ਰਸ਼ਮਿਕਾ ਮੰਦਾਨਾ ਨੇ ਫ਼ਿਲਮ ''ਕਲਕੀ 2898 ਏ.ਡੀ.'' ਦੀ ਕੀਤੀ ਤਾਰੀਫ਼

06/30/2024 11:01:31 AM

ਮੁੰਬਈ- ਮਸ਼ਹੂਰ ਦੱਖਣ ਭਾਰਤੀ ਫ਼ਿਲਮ ਅਦਾਕਾਰਾ ਰਸ਼ਮਿਕਾ ਮੰਦਾਨਾ ਨੇ ਫ਼ਿਲਮ 'ਕਲਕੀ 2898 ਏ.ਡੀ.' ਦੀ ਤਾਰੀਫ ਕੀਤੀ ਹੈ। ਨਾਗ ਅਸ਼ਵਿਨ ਦੁਆਰਾ ਨਿਰਦੇਸ਼ਿਤ, 'ਕਲਕੀ 2898 AD''ਚ ਅਮਿਤਾਭ ਬੱਚਨ, ਕਮਲ ਹਾਸਨ, ਪ੍ਰਭਾਸ, ਦੀਪਿਕਾ ਪਾਦੁਕੋਣ ਅਤੇ ਦਿਸ਼ਾ ਪਟਾਨੀ ਸਮੇਤ ਇੱਕ ਸ਼ਾਨਦਾਰ ਕਲਾਕਾਰ ਹਨ।

 

ਵੈਜਯੰਤੀ ਮੂਵੀਜ਼ ਦੁਆਰਾ ਬਣਾਈ ਗਈ ਇਹ ਫ਼ਿਲਮ 27 ਜੂਨ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ 'ਚ ਰਿਲੀਜ਼ ਹੋਈ ਹੈ, ਇਸ ਫ਼ਿਲਮ ਨੂੰ ਲੈ ਕੇ ਬਾਲੀਵੁੱਡ ਤੋਂ ਲੈ ਕੇ ਸਾਊਥ ਦੇ ਸਿਤਾਰੇ ਇਸ ਫ਼ਿਲਮ ਦੀ ਤਾਰੀਫ਼ ਕਰ ਰਹੇ ਹਨ। ਇਸ ਦੌਰਾਨ ਰਸ਼ਮਿਕਾ ਮੰਦਾਨਾ ਨੇ ਵੀ 'ਕਲਕੀ 2898 ਏ.ਡੀ.' ਦੀ ਤਾਰੀਫ਼ ਕੀਤੀ ਹੈ। ਰਸ਼ਮਿਕਾ ਮੰਦਾਨਾ ਨੇ ਆਪਣੇ ਐਕਸ ਅਕਾਊਂਟ 'ਤੇ ਲਿਖਿਆ, 'ਹੇ ਭਗਵਾਨ! ਨਾਗ ਅਸ਼ਵਿਨ ਤੁਸੀਂ ਬਹੁਤ ਪ੍ਰਤਿਭਾਸ਼ਾਲੀ ਹੋ। ਸ਼ਾਨਦਾਰ, ਮੁਬਾਰਕਾਂ ਕਲਕੀ, ਇਹ ਫ਼ਿਲਮ ਸਾਰਿਆਂ ਦੇ ਪਿਆਰ ਅਤੇ ਹੋਰ ਬਹੁਤ ਕੁਝ ਦੀ ਹੱਕਦਾਰ ਹੈ। ਮੈਨੂੰ ਸਾਡੇ ਮਿਥਿਹਾਸਕ ਦੇਵਤਿਆਂ ਨੂੰ ਸਕ੍ਰੀਨ 'ਤੇ ਦੇਖਣਾ ਪਸੰਦ ਹੈ।


Priyanka

Content Editor

Related News