ਜਨਮ ਤੋਂ ਧੀ ਦੇ ਦਿਲ ’ਚ 2 ਛੇਦ, ਦਰਦ ਨਾਲ ਟੁੱਟਿਆ ਅਦਾਕਾਰ, ਪਤਨੀ ਨੇ ਸੰਭਾਲਿਆ, ਕਿਹਾ– ‘ਮੇਰੇ ਲਈ ਮੌਤ...’

Tuesday, Feb 06, 2024 - 11:51 AM (IST)

ਜਨਮ ਤੋਂ ਧੀ ਦੇ ਦਿਲ ’ਚ 2 ਛੇਦ, ਦਰਦ ਨਾਲ ਟੁੱਟਿਆ ਅਦਾਕਾਰ, ਪਤਨੀ ਨੇ ਸੰਭਾਲਿਆ, ਕਿਹਾ– ‘ਮੇਰੇ ਲਈ ਮੌਤ...’

ਮੁੰਬਈ (ਬਿਊਰੋ)– ਕਰਨ ਸਿੰਘ ਗਰੋਵਰ ਤੇ ਬਿਪਾਸ਼ਾ ਬਾਸੂ ਆਪਣੀ ਧੀ ਦੇਵੀ ਨੂੰ ਬੇਹੱਦ ਪਿਆਰ ਕਰਦੇ ਹਨ। ਧੀ ਨਾਲ ਕੱਪਲ ਖ਼ੁਸ਼ਹਾਲ ਜ਼ਿੰਦਗੀ ਬਤੀਤ ਕਰ ਰਿਹਾ ਹੈ ਪਰ ਕਰਨ ਤੇ ਬਿਪਾਸ਼ਾ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਧੀ ਦੇ ਦਿਲ ’ਚ 2 ਛੇਦ ਹਨ।

ਇਹ ਖ਼ਬਰ ਵੀ ਪੜ੍ਹੋ : ਪੂਨਮ ਪਾਂਡੇ ਤੋਂ ਪਹਿਲਾਂ 90 ਦੇ ਦਹਾਕੇ ਦੀ ਇਹ ਮਸ਼ਹੂਰ ਅਦਾਕਾਰਾ ਕਰ ਚੁੱਕੀ ਹੈ ਆਪਣੀ ਮੌਤ ਦਾ ਝੂਠਾ ਨਾਟਕ

ਹਾਲਾਂਕਿ ਸਰਜਰੀ ਤੋਂ ਬਾਅਦ ਦੇਵੀ ਠੀਕ ਹੋ ਗਈ ਹੈ ਪਰ ਅਜੇ ਤਕ ਉਨ੍ਹਾਂ ਨੂੰ ਇਹ ਗੱਲ ਤਕਲੀਫ਼ ਦਿੰਦੀ ਹੈ। ਕਰਨ ਸਿੰਘ ਗਰੋਵਰ ਨੇ ਆਪਣੀ ਧੀ ਦੀ ਸਿਹਤ ’ਤੇ ਗੱਲਬਾਤ ਕੀਤੀ ਹੈ। ਇੰਡੀਆ ਟੁਡੇ ਨਾਲ ਗੱਲਬਾਤ ਦੌਰਾਨ ਕਰਨ ਨੇ ਕਿਹਾ, ‘‘ਸ਼ੁਰੂਆਤ ’ਚ ਮੇਰਾ ਕੰਮ ’ਤੇ ਜਾਣ ਦਾ ਮਨ ਨਹੀਂ ਕਰਦਾ ਸੀ ਕਿਉਂਕਿ ਇਹ ਬਹੁਤ ਸੀਰੀਅਸ ਸੀ ਤੇ ਦੇਵੀ ਤੋਂ ਦੂਰ ਰਹਿਣਾ ਕਾਫ਼ੀ ਮੁਸ਼ਕਿਲ ਸੀ।’’

PunjabKesari

ਕਰਨ ਨੇ ਕਿਹਾ, ‘‘ਮੈਂ ਇਸ ਚੀਜ਼ ਨੂੰ ਸਹੀ ਤਰ੍ਹਾਂ ਹੈਂਡਲ ਨਹੀਂ ਕਰ ਪਾਇਆ। ਮੈਨੂੰ ਲੱਗਦਾ ਹੈ ਕਿ ਬਿਪਾਸ਼ਾ ਦੀ ਵਜ੍ਹਾ ਨਾਲ ਮੈਨੂੰ ਇਨ੍ਹਾਂ ਮੁਸ਼ਕਿਲਾਂ ਦਾ ਸਾਹਮਣਾ ਕਰਨ ਦੀ ਤਾਕਤ ਤੇ ਹਿੰਮਤ ਮਿਲੀ। ਮੈਨੂੰ ਲੱਗਦਾ ਸੀ ਕਿ ਮੇਰੇ ਲਈ ਇਨ੍ਹਾਂ ਚੀਜ਼ਾਂ ਦਾ ਸਾਹਮਣਾ ਕਰਨ ਤੋਂ ਜ਼ਿਆਦਾ ਆਸਾਨ ਮੌਤ ਹੋਵੇਗੀ।’’

PunjabKesari

ਕਰਨ ਨੇ ਉਨ੍ਹਾਂ ਪਲਾਂ ਨੂੰ ਵੀ ਯਾਦ ਕੀਤਾ, ਜਦੋਂ ਡਾਕਟਰ ਸਰਜਰੀ ਲਈ ਦੇਵੀ ਨੂੰ ਆਪ੍ਰੇਸ਼ਨ ਥਿਏਟਰ ਲਿਜਾ ਰਹੇ ਸਨ। ਕਰਨ ਨੇ ਕਿਹਾ, ‘‘ਉਸ ਸਮੇਂ ਮੈਂ ਅਜਿਹਾ ਸੀ ਕਿ ਨਹੀਂ... ਨਾ ਲੈ ਕੇ ਜਾਓ...। ਮੈਨੂੰ ਲੱਗਾ ਕਿ ਮੇਰੇ ਹੱਥ-ਪੈਰ ਹੀ ਨਹੀਂ ਹਨ ਪਰ ਮੇਰੀ ਪਤਨੀ ਬਿਪਾਸ਼ਾ ਸ਼ੇਰ ਹੈ। ਉਹ ਸੁਪਰ ਮਜ਼ਬੂਤ ਮਹਿਲਾ ਹੈ। ਜਦੋਂ ਤੋਂ ਉਹ ਮਾਂ ਬਣੀ ਹੈ, ਉਹ ਕੁਝ ਹੋਰ ਹੀ ਹੋ ਗਈ ਹੈ।’’

PunjabKesari

ਦੱਸ ਦੇਈਏ ਕਿ ਕਰਨ ਤੇ ਬਿਪਾਸ਼ਾ ਨੇ ਸਾਲ 2022 ’ਚ ਆਪਣੀ ਧੀ ਦੇਵੀ ਦਾ ਸੁਆਗਤ ਕੀਤਾ ਸੀ। ਉਥੇ ਪਿਛਲੇ ਸਾਲ ਬਿਪਾਸ਼ਾ ਨੇ ਖ਼ੁਲਾਸਾ ਕੀਤਾ ਸੀ ਕਿ ਜਨਮ ਤੋਂ ਹੀ ਉਸ ਦੀ ਧੀ ਦੇ ਦਿਲ ’ਚ 2 ਛੇਦ ਸਨ।

PunjabKesari

ਇਹ ਜਾਣਨ ਤੋਂ ਬਾਅਦ ਕਰਨ ਤੇ ਬਿਪਾਸ਼ਾ ਟੁੱਟ ਗਏ ਸਨ। ਉਨ੍ਹਾਂ ਨੇ ਧੀ ਦੀ ਸਰਜਰੀ ਕਰਵਾਈ, ਜੋ ਕਈ ਘੰਟਿਆਂ ਤਕ ਚੱਲੀ ਸੀ। ਚੰਗੀ ਗੱਲ ਇਹ ਹੈ ਕਿ ਦੇਵੀ ਹੁਣ ਬਿਲਕੁਲ ਠੀਕ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News