ਕ੍ਰਿਸਟੋਫਰ ਨੋਲਨ ਦੀ "ਦਿ ਓਡੀਸੀ" ਨੇ ਬਾਕਸ ਆਫਿਸ ''ਤੇ 1 ਅਰਬ ਅਮਰੀਕੀ ਡਾਲਰ ਤੋਂ ਵੱਧ ਦੀ ਕੀਤੀ ਕਮਾਈ

Saturday, Aug 08, 2026 - 05:40 PM (IST)

ਕ੍ਰਿਸਟੋਫਰ ਨੋਲਨ ਦੀ "ਦਿ ਓਡੀਸੀ" ਨੇ ਬਾਕਸ ਆਫਿਸ ''ਤੇ 1 ਅਰਬ ਅਮਰੀਕੀ ਡਾਲਰ ਤੋਂ ਵੱਧ ਦੀ ਕੀਤੀ ਕਮਾਈ

ਲਾਸ ਏਂਜਲਸ (ਏਜੰਸੀ)- ਫਿਲਮ ਨਿਰਮਾਤਾ ਕ੍ਰਿਸਟੋਫਰ ਨੋਲਨ ਦੀ "ਦਿ ਓਡੀਸੀ" ਨੇ ਦੁਨੀਆ ਭਰ ਦੇ ਬਾਕਸ ਆਫਿਸ 'ਤੇ 1 ਅਰਬ ਅਮਰੀਕੀ ਡਾਲਰ ਤੋਂ ਵੱਧ ਦੀ ਕਮਾਈ ਕਰ ਲਈ ਹੈ। ਇਸ ਫਿਲਮ ਵਿੱਚ ਮੈਟ ਡੈਮਨ ਓਡੀਸੀਅਸ, ਟੌਮ ਹੌਲੈਂਡ ਟੈਲੀਮੇਕਸ, ਜ਼ੇਂਡਾਇਆ ਨੇ ਐਥੀਨਾ, ਰੌਬਰਟ ਪੈਟਿਨਸਨ ਨੇ ਐਂਟੀਨਸ, ਲੁਪਿਤਾ ਨਯੋਂਗ'ਓ ਨੇ ਹੈਲਨ ਆਫ ਟ੍ਰੌਏ ਅਤੇ ਕਲਾਈਟੇਮਨੇਸਟ੍ਰੋ, ਐਨੀ ਹੈਥਵੇ ਨੇ ਪੇਨੇਲੋਪ ਅਤੇ ਚਾਰਲੀਜ਼ ਥੇਰੋਨ ਨੇ ਕੈਲਿਪਸੋ ਸਣੇ ਕਈ ਹੋਰ ਲੋਕਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਇਹ ਫਿਲਮ 17 ਜੁਲਾਈ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ।

ਮਨੋਰੰਜਨ ਨਿਊਜ਼ ਵੈੱਬਸਾਈਟ ਡੈੱਡਲਾਈਨ ਦੇ ਅਨੁਸਾਰ, ਫਿਲਮ ਨੇ ਘਰੇਲੂ ਬਾਕਸ ਆਫਿਸ 'ਤੇ 42.97 ਕਰੋੜ ਅਮਰੀਕੀ ਡਾਲਰ ਅਤੇ ਵਿਦੇਸ਼ਾਂ ਵਿੱਚ 57.03 ਕਰੋੜ ਅਮਰੀਕੀ ਡਾਲਰ ਦੀ ਕਮਾਈ ਕੀਤੀ ਹੈ। "ਦਿ ਓਡੀਸੀ" ਦੀ ਕਹਾਣੀ ਯੂਨਾਨੀ ਰਾਜਾ ਓਡੀਸੀਅਸ (ਮੈਟ ਡੈਮਨ) ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਟ੍ਰੋਜਨ ਯੁੱਧ ਤੋਂ ਬਾਅਦ ਘਰ ਵਾਪਸੀ ਲਈ 10 ਸਾਲਾਂ ਦੀ ਇੱਕ ਖ਼ਤਰਨਾਕ ਯਾਤਰਾ 'ਤੇ ਨਿਕਲਦਾ ਹੈ। ਓਡੀਸੀਅਸ ਇਸ ਦੌਰਾਨ ਬਦਲਾ ਲੈਣ 'ਤੇ ਆਮਾਦਾ ਦੇਵਤਿਆਂ, ਸਮੁੰਦਰੀ ਰਾਖਸ਼ਸਾਂ ਅਤੇ ਮੋਹਿਤ ਔਰਤਾਂ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਆਪਣੀ ਪਤਨੀ ਪੇਨੇਲੋਪ (ਐਨੀ ਹੈਥਵੇ) ਅਤੇ ਪੁੱਤਰ ਟੈਲੀਮੇਕਸ (ਟੌਮ ਹਾਲੈਂਡ) ਨਾਲ ਦੁਬਾਰਾ ਮਿਲਣ ਲਈ ਸੰਘਰਸ਼ ਕਰਦਾ ਹੈ। ਇਹ ਫਿਲਮ ਸਿੰਕੋਪੀ ਇੰਕ ਦੇ ਬੈਨਰ ਹੇਠ ਬਣਾਈ ਗਈ ਹੈ।


author

cherry

Content Editor

Related News