ਮਿਥੁਨ ਚੱਕਰਵਰਤੀ ਨੂੰ ਵੱਡਾ ਸਦਮਾ, ਪਤਨੀ ਦਾ ਦਿਹਾਂਤ

Monday, Nov 04, 2024 - 12:33 PM (IST)

ਮਿਥੁਨ ਚੱਕਰਵਰਤੀ ਨੂੰ ਵੱਡਾ ਸਦਮਾ, ਪਤਨੀ ਦਾ ਦਿਹਾਂਤ

ਮੁੰਬਈ (ਬਿਊਰੋ) : 1975 ਦੇ ਦਹਾਕੇ ਦੌਰਾਨ ਬਾਲੀਵੁੱਡ ਗਲਿਆਰਿਆਂ 'ਚ ਸਨਸਨੀ ਬਣ ਉਭਰੀ ਅਤੇ ਉਸ ਸਮੇਂ ਸੁਪਰ ਸਟਾਰ ਦਾ ਰੁਤਬਾ ਰੱਖਣ ਵਾਲੇ ਮਿਥੁਨ ਚੱਕਰਵਰਤੀ ਦੀ ਪਹਿਲੀ ਪਤਨੀ ਅਦਾਕਾਰਾ ਹੇਲੇਨਾ ਲਿਊਕ ਨਹੀਂ ਰਹੇ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਬੀਤੀ ਰਾਤ ਅਮਰੀਕਾ ਸਥਿਤ ਅਪਣੇ ਗ੍ਰਹਿ ਨਗਰ ਵਿਖੇ ਦਿਹਾਂਤ ਹੋ ਗਿਆ।

ਇਹ ਖ਼ਬਰ ਵੀ ਪੜ੍ਹੋ - ਏਪੀ ਢਿੱਲੋਂ ਦੇ ਘਰ ਫਾਈਰਿੰਗ ਮਾਮਲੇ 'ਤੇ ਕੈਨੇਡਾ ਪੁਲਸ ਦਾ ਵੱਡਾ ਬਿਆਨ, ਜਾਰੀ ਕੀਤੀ ਇਹ ਅਪਡੇਟ

ਪਿਛਲੇ ਕਈ ਦਹਾਕਿਆ ਤੋਂ ਗੁੰਮਨਾਮੀ ਭਰੀ ਜ਼ਿੰਦਗੀ ਜਿਊਣ ਵਾਲੀ ਹੇਲੇਨਾ ਲਿਊਕ ਬਾਰੇ ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਯੋਗਿਤਾ ਬਾਲੀ ਨਾਲ ਵਿਆਹ ਕਰਨ ਤੋਂ ਪਹਿਲਾਂ ਮਿਥੁਨ ਨੇ ਹੇਲੇਨਾ ਲਿਊਕ ਨਾਲ ਹੀ ਸੱਤ ਫੇਰੇ ਲਏ ਸਨ। ਹਾਲਾਂਕਿ ਇਹ ਵਿਆਹ ਸਿਰਫ਼ 4 ਮਹੀਨੇ ਹੀ ਚੱਲ ਸਕਿਆ ਸੀ। ਹੇਲੇਨਾ ਲਿਊਕ ਅਪਣੇ ਸਮੇਂ ਬੀ-ਟਾਊਨ ਦੀਆਂ ਪਾਰਟੀਆਂ ਦਾ ਵੀ ਖਾਸ ਆਕਰਸ਼ਨ ਰਹੀ ਹੈ, ਜਿਸ ਦੇ ਅਮਿਤਾਭ ਬੱਚਨ ਤੇ ਅਮਜ਼ਦ ਖ਼ਾਨ ਵਰਗੇ ਕਈ ਉੱਚ-ਕੋਟੀ ਸਿਨੇ ਸਟਾਰਜ ਨਾਲ ਦੋਸਤਾਨਾ ਸੰਬੰਧ ਰਹੇ।

ਇਹ ਖ਼ਬਰ ਵੀ ਪੜ੍ਹੋ - ਫ਼ਿਲਮ ਇੰਡਸਟਰੀ 'ਚ ਛਾਇਆ ਮਾਤਮ, ਪ੍ਰਸਿੱਧ ਅਦਾਕਾਰ ਦੀ ਸ਼ੱਕੀ ਹਾਲਾਤ 'ਚ ਮੌਤ

ਦੱਸਣਯੋਗ ਹੈ ਕਿ 'ਭਾਈ ਆਖਰ ਭਾਈ ਹੋਤਾ ਹੈ' (1982), 'ਦੋ ਗੁਲਾਬ' ਅਤੇ 'ਆਓ ਪਿਆਰ ਕਰੇ' (1983) ਦਾ ਬਤੌਰ ਲੀਡ ਅਦਾਕਾਰਾ ਹਿੱਸਾ ਰਹੀ ਹੇਲੇਨਾ ਲਿਊਕ ਬਾਲੀਵੁੱਡ ਦੇ ਕੋੜੇ ਤਜ਼ੁਰਬੇ ਬਾਅਦ ਯੂ. ਐੱਸ. ਏ. ਸਥਿਤ ਅਪਣੇ ਘਰ ਵਾਪਸ ਪਰਤ ਗਈ, ਜਿਸ ਤੋਂ ਬਾਅਦ ਉਨ੍ਹਾਂ ਕਦੇ ਇਧਰ ਰੁਖ਼ ਕਰਨਾ ਜ਼ਰੂਰੀ ਨਹੀਂ ਸਮਝਿਆ ਅਤੇ ਉੱਥੇ ਹੀ ਉਨ੍ਹਾਂ ਅਪਣੇ ਆਖਰੀ ਸਾਹ ਲਏ।

ਇਹ ਖ਼ਬਰ ਵੀ ਪੜ੍ਹੋ - ਅੰਮ੍ਰਿਤ ਮਾਨ ਦੀ ਬਾਲੀਵੁੱਡ 'ਚ ਐਂਟਰੀ! ਸੰਨੀ ਦਿਓਲ ਨਾਲ ਕਰਨਗੇ ਕੰਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News