35 ਸਾਲਾਂ ਦੇ TV ਐਕਟਰ ਨੇ ਕੀਤੀ ਖ਼ੁਦਕੁਸ਼ੀ, ਕਈ ਸਾਲਾਂ ਤੋਂ ਸੀ ਡਿਪ੍ਰੈਸ਼ਨ ''ਚ, ਇਸ ਵਜ੍ਹਾ ਨਾਲ ਚੁੱਕਿਆ ਇਹ ਕਦਮ

Friday, Nov 08, 2024 - 11:17 PM (IST)

35 ਸਾਲਾਂ ਦੇ TV ਐਕਟਰ ਨੇ ਕੀਤੀ ਖ਼ੁਦਕੁਸ਼ੀ, ਕਈ ਸਾਲਾਂ ਤੋਂ ਸੀ ਡਿਪ੍ਰੈਸ਼ਨ ''ਚ, ਇਸ ਵਜ੍ਹਾ ਨਾਲ ਚੁੱਕਿਆ ਇਹ ਕਦਮ

ਮੁੰਬਈ : ਟੀਵੀ ਇੰਡਸਟਰੀ ਤੋਂ ਇਕ ਬੁਰੀ ਖ਼ਬਰ ਸਾਹਮਣੇ ਆਈ ਹੈ। ਅਦਾਕਾਰ ਨਿਤਿਨ ਕੁਮਾਰ ਸਤਿਆਪਾਲ ਸਿੰਘ ਨੇ ਖ਼ੁਦਕੁਸ਼ੀ ਕਰ ਲਈ ਹੈ। 35 ਸਾਲ ਦੀ ਉਮਰ 'ਚ ਨਿਤਿਨ ਨੇ ਇਹ ਕਦਮ ਚੁੱਕ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਪੁਲਸ ਰਿਪੋਰਟਾਂ ਮੁਤਾਬਕ ਨਿਤਿਨ ਮੁੰਬਈ ਦੇ ਗੋਰੇਗਾਂਵ 'ਚ ਰਹਿੰਦਾ ਸੀ। ਉਸ ਨੇ ਸ਼ੁੱਕਰਵਾਰ ਸ਼ਾਮ ਨੂੰ ਖ਼ੁਦਕੁਸ਼ੀ ਕਰ ਲਈ।

ਟੀਵੀ ਐਕਟਰ ਨੇ ਕੀਤੀ ਖ਼ੁਦਕੁਸ਼ੀ
ਨਿਤਿਨ ਕੁਮਾਰ ਦਾ ਅਪਾਰਟਮੈਂਟ ਯਸ਼ੋਧਾਮ ਇਲਾਕੇ ਵਿਚ ਸੀ, ਜਿੱਥੇ ਉਸ ਨੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਸ ਅਧਿਕਾਰੀਆਂ ਨੇ ਬਿਆਨ 'ਚ ਇਹ ਜਾਣਕਾਰੀ ਦਿੱਤੀ। ਨਿਤਿਨ ਡਿਪ੍ਰੈਸ਼ਨ ਤੋਂ ਪੀੜਤ ਸੀ। ਉਹ ਕਈ ਸਾਲਾਂ ਤੋਂ ਡਿਪ੍ਰੈਸ਼ਨ ਦੀ ਦਵਾਈ ਵੀ ਲੈ ਰਿਹਾ ਸੀ। ਉਸ ਨੂੰ ਟੀਵੀ ਜਾਂ ਫ਼ਿਲਮਾਂ ਵਿਚ ਕੰਮ ਨਹੀਂ ਮਿਲ ਰਿਹਾ ਸੀ। ਅਜਿਹੇ ਹਾਲਾਤ ਵਿਚ ਉਹ ਬਹੁਤ ਦੁਖੀ ਰਹਿੰਦਾ ਸੀ। ਥੈਰੇਪੀ ਅਤੇ ਦਵਾਈਆਂ ਦੇ ਬਾਵਜੂਦ ਉਹ ਡਿਪ੍ਰੈਸ਼ਨ ਤੋਂ ਬਾਹਰ ਨਹੀਂ ਆ ਸਕਿਆ, ਜਿਸ ਕਾਰਨ ਉਸ ਨੇ ਖੁਦਕੁਸ਼ੀ ਕਰ ਲਈ।

ਨਿਤਿਨ ਦੀ ਪਤਨੀ ਨੇ ਦੱਸਿਆ ਕਿ ਉਹ ਆਪਣੀ ਬੇਟੀ ਨਾਲ ਪਾਰਕ ਵਿਚ ਗਈ ਹੋਈ ਸੀ। ਜਦੋਂ ਉਹ ਘਰ ਪਰਤੀ ਤਾਂ ਘਰ ਅੰਦਰੋਂ ਬੰਦ ਸੀ। ਉਸ ਨੂੰ ਨਹੀਂ ਸੀ ਪਤਾ ਕਿ ਨਿਤਿਨ ਪਿੱਛੇ ਤੋਂ ਅਜਿਹਾ ਕਰੇਗਾ। ਜਦੋਂ ਉਨ੍ਹਾਂ ਨੇ ਦੇਖਿਆ ਕਿ ਘਰ ਨੂੰ ਤਾਲਾ ਲੱਗਾ ਹੋਇਆ ਹੈ ਅਤੇ ਵਾਰ-ਵਾਰ ਖੜਕਾਉਣ ਦੇ ਬਾਵਜੂਦ ਦਰਵਾਜ਼ਾ ਨਹੀਂ ਖੁੱਲ੍ਹਿਆ ਤਾਂ ਉਸ ਨੇ ਰੌਲਾ ਪਾਇਆ। ਇਸ ਦੌਰਾਨ ਉਹ ਅਪਾਰਟਮੈਂਟ ਦੇ ਹੋਰਨਾਂ ਲੋਕਾਂ ਨਾਲ ਕਿਸੇ ਤਰ੍ਹਾਂ ਫਲੈਟ ਦੇ ਅੰਦਰ ਜਾਣ 'ਚ ਕਾਮਯਾਬ ਹੋਈ। ਅੰਦਰ ਜਾ ਕੇ ਦੇਖਿਆ ਤਾਂ ਨਿਤਿਨ ਪੱਖੇ ਨਾਲ ਲਟਕਿਆ ਹੋਇਆ ਮਿਲਿਆ। ਇਸ ਘਟਨਾ ਕਾਰਨ ਨਿਤਿਨ ਦਾ ਪਰਿਵਾਰ ਸਦਮੇ ਵਿਚ ਹੈ।

ਨਿਤਿਨ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਅਧਿਕਾਰੀਆਂ ਮੁਤਾਬਕ ਇਸ ਮਾਮਲੇ 'ਚ ਅਚਾਨਕ ਮੌਤ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News