ਼ਨ-ਸਿਨੇਮਾ ਅਭਿਨੇਤਰੀ ਬੀਨਾ ਐਂਟਨੀ, ਉਸ ਦੇ ਅਭਿਨੇਤਾ ਪਤੀ ਮਨੋਜ ਤੇ ਅਦਾਕਾਰਾ ਸਵਾਸਿਕਾ ਵਿਰੁੱਧ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਕਥਿਤ ਤੌਰ ’ਤੇ ਉਕਤ ਮਹਿਲਾ ਕਲਾਕਾਰ ਨੂੰ ਬਦਨਾਮ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤੇ ਗਏ ਹਨ।

ਇਹ ਖ਼ਬਰ ਵੀ ਪੜ੍ਹੋ -ਅਦਾਕਾਰਾ ਨੀਨਾ ਗੁਪਤਾ ਦੀ ਧੀ ਬਣੀ ਮਾਂ, ਘਰ ਆਈ ਲਕਸ਼ਮੀ

ਨੇਦੁਮਬਸੇਰੀ ਪੁਲਸ ਅਨੁਸਾਰ ਸ਼ਿਕਾਇਤਕਰਤਾ ਉਹ ਔਰਤ ਹੈ, ਜਿਸ ਨੇ ਕੁਝ ਦਿਨ ਪਹਿਲਾਂ ਜਸਟਿਸ ਹੇਮਾ ਕਮੇਟੀ ਦੀ ਰਿਪੋਰਟ ਜਾਰੀ ਹੋਣ ਤੋਂ ਬਾਅਦ ਮਲਿਆਲਮ ਸਿਨੇਮਾ ਦੇ ਕੁਝ ਪ੍ਰਮੁੱਖ ਕਲਾਕਾਰਾਂ ’ਤੇ ਦੋਸ਼ ਲਾਏ ਸਨ। ਉਸ ਪਿੱਛੋਂ ਉਨ੍ਹਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ।

ਇਹ ਖ਼ਬਰ ਵੀ ਪੜ੍ਹੋ  - ਮਸ਼ਹੂਰ ਗਾਇਕ ਦੇ ਸ਼ੋਅ 'ਚ ਭਾਰੀ ਹੰਗਾਮਾ, ਸਟੇਜ ਛੱਡ ਭੱਜਿਆ ਗਾਇਕ

ਇਕ ਪੁਲਸ ਅਧਿਕਾਰੀ ਨੇ ਕਿਹਾ ਕਿ ਸ਼ਿਕਾਇਤ ’ਚ ਉਸ ਨੇ ਦੋਸ਼ ਲਾਇਆ ਕਿ ਬੀਨਾ ਐਂਟਨੀ, ਮਨੋਜ ਅਤੇ ਸਵਾਸਿਕਾ ਨੇ ਬਦਲਾ ਲੈਣ ਲਈ ਆਪਣੇ ਯੂ-ਟਿਊਬ ਚੈਨਲ ਰਾਹੀਂ ਉਸ ਦਾ ਅਪਮਾਨ ਕੀਤਾ ਕਿਉਂਕਿ ਉਸ ਨੇ ਪ੍ਰਮੁੱਖ ਅਦਾਕਾਰਾਂ ’ਤੇ ਦੋਸ਼ ਲਾਏ ਸਨ। ਪੁਲਸ ਨੇ ਕਿਹਾ ਕਿ ਤਿੰਨਾਂ ਕਲਾਕਾਰਾਂ ਵਿਰੁੱਧ ਧਾਰਾ 79 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ, ਜੋ ਸ਼ਬਦਾਂ ਜਾਂ ਇਸ਼ਾਰਿਆਂ ਨਾਲ ਕਿਸੇ ਔਰਤ ਦੀ ਸ਼ਾਨ ਨੂੰ ਭੜਕਾਉਣ ਦੇ ਇਰਾਦੇ ਨਾਲ ਸਬੰਧਤ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News