19 ਸਾਲ ਛੋਟੀ ਅਦਾਕਾਰਾ ਬਣੀ ਸ਼ਾਹਰੁਖ ਖ਼ਾਨ ਦੀ ਮਾਂ, ਕਿਹਾ– ‘ਮੈਂ ਵੀ ਰੋਈ...’

Sunday, Sep 10, 2023 - 01:39 PM (IST)

19 ਸਾਲ ਛੋਟੀ ਅਦਾਕਾਰਾ ਬਣੀ ਸ਼ਾਹਰੁਖ ਖ਼ਾਨ ਦੀ ਮਾਂ, ਕਿਹਾ– ‘ਮੈਂ ਵੀ ਰੋਈ...’

ਮੁੰਬਈ (ਬਿਊਰੋ)– ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਜਵਾਨ’ 7 ਸਤੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋ ਚੁੱਕੀ ਹੈ। ਦਰਸ਼ਕ ਫ਼ਿਲਮ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਹਰ ਕੋਈ ਕਿੰਗ ਖ਼ਾਨ ਦੀ ਤਾਰੀਫ਼ ਕਰ ਰਹੇ ਹਨ। ਕਿੰਗ ਖ਼ਾਨ ਦੀ ਫ਼ਿਲਮ ‘ਜਵਾਨ’ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਫ਼ਿਲਮ ਦੀ ਦੇਸ਼-ਵਿਦੇਸ਼ ’ਚ ਤਾਰੀਫ਼ ਹੋ ਰਹੀ ਹੈ। ਫ਼ਿਲਮ ਬਾਕਸ ਆਫਿਸ ’ਤੇ ਵੀ ਸ਼ਾਨਦਾਰ ਕਲੈਕਸ਼ਨ ਕਰ ਰਹੀ ਹੈ।

ਫ਼ਿਲਮ ਨੇ ਪਹਿਲੇ ਦਿਨ 75 ਕਰੋੜ ਰੁਪਏ ਦੀ ਕਮਾਈ ਕੀਤੀ ਤੇ ਦੋ ਦਿਨਾਂ ਦੇ ਅੰਦਰ ਹੀ ਫ਼ਿਲਮ ਨੇ 100 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ। ਇਸ ਦੌਰਾਨ ਫ਼ਿਲਮ ‘ਜਵਾਨ’ ’ਚ ਸ਼ਾਹਰੁਖ ਖ਼ਾਨ ਦੀ ਮਾਂ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਰਿਧੀ ਡੋਗਰਾ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਇਹ ਖ਼ਬਰ ਵੀ ਪੜ੍ਹੋ : 'ਜਵਾਨ' ਦੀ ਰਿਲੀਜ਼ਿੰਗ ਦੌਰਾਨ ਅਮਿਤਾਭ ਬੱਚਨ ਨੇ ਸ਼ਾਹਰੁਖ ਖ਼ਾਨ ਨੂੰ ਆਖਿਆ 'ਦੇਸ਼ ਦੀ ਧੜਕਣ'

ਦਰਅਸਲ ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਜਵਾਨ’ ’ਚ ਉਨ੍ਹਾਂ ਦੀ ਮਾਂ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਰਿਧੀ ਡੋਗਰਾ ਉਨ੍ਹਾਂ ਤੋਂ 19 ਸਾਲ ਛੋਟੀ ਹੈ, ਜਿਸ ਕਾਰਨ ਰਿਧੀ ਡੋਗਰਾ ਕਾਫ਼ੀ ਸੁਰਖ਼ੀਆਂ ਬਟੋਰ ਰਹੀ ਹੈ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ’ਤੇ ਮੀਮਜ਼ ਵੀ ਵਾਇਰਲ ਹੋ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਰਿਧੀ ਡੋਗਰਾ ਸਿਰਫ਼ 38 ਸਾਲਾਂ ਦੀ ਹੈ ਤੇ ਸ਼ਾਹਰੁਖ ਖ਼ਾਨ 57 ਸਾਲ ਦੇ ਹਨ। ‘ਜਵਾਨ’ ’ਚ ਰਿਧੀ ਡੋਗਰਾ ਦੇ ਕਿਰਦਾਰ ਦਾ ਨਾਂ ‘ਕਾਵੇਰੀ ਅੰਮਾ’ ਰੱਖਿਆ ਗਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਕਿੰਗ ਖ਼ਾਨ ਯਾਨੀ ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਸਵਦੇਸ’ ’ਚ ਅਦਾਕਾਰਾ ਕਿਸ਼ੋਰੀ ਬਲਾਲ ਨੇ ਉਨ੍ਹਾਂ ਦੀ ਮਾਂ ਦਾ ਕਿਰਦਾਰ ਨਿਭਾਇਆ ਸੀ। ਇਸ ਦੇ ਨਾਲ ਹੀ ਹੁਣ ਸੋਸ਼ਲ ਮੀਡੀਆ ’ਤੇ ਕਈ ਯੂਜ਼ਰਸ ਇਸ ਦਾ ਮਜ਼ਾਕ ਉਡਾ ਰਹੇ ਹਨ ਤੇ ਮੀਮਜ਼ ਸ਼ੇਅਰ ਕਰ ਰਹੇ ਹਨ। ਨਾਲ ਹੀ ਯੂਜ਼ਰਸ ਕਹਿੰਦੇ ਹਨ ਕਿ ‘ਕਾਵੇਰੀ ਅੰਮਾ’ ਪਹਿਲਾਂ ਕਿਵੇਂ ਸੀ ਤੇ ਹੁਣ ਕਿਵੇਂ ਬਣ ਗਈ ਹੈ।

ਇੰਨਾ ਹੀ ਨਹੀਂ, ਰਿਧੀ ਡੋਗਰਾ ਨੇ ਵੀ ਇਸ ’ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਨਾਲ ਹੀ ਇਸ ਮਜ਼ਾਕ ’ਤੇ ਉਹ ਆਪਣਾ ਹਾਸਾ ਨਹੀਂ ਰੋਕ ਪਾ ਰਹੀ ਹੈ। ਇਸ ਦੇ ਨਾਲ ਹੀ ਇਕ ਯੂਜ਼ਰ ਨੇ ਅਦਾਕਾਰਾ ਨੂੰ ਕਿਹਾ ਕਿ ਜਦੋਂ ਸ਼ਾਹਰੁਖ ਨੇ ਤੁਹਾਨੂੰ ਫ਼ਿਲਮ ’ਚ ਮਾਂ ਕਿਹਾ ਸੀ ਤਾਂ ਉਹ ਰੋ ਪਈ ਸੀ।

ਇਸ ਦੇ ਜਵਾਬ ’ਚ ਅਦਾਕਾਰਾ ਨੇ ਕਿਹਾ ਕਿ ਉਨ੍ਹਾਂ ਦਾ ਦਿਲ ਵੀ ਰੋਇਆ ਸੀ। ਅਦਾਕਾਰਾ ਨੇ ਫ਼ਿਲਮ ’ਚ ਸ਼ਾਨਦਾਰ ਕੰਮ ਕੀਤਾ ਹੈ। ਫ਼ਿਲਮ ‘ਜਵਾਨ’ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਇਸ ਦੇ ਨਾਲ ਹੀ ਵੀਕੈਂਡ ’ਤੇ ਫ਼ਿਲਮ ਦੀ ਕਮਾਈ ’ਚ ਭਾਰੀ ਉਛਾਲ ਆਉਣ ਦੀ ਉਮੀਦ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News