ਫ਼ਿਲਮ ਇੰਡਸਟਰੀ ਦੀਆਂ 3 ਵੱਡੀਆਂ ਹਸਤੀਆਂ ਨੇ ਮਿਲਾਇਆ ਹੱਥ

Sunday, Nov 06, 2022 - 12:08 PM (IST)

ਫ਼ਿਲਮ ਇੰਡਸਟਰੀ ਦੀਆਂ 3 ਵੱਡੀਆਂ ਹਸਤੀਆਂ ਨੇ ਮਿਲਾਇਆ ਹੱਥ

ਮੁੰਬਈ (ਬਿਊਰੋ)– ਦੂਰਅੰਦੇਸ਼ੀ ਫ਼ਿਲਮ ਨਿਰਮਾਤਾ ਵਿਵੇਕ ਰੰਜਨ ਅਗਨੀਹੋਤਰੀ, ਬਲਾਕਬਸਟਰ ਫ਼ਿਲਮਾਂ ‘ਦਿ ਕਸ਼ਮੀਰ ਫਾਈਲਜ਼’ ਤੇ ‘ਦਿ ਤਾਸ਼ਕੰਦ ਫਾਈਲਜ਼’ ਦੇ ਨਿਰਦੇਸ਼ਕ ਨੇ ਫ਼ਿਲਮ ਨਿਰਮਾਣ ਦੀ ਆਪਣੀ ਨਿਡਰ ਤੇ ਦੂਰਦਰਸ਼ੀ ਸ਼ੈਲੀ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ।

ਦਰਸ਼ਕ ਉਨ੍ਹਾਂ ਦੀਆਂ ਆਉਣ ਵਾਲੀਆਂ ਫ਼ਿਲਮਾਂ ਲਈ ਹਮੇਸ਼ਾ ਬੇਤਾਬ ਰਹਿੰਦੇ ਹਨ। ਉਨ੍ਹਾਂ ਨੇ ਹੁਣ ‘ਪੁਸ਼ਪਾ’ ਦੇ ਨਿਰਦੇਸ਼ਕ ਸੁਕੁਮਾਰ ਤੇ ‘ਦਿ ਕਸ਼ਮੀਰ ਫਾਈਲਜ਼’ ਦੇ ਨਿਰਮਾਤਾ ਅਭਿਸ਼ੇਕ ਅਗਰਵਾਲ ਨਾਲ ਹੱਥ ਮਿਲਾ ਕੇ ਆਪਣੇ ਅਗਲੇ ਵੱਡੇ ਸਹਿਯੋਗ ਦਾ ਸੰਕੇਤ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ : ‘ਜੇ ਮੈਂ ਮਹਾਠੱਗ ਹਾਂ ਤਾਂ ਮੇਰੇ ਕੋਲੋਂ 50 ਕਰੋੜ ਕਿਉਂ ਲਏ?’ ਮਹਾਠੱਗ ਸੁਕੇਸ਼ ਦਾ ਕੇਜਰੀਵਾਲ ਨੂੰ ਲੈ ਕੇ ਵੱਡਾ ਬਿਆਨ

ਹਾਲ ਹੀ ’ਚ ਵਿਵੇਕ ਰੰਜਨ ਅਗਨੀਹੋਤਰੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ’ਤੇ ‘ਪੁਸ਼ਪਾ’ ਦੇ ਨਿਰਦੇਸ਼ਕ ਸੁਕੁਮਾਰ ਤੇ ‘ਦਿ ਕਸ਼ਮੀਰ ਫਾਈਲਜ਼’ ਦੇ ਨਿਰਮਾਤਾ ਅਭਿਸ਼ੇਕ ਅਗਰਵਾਲ ਨਾਲ ਇਕ ਤਸਵੀਰ ਸਾਂਝੀ ਕੀਤੀ ਹੈ। ਉਨ੍ਹਾਂ ਨੇ ਇਸ ਦੇ ਨਾਲ ਕੈਪਸ਼ਨ ’ਚ ਲਿਖਿਆ, ‘‘ਸਿਨੇਮਾ ਨਾਲ ਭਾਰਤ ਨੂੰ ਜੋੜਨਾ।’’

ਦੱਸ ਦੇਈਏ ਕਿ ਸੁਕੁਮਾਰ ਇਨ੍ਹੀਂ ਦਿਨੀਂ ਫ਼ਿਲਮ ‘ਪੁਸ਼ਪਾ : ਦਿ ਰੂਲ’ ਦੀ ਸ਼ੂਟਿੰਗ ’ਚ ਰੁੱਝੇ ਹੋਏ ਹਨ। ਫ਼ਿਲਮ ’ਚ ਅੱਲੂ ਅਰਜੁਨ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਅਗਲੇ ਸਾਲ ਰਿਲੀਜ਼ ਹੋਣ ਦੀ ਉਮੀਦ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News