24 ਸਾਲ ਦੀ ਇਸ ਮਸ਼ਹੂਰ ਅਦਾਕਾਰਾ ਨੇ ਦੁਨੀਆ ਨੂੰ ਕਿਹਾ ਅਲਵਿਦਾ
Wednesday, Apr 23, 2025 - 03:51 PM (IST)

ਮੁੰਬਈ- 'ਨੋਹ' ਅਤੇ 'ਮੈਮਥ' ਵਰਗੀਆਂ ਵੱਡੀਆਂ ਫਿਲਮਾਂ ਵਿੱਚ ਬਾਲ ਕਲਾਕਾਰ ਵਜੋਂ ਕੰਮ ਕਰਕੇ ਪ੍ਰਸਿੱਧੀ ਹਾਸਲ ਕਰਨ ਵਾਲੀ ਅਦਾਕਾਰਾ ਸੋਫੀ ਨਿਵੇਇਡ ਹੁਣ ਇਸ ਦੁਨੀਆ ਵਿੱਚ ਨਹੀਂ ਰਹੀ। ਉਹ ਸਿਰਫ਼ 24 ਸਾਲ ਦੀ ਸੀ। ਅਦਾਕਾਰਾ ਦੀ ਮੌਤ ਦੀ ਪੁਸ਼ਟੀ ਉਨ੍ਹਾਂ ਦੇ ਪਰਿਵਾਰ ਨੇ ਕੀਤੀ ਹੈ ਅਤੇ ਉਨ੍ਹਾਂ ਦੀ ਮੌਤ ਦਾ ਕਾਰਨ ਵੀ ਦੱਸਿਆ ਹੈ।
ਇਹ ਵੀ ਪੜ੍ਹੋ: ਪਹਿਲਗਾਮ ਹਮਲੇ 'ਤੇ ਛਲਕਿਆ ਅਨੁਸ਼ਕਾ ਸ਼ਰਮਾ ਦਾ ਦਰਦ; ਕਿਹਾ- 'ਇਸ ਨੂੰ ਕਦੇ ਨਹੀਂ ਭੁਲਾਇਆ ਜਾ ਸਕੇਗਾ'
ਸੋਫੀ ਨੇ 14 ਅਪ੍ਰੈਲ ਨੂੰ ਆਖਰੀ ਸਾਹ ਲਏ ਸਨ। ਸੋਸ਼ਲ ਮੀਡੀਆ 'ਤੇ ਸੋਫੀ ਦੀ ਮੌਤ ਦੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਪਰਿਵਾਰ ਨੇ ਕਿਹਾ ਕਿ ਸੋਫੀ ਲੰਬੇ ਸਮੇਂ ਤੋਂ ਟਰਾਮਾ ਵਿਚੋਂ ਗੁਜ਼ਰ ਰਹੀ ਸੀ। ਇਨ੍ਹਾਂ ਮਾਨਸਿਕ ਸੰਘਰਸ਼ਾਂ ਤੋਂ ਬਾਹਰ ਨਿਕਲਣ ਲਈ ਉਹ ਬਹੁਤ ਸਾਰੀਆਂ ਦਵਾਈਆਂ ਲੈ ਰਹੀ ਸੀ। ਇਸ ਸੈਲਫ ਮੈਡੀਕੇਸ਼ਨ ਨੇ ਉਨ੍ਹਾਂ ਦੀ ਜਾਨ ਲੈ ਲਈ ਹੈ।
ਇਹ ਵੀ ਪੜ੍ਹੋ: ਪਹਿਲਗਾਮ 'ਚ ਛੁੱਟੀਆਂ ਮਨਾ ਰਹੇ ਸਨ ਦੀਪਿਕਾ-ਸ਼ੋਇਬ, ਅੱਤਵਾਦੀ ਹਮਲੇ ਤੋਂ ਕੁਝ ਸਮਾਂ ਪਹਿਲਾਂ...
ਪਰਿਵਾਰ ਨੇ ਪੋਸਟ ਵਿੱਚ ਲਿਖਿਆ, "ਉਨ੍ਹਾਂ ਦੇ ਕੋਮਲ ਸੁਭਾਅ ਨੂੰ ਕੁਝ ਲੋਕਾਂ ਨੇ ਆਪਣੇ ਫਾਇਦੇ ਲਈ ਵਰਤਿਆ। ਉਹ ਬਹੁਤ ਲਿਖਦੀ ਅਤੇ ਪੇਂਟ ਕਰਦੀ ਸੀ। ਇਸ ਵਿੱਚ ਉਨ੍ਹਾਂ ਦੇ ਡੂੰਘੇ ਦਰਦ ਦੀ ਝਲਕ ਸਾਫ਼ ਦਿਖਾਈ ਦਿੰਦੀ ਸੀ। ਪਰਿਵਾਰ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਕਦੇ ਵੀ ਪੇਸ਼ੇਵਰ ਇਲਾਜ ਨਹੀਂ ਕਰਵਾਇਆ। ਉਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਭਰੋਸਾ ਦਿੱਤਾ ਸੀ ਕਿ ਉਹ ਆਪਣੇ ਆਪ ਠੀਕ ਹੋ ਜਾਵੇਗੀ ਅਤੇ ਇਸੇ ਲਈ ਉਨ੍ਹਾਂ ਨੇ ਆਪਣੀਆਂ ਦਵਾਈਆਂ ਲੈਣੀਆਂ ਜਾਰੀ ਰੱਖੀਆਂ ਪਰ ਉਨ੍ਹਾਂ ਦਾ ਆਤਮ-ਵਿਸ਼ਵਾਸ ਅਤੇ ਸਵੈ-ਨਿਰਭਰਤਾ ਉਨ੍ਹਾਂ ਦੀ ਜਾਨ 'ਤੇ ਭਾਰੀ ਪੈ ਗਿਆ ਅਤੇ ਉਹ ਇਸ ਦੁਨੀਆਂ ਤੋਂ ਚਲੀ ਗਈ।"
ਸੋਫੀ ਦੇ ਕਰੀਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਛੋਟੀ ਉਮਰ ਵਿੱਚ ਹੀ ਅਦਾਕਾਰੀ ਵਿੱਚ ਸ਼ੁਰੂਆਤ ਕੀਤੀ ਸੀ। ਫਿਲਮ 'ਬੇਲਾ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਸੋਫੀ ਨੇ 'ਮੈਮਥ', 'ਮਾਰਗੋਟ ਐਟ ਦਿ ਵੈਡਿੰਗ' ਅਤੇ 'ਨੋਹ' ਵਰਗੀਆਂ ਫਿਲਮਾਂ ਵਿੱਚ ਆਪਣੀ ਪਛਾਣ ਬਣਾਈ। 'ਮੈਮਥ' ਵਿੱਚ ਉਨ੍ਹਾਂ ਮਿਸ਼ੇਲ ਵਿਲੀਅਮਜ਼ ਅਤੇ ਗੇਲ ਗਾਰਸੀਆ ਬਰਨਲ ਦੀ ਧੀ ਦਾ ਕਿਰਦਾਰ ਨਿਭਾਇਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8