47 ਸਾਲਾਂ ਦੀ ਇਸ ਅਦਾਕਾਰਾ ਨੇ ਕਰਵਾਇਆ ਦੂਜਾ ਵਿਆਹ
Tuesday, Jan 07, 2025 - 01:16 PM (IST)
ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਅਦਾਕਾਰਾ ਮਾਹੀ ਗਿੱਲ ਨੇ ਕਈ ਸ਼ਾਨਦਾਰ ਫਿਲਮਾਂ 'ਚ ਕੰਮ ਕੀਤਾ ਹੈ। ਉਸ ਨੂੰ ਅਸਲੀ ਪਛਾਣ ਫਿਲਮ ਦੇਵ ਡੀ ਤੋਂ ਮਿਲੀ ਸੀ। ਇਸ ਫਿਲਮ ਤੋਂ ਬਾਅਦ ਮਾਹੀ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਹ ਆਪਣੇ ਸ਼ਾਨਦਾਰ ਕੰਮ ਲਈ ਜਾਣੀ ਜਾਂਦੀ ਹੈ। ਇਸ ਦੇ ਨਾਲ ਹੀ ਮਾਹੀ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਹਮੇਸ਼ਾ ਸੁਰਖੀਆਂ 'ਚ ਰਹੀ ਹੈ। ਮਾਹੀ ਨੇ 17 ਸਾਲ ਦੀ ਉਮਰ 'ਚ ਪਹਿਲੀ ਵਾਰ ਵਿਆਹ ਕੀਤਾ ਸੀ। ਹੁਣ ਉਸ ਦਾ ਦੂਜਾ ਵਿਆਹ ਹੋਇਆ ਹੈ ਅਤੇ ਉਸ ਦੀ ਇਕ ਪਿਆਰੀ ਬੇਟੀ ਵੀ ਹੈ। ਆਓ ਤੁਹਾਨੂੰ ਦੱਸਦੇ ਹਾਂ ਮਾਹੀ ਦੀ ਨਿੱਜੀ ਜ਼ਿੰਦਗੀ ਬਾਰੇ।
ਇਹ ਵੀ ਪੜ੍ਹੋ- ਭਗਵਾਨ ਭੋਲੇਨਾਥ ਦੀ ਭਗਤੀ 'ਚ ਲੀਨ ਨਜ਼ਰ ਆਈ ਸਾਰਾ ਅਲੀ ਖਾਨ, ਦੇਖੋ ਮਨਮੋਹਨ ਤਸਵੀਰਾਂ
17 ਸਾਲ ਦੀ ਉਮਰ ਵਿੱਚ ਪਹਿਲਾ ਵਿਆਹ
ਮਾਹੀ ਨੇ ਇਕ ਇੰਟਰਵਿਊ 'ਚ ਆਪਣੇ ਵਿਆਹ ਬਾਰੇ ਦੱਸਿਆ ਸੀ। 2012 ਵਿੱਚ ਟਾਈਮਜ਼ ਆਫ਼ ਇੰਡੀਆ ਨਾਲ ਇੱਕ ਇੰਟਰਵਿਊ ਵਿੱਚ, ਮਾਹੀ ਗਿੱਲ ਨੇ ਖੁਲਾਸਾ ਕੀਤਾ ਕਿ ਉਸਨੇ ਆਪਣੇ ਪਹਿਲੇ ਪਤੀ ਤੋਂ ਵੱਖ ਹੋਣ ਦਾ ਫੈਸਲਾ ਕੀਤਾ ਜਦੋਂ ਉਹਨਾਂ ਵਿਚਕਾਰ ਕੋਈ ਗੱਲ ਨਹੀਂ ਬਣੀ। ਉਸ ਨੇ ਇਹ ਵੀ ਕਿਹਾ ਕਿ ਉਸ ਦੇ ਫੇਲ੍ਹ ਹੋਏ ਵਿਆਹ ਦਾ ਕਾਰਨ ਇਹ ਸੀ ਕਿ ਉਸ ਸਮੇਂ ਉਹ ਬਹੁਤ ਛੋਟੀ ਅਤੇ ਮਚੀਓਰ ਸੀ।
ਇਹ ਵੀ ਪੜ੍ਹੋ- 'ਪੁਸ਼ਪਾ 2' ਨੇ ਰਚਿਆ ਇਤਿਹਾਸ, 30 ਸਾਲਾਂ ਦੇ ਇਸ ਰਿਕਾਰਡ 'ਚ ਜੁੜਿਆ ਨਾਂ
2019 ਵਿੱਚ ਕੀਤਾ ਧੀ ਦਾ ਖੁਲਾਸਾ
ਆਪਣੀ ਫਿਲਮ ਫੈਮਿਲੀ ਆਫ ਠਾਕੁਰਗੰਜ ਦੇ ਪ੍ਰਮੋਸ਼ਨ ਦੌਰਾਨ ਮਾਹੀ ਨੇ ਇਕ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਦੱਸਿਆ ਸੀ ਕਿ ਉਹ ਆਪਣੇ ਬੁਆਏਫ੍ਰੈਂਡ ਨਾਲ ਰਹਿੰਦੀ ਹੈ ਅਤੇ ਉਸ ਦੀ ਇੱਕ ਬੇਟੀ ਵੀ ਹੈ। ਮਾਹੀ ਨੇ ਕਿਹਾ ਸੀ- ਮੈਨੂੰ ਬਹੁਤ ਮਾਣ ਹੈ ਕਿ ਮੈਂ ਬੇਟੀ ਦੀ ਮਾਂ ਹਾਂ। ਹਾਂ, ਮੈਂ ਅਜੇ ਸ਼ਾਦੀਸ਼ੁਦਾ ਨਹੀਂ ਹਾਂ, ਜਦੋਂ ਮੈਂ ਵਿਆਹ ਕਰਨਾ ਚਾਹਾਂਗੀ, ਮੈਂ ਕਰਾਂਗੀ। ਇਸ ਸਾਲ ਅਗਸਤ ਵਿੱਚ, ਮੇਰੀ ਬੇਟੀ ਤਿੰਨ ਸਾਲ ਦੀ ਹੋ ਜਾਵੇਗੀ। ਉਸਦਾ ਨਾਮ ਵੇਰੋਨਿਕਾ ਹੈ। ਉਹ ਮੇਰੇ ਨਾਲ ਰਹਿੰਦੀ ਹੈ। ਮੇਰਾ ਇੱਕ ਬੁਆਏਫ੍ਰੈਂਡ ਹੈ। ਉਹ ਕੈਥੋਲਿਕ ਨਹੀਂ ਹੈ। ਉਹ ਇੱਕ ਵਪਾਰੀ ਹੈ। 2019 'ਚ ਮਾਹੀ ਨੂੰ ਰਵੀ ਕੇਸਰ ਨਾਲ ਦੇਖਿਆ ਗਿਆ ਸੀ ਅਤੇ ਖਬਰਾਂ ਆਈਆਂ ਸਨ ਕਿ ਦੋਵੇਂ ਡੇਟ ਕਰ ਰਹੇ ਹਨ।
ਬਿਮਾਰੀ ਤੋਂ ਬਾਅਦ ਕੰਮ 'ਤੇ ਪਰਤੀ ਕਿਆਰਾ, ਡੈਨਿਮ ਡਰੈੱਸ ਪਹਿਨੇ ਦਿੱਤੇ ਖੂਬਸੂਰਤ ਪੋਜ਼
ਹਾਲਾਂਕਿ, ਕੁਝ ਸਾਲਾਂ ਬਾਅਦ, 2023 ਵਿੱਚ, ਮਾਹੀ ਗਿੱਲ ਨੇ ਇਕ ਚੈਨਲ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਕਿ ਉਹ ਰਵੀ ਕੇਸਰ ਨਾਲ ਵਿਆਹ ਕਰ ਚੁੱਕੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।