ਸਿੱਧੂ ਮੂਸੇਵਾਲਾ ਨੇ ਆਪਣੀ ਐਲਬਮ 'ਮੂਸਟੇਪ' ਨੂੰ ਬਣਾਇਆ ਗ੍ਰੈਂਡ, ਇੰਡਸਟਰੀ ਵੀ ਹੋਈ ਸਰਪ੍ਰਾਈਜ਼
Friday, Apr 02, 2021 - 12:30 PM (IST)

ਚੰਡੀਗੜ੍ਹ (ਬਿਊਰੋ) - ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਜੇਕਰ ਇੰਨੀ ਦਿੰਨੀ ਕੋਈ ਟਾਪ 'ਤੇ ਹੈ ਤਾਂ ਉਹ ਹੈ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ। ਇਹ ਇੰਡਸਟਰੀ ਦਾ ਉਹ ਚਿਹਰਾ ਹੈ, ਜੋ ਅਕਸਰ ਹੀ ਚਰਚਾ 'ਚ ਰਹਿੰਦਾ ਹੈ। ਇਕ ਵਾਰ ਫਿਰ ਜੇਕਰ ਕੋਈ ਇੰਡਸਟਰੀ 'ਚ ਚਰਚਾ ਦਾ ਕਾਰਨ ਬਣ ਰਿਹਾ ਹੈ ਤਾਂ ਉਹ ਹੈ ਸਿੱਧੂ ਮੂਸੇਵਾਲਾ ਅਤੇ ਉਨ੍ਹਾਂ ਦੀ ਮਿਊਜ਼ਿਕ ਐਲਬਮ 'ਮੂਸਟੇਪ' ਹੈ।
'ਮੂਸਟੇਪ' ਦੀ ਅਨਾਊਸਮੈਂਟ ਨੇ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੂੰ ਨਵਾਂ ਸਰਪ੍ਰਾਈਜ਼ ਦਿੱਤਾ ਹੈ। ਇਸ ਐਲਬਮ ਨਾਲ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਤੋਂ ਇਲਾਵਾ ਇੰਡਸਟਰੀ ਵੀ ਸਰਪ੍ਰਾਈਜ਼ ਹੋਈ ਹੈ ਕਿਉਂਕਿ ਇਸ ਇਕੋ ਐਲਬਮ 'ਚ 25 ਟਰੈਕ ਹੋਣਗੇ ਤੇ ਕਈ ਮਿਊਜ਼ਿਕ ਡਾਇਰੈਕਟਰ ਅਤੇ ਇੰਟਰਨੈਸ਼ਨਲ ਕਲਾਕਾਰਾਂ ਨਾਲ ਇਸ ਐਲਬਮ ਨੂੰ ਗ੍ਰੈਂਡ ਬਣਾਇਆ ਗਿਆ ਹੈ।
ਖ਼ਬਰਾਂ ਮੁਤਾਬਕ ਸਿੱਧੂ ਮੂਸੇਵਾਲਾ ਤੇ ਮੀਕ ਮਿੱਲ ਦਾ ਇਸ ਐਲਬਮ 'ਚ ਕੋਲੈਬੋਰੇਸ਼ਨ ਹੋਵੇਗਾ। ਮੀਕ ਮਿੱਲ ਮਸ਼ਹੂਰ ਹਾਲੀਵੁੱਡ ਰੈਪਰ ਹਨ। ਮੀਕ ਮਿੱਲ ਸਿੱਧੂ ਮੂਸੇਵਾਲਾ ਦੇ ਗੀਤ 'ਚ ਆ ਸਕਦੇ ਹਨ। ਇਸ ਤੋਂ ਪਹਿਲਾ ਵੀ ਸਿੱਧੂ ਮੂਸੇਵਾਲਾ ਹਾਲੀਵੁੱਡ ਕਲਾਕਾਰਾਂ ਨਾਲ ਕੰਮ ਕਰ ਚੁੱਕਾ ਹੈ ਅਤੇ ਹੁਣ ਜਦੋਂ ਸਿੱਧੂ ਮੂਸੇਵਾਲਾ ਰੋਜ਼ਾਨਾ ਇੰਡਸਟਰੀ ਨੂੰ ਨਵੇਂ-ਨਵੇਂ ਪੋਸਟਰਾਂ ਨਾਲ ਸਰਪ੍ਰਾਈਜ਼ ਕਰ ਰਹੇ ਹਨ ਇਸ 'ਚ ਹੁਣ ਉਨ੍ਹਾਂ ਦੇ ਮੀਕ ਮਿੱਲ ਨਾਲ ਪੋਸਟਰ ਲਾਂਚ ਹੋਣ ਦਾ ਵੀ ਇੰਤਜ਼ਾਰ ਹੈ।