15 ਦਿਨ...3 ਖੁਦਕੁਸ਼ੀਆਂ... ਹੁਣ ਇਕ ਹੋਰ ਅਦਾਕਾਰਾ ਨੇ ਵੀ ਦਿੱਤੀ ਆਪਣੀ ਜਾਨ

05/30/2022 4:01:54 PM

ਮੁੰਬਈ- ਬੰਗਾਲੀ ਫਿਲਮ ਇੰਡਸਟਰੀ ਤੋਂ ਲਗਾਤਾਰ ਖੁਦਕੁਸ਼ੀ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਬੀਤੇ 15 ਦਿਨਾਂ 'ਚ 3 ਅਭਿਨੇਤਰੀਆਂ ਮੌਤ ਨੂੰ ਗਲੇ ਲਗਾ ਚੁੱਕੀਆਂ ਹਨ। ਹੁਣ ਇਸ 'ਚ 18 ਸਾਲ ਦੀ ਇਕ ਮਾਡਲ ਸਰਸਵਤੀ ਦਾਸ ਦਾ ਨਾਮ ਵੀ ਜੁੜ ਗਿਆ ਹੈ। ਬੰਗਾਲ 'ਚ ਸੁਸਾਇਡ ਦਾ ਇਹ ਚੌਥਾ ਮਾਮਲਾ ਹੈ। ਸਰਸਵਤੀ ਦੀ ਲਾਸ਼ ਪੱਖੇ ਨਾਲ ਲਟਕਦੀ ਮਿਲੀ। 
ਜਾਣਕਾਰੀ ਅਨੁਸਾਰ 29 ਮਈ ਨੂੰ ਸਰਸਵਤੀ ਨੂੰ ਉਨ੍ਹਾਂ ਦੀ ਨਾਨੀ ਨੇ ਲਗਭਗ 2 ਵਜੇ ਫਾਂਸੀ 'ਤੇ ਲਟਕੇ ਦੇਖਿਆ, ਜਿਸ ਤੋਂ ਬਾਅਦ ਮਾਡਲ ਦੀ ਨਾਨੀ ਨੇ ਰਿਸ਼ਤੇਦਾਰ ਦੀ ਮਦਦ ਨਾਲ ਲਾਸ਼ ਨੂੰ ਹੇਠਾਂ ਉਤਾਰਿਆ ਅਤੇ ਸੀ.ਐੱਨ.ਐੱਮ.ਸੀ. ਹਸਪਤਾਲ ਲੈ ਕੇ ਗਈ ਪਰ ਹਸਪਤਾਲ ਪਹੁੰਚਣ ਤੋਂ ਪਹਿਲੇ ਹੀ ਸਰਸਵਤੀ ਦੀ ਮੌਤ ਹੋ ਚੁੱਕੀ ਸੀ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੇਖਣ ਤੋਂ ਤਾਂ ਇਹ ਖੁਦਕੁਸ਼ੀ ਹੀ ਲੱਗ ਹੀ ਹੈ ਪਰ ਅਜੇ ਪੁਲਸ ਦੇ ਹੱਥ ਕੋਈ ਖੁਦਕੁਸ਼ੀ ਨੋਟ ਨਹੀਂ ਲੱਗਾ ਹੈ।

PunjabKesari
ਦੱਸ ਦੇਈਏ ਕਿ ਸਰਸਵਤੀ ਦੀ ਮਾਸੀ ਨੇ ਪੁਲਸ ਨੂੰ ਫੋਨ ਕਰਕੇ ਆਪਣੀ ਭਾਣਜੀ ਦੀ ਮ੍ਰਿਤਕ ਦੇਹ ਬੈੱਡਰੂਮ ਦੇ ਪੱਖੇ ਨਾਲ ਲਟਕਣ ਦੀ ਜਾਣਕਾਰੀ ਦਿੱਤੀ ਸੀ। ਮਾਸੀ ਨੇ ਦੱਸਿਆ ਕਿ 29 ਮਈ ਨੂੰ ਸਰਸਵਤੀ ਆਪਣੀ ਨਾਨੀ ਦੇ ਨਾਲ ਆਪਣੇ ਬੈੱਡਰੂਮ 'ਚ ਸੌਣ ਆਈ ਸੀ। ਰਾਤ ਨੂੰ ਕਰੀਬ 1.30,2 ਵਜੇ ਜਦੋਂ ਸਰਸਵਤੀ ਦੀ ਨਾਨੀ ਬਾਥਰੂਮ ਤੋਂ ਵਾਪਸ ਆਈ, ਤਾਂ ਉਨ੍ਹਾਂ ਨੂੰ ਸਰਸਵਤੀ ਕਮਰੇ 'ਚ ਕਿਤੇ ਨਹੀਂ ਦਿਖੀ। ਜਦੋਂ ਉਹ ਦੂਜੇ ਕਮਰੇ 'ਚ ਸਰਸਵਤੀ ਨੂੰ ਲੱਭਣ ਗਈ, ਤਾਂ ਉਨ੍ਹਾਂ ਨੂੰ ਉਹ ਪੱਥੇ ਨਾਲ ਲਟਕਦੀ ਮਿਲੀ। 
ਪਰਿਵਾਰ ਦੀ ਜਾਣਕਾਰੀ ਅਨੁਸਾਰ ਪਿਤਾ ਦੇ ਛੱਡੇ ਜਾਣ ਤੋਂ ਬਾਅਦ ਸਰਸਵਤੀ ਆਪਣੀ ਮਾਂ ਦੇ ਨਾਲ ਪਿਛਲੇ 17 ਸਾਲ ਤੋਂ ਨਾਨੀ ਦੇ ਕੋਲ ਰਹਿ ਰਹੀ ਸੀ। ਮਾਡਲ ਨੇ 10ਵੀਂ ਤੋਂ ਬਾਅਦ ਪੜ੍ਹਾਈ ਛੱਡ ਦਿੱਤੀ ਸੀ। ਸਰਸਵਤੀ ਪਰਿਵਾਰ ਦੇ ਗੁਜਾਰੇ ਲਈ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਂਦੀ ਅਤੇ ਮਾਡਲਿੰਗ ਕਰਦੀ ਸੀ। ਕਿਹਾ ਜਾ ਰਿਹਾ ਹੈ ਕਿ ਸਰਸਵਤੀ ਪਿਛਲੇ ਕੁਝ ਦਿਨਾਂ ਤੋਂ ਆਪਣੇ ਰਿਲੇਸ਼ਨਸ਼ਿਪ ਨੂੰ ਲੈ ਕੇ ਤਣਾਅ 'ਚ ਸੀ। ਸਰਸਵਤੀ ਦੀ ਮੌਤ ਦੀ ਵਜ੍ਹਾ ਤਣਾਅ ਜਾਂ ਕੁਝ ਹੋਰ ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਚੱਲੇਗਾ। 


Aarti dhillon

Content Editor

Related News