ਸਿਡਨੀ ਵਿੱਚ ਨੌਜਵਾਨਾਂ ਨੇ ''ਆਪ'' ਆਗੂ ਕਰਨ ਕਟਾਰੀਆ ਦਾ ਕੀਤਾ ਸਵਾਗਤ
Sunday, Jun 30, 2024 - 05:25 AM (IST)

ਸਿਡਨੀ (ਸਨੀ ਚਾਂਦਪੁਰੀ):- ਆਸਟ੍ਰੇਲੀਆ ਫੇਰੀ ਦੌਰਾਨ ਸਿਡਨੀ ਵਿੱਚ ਕਰਨ ਕਟਾਰੀਆ ਦਾ ਨੌਜਵਾਨਾਂ ਵੱਲੋਂ ਸਵਾਗਤ ਕੀਤਾ ਗਿਆ। ਕਰਨ ਕਟਾਰੀਆ ਨੇ ਇਸ ਮੌਕੇ ਕਿਹਾ ਕਿ ਆਪਣੀ ਜਨਮ ਭੂਮੀ ਛੱਡ ਵਿਦੇਸ਼ਾਂ ਵਿੱਚ ਮਿਹਨਤ ਕਰ ਰਹੇ ਨੌਜਵਾਨ ਆਪਣੇ ਦੇਸ਼, ਇਲਾਕੇ ਅਤੇ ਪਿੰਡ ਦਾ ਨਾਮ ਰੌਸ਼ਨ ਕਰ ਰਹੇ ਹਨ।
ਇਨ੍ਹਾਂ ਦੀ ਮਿਹਨਤ ਨੂੰ ਸਲਾਮ ਹੈ ਦਿਨ ਰਾਤ ਸ਼ਿਫਟਾਂ ਕਰ ਕੇ ਜੋ ਆਪਣੇ ਪਿੰਡ ਦੀ ਤਰੱਕੀ ਵਿੱਚ ਵੀ ਆਪਣਾ ਯੋਗਦਾਨ ਪਾ ਰਹੇ ਹਨ। ਬਲਾਚੌਰ ਹਲਕੇ ਨਾਲ ਸੰਬੰਧਤ ਨੌਜਵਾਨਾਂ ਵੱਲੋਂ ਉਹਨਾਂ ਨੂੰ ਆਸਟ੍ਰੇਲੀਆ ਆਇਆ ਤੇ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ। ਇਸ ਮੌਕੇ ਚਰਨਪ੍ਰਤਾਪ ਟਿੰਕੂ, ਮਨੀ ਰੁੜਕੀ, ਦੀਪ ਬੱਗੂਵਾਲ, ਮੋਹਿਤ ਨਵਾਂਗਰਾਂ, ਬੱਲੀ ਕੰਧੋਲਾ, ਲੱਵਪ੍ਰੀਤ ਸੰਧੂ, ਹੈਰੀ ਕਲੇਰ, ਹੈਪੀ ਆਸਟ੍ਰੇਲੀਆ, ਸਾਹਿਲਦੀਪ ਕੰਬੋਜ, ਸ਼ਾਮਾ ਗੜਸ਼ੰਕਰ, ਨੀਟਾ ਗੜਸ਼ੰਕਰ, ਸੀਪੂ ਆਸਟ੍ਰੇਲੀਆ, ਅਮਨ ਸਿੰਘ, ਹਰਫ਼ਤਿਹ ਸਿੰਘ, ਰੌਬਿਨ ਖਹਿਰਾ, ਬਿਨੇ ਜਲੰਧਰ, ਗੋਲਡੀ ਸੰਧੂ, ਹੁਸਨ ਸੰਧੂ, ਬਿੰਦਰ ਕਰੀਮਪੁਰ ਆਦੀ ਮੌਜੂਦ ਸਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e