6 ਸਾਲ ਦੀ ਰਸ਼ੀਅਨ ਬੱਚੀ ਨੇ ਨੋਰਾ ਫਤੇਹੀ ਨੂੰ ਦਿੱਤੀ ਜ਼ਬਰਦਸਤ ਟੱਕਰ, ''ਡਾਂਸ ਮੇਰੀ ਰਾਣੀ'' ਗਾਣੇ ''ਤੇ ਕੀਤਾ ਡਾਂਸ
Sunday, Jan 30, 2022 - 06:40 PM (IST)

ਮੁੰਬਈ-ਮਸ਼ਹੂਰ ਬਾਲੀਵੁੱਡ ਗਾਇਕ ਅਤੇ ਅਦਾਕਾਰ ਦੀ ਦੀਵਾਨਗੀ ਪ੍ਰਸ਼ੰਸਕ ਦੇ ਸਿਰ ਚੜ੍ਹ ਬੋਲਦੀ ਹੈ। ਨੋਰਾ ਆਪਣੀ ਲੁੱਕ ਅਤੇ ਸੈਕਸੀ ਡਾਂਸ ਮੂਵਸ ਨਾਲ ਲੋਕਾਂ ਨੂੰ ਦੀਵਾਨਾ ਕਰ ਲੈਂਦੀ ਹੈ। ਪ੍ਰਸ਼ੰਸਕ ਗਾਣਿਆਂ 'ਤੇ ਉਨ੍ਹਾਂ ਨੂੰ ਖੂਬ ਕਾਪੀ ਕਰਦੇ ਨਜ਼ਰ ਆਉਂਦੇ ਹਨ। ਹੁਣ ਹਾਲ ਹੀ 'ਚ ਇਕ 6 ਸਾਲ ਦੀ ਰਸ਼ੀਅਨ ਬੱਚੀ 'ਚ ਨੋਰਾ ਦੇ ਡਾਂਸ ਦਾ ਪਾਗਲਪਣ ਦੇਖਣ ਨੂੰ ਮਿਲਿਆ। ਉਹ ਉਨ੍ਹਾਂ ਦੇ ਗਾਣੇ 'ਡਾਂਸ ਮੇਰੀ ਰਾਣੀ' 'ਤੇ ਅਦਾਕਾਰਾ ਨੂੰ ਜ਼ਬਰਦਸਤ ਟੱਕਰ ਦਿੰਦੀ ਨਜ਼ਰ ਆ ਰਹੀ ਹੈ।
ਇਹ ਵੀਡੀਓ ਜਦੋਂ ਨੋਰਾ ਨੇ ਹੀ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ। ਇਸ ਬੱਚੀ ਦਾ ਨਾਂ ਏਸੇਨਿਆ ਹੈ, ਜੋ ਉਨ੍ਹਾਂ ਦੇ ਗਾਣੇ 'ਤ ਐਨਰਜੈਟਿਕ ਡਾਂਸ ਨਾਲ ਸਭ ਦਾ ਦਿਲ ਜਿੱਤ ਦੀ ਨਜ਼ਰ ਆ ਰਹੀ ਹੈ। ਇਹ ਕਾਰਨ ਹੈ ਕਿ ਨੋਰਾ ਨੇ ਵੀ ਉਸ ਦੇ ਡਾਂਸ ਨਾਲ ਇੰਪ੍ਰੈਸ ਹੋ ਕੇ ਉਸ ਦੀ ਵੀਡੀਓ ਨੂੰ ਆਪਣੇ ਅਕਾਊਂਟ 'ਤੇ ਪੋਸਟ ਕੀਤਾ। ਵੀਡੀਓ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ 'ਕਿੰਨੀ ਪਿਆਰੀ ਹੈ, ਉਹ ਬਹੁਤ ਚੰਗੀ ਹੈ'।