‘ਜਿਊਲ ਥੀਫ਼’ ਦਾ ਤੀਜਾ ਗਾਣਾ ‘ਇਲਜ਼ਾਮ’ ਰਿਲੀਜ਼
Friday, Apr 18, 2025 - 01:39 PM (IST)

ਮੁੰਬਈ- ਮਾਰਫਲਿਕਸ ਪਿਕਚਰਜ਼ ਨੈੱਟਫਲਿਕਸ ’ਤੇ ਆਪਣੀ ਫਿਲਮ ‘ਜਿਊਲ ਥੀਫ-ਦਿ ਹਾਈਸਟ ਬਿਗਨਸ’ ਦੀ ਰਿਲੀਜ਼ ਲਈ ਤਿਆਰ ਹੈ। ਨਿਰਮਾਤਾਵਾਂ ਨੇ ਤੀਜਾ ਗਾਣਾ ‘ਇਲਜ਼ਾਮ’ ਜਾਰੀ ਕਰ ਦਿੱਤਾ ਹੈ। ਸ਼ਿਲਪਾ ਰਾਓ ਤੇ ਵਿਸ਼ਾਲ ਮਿਸ਼ਰਾ ਦੀ ਭਾਵਪੂਰਣ ਆਵਾਜ਼ਾਂ ਨਾਲ ਸਜੇ ਇਸ ਮਧੁਰ ਲਵ ਸਾਂਗ ਨੂੰ ਸਾਊਂਡਟਰੈਕ ਤੇ ਅਨੀਸ ਅਲੀ ਸਾਬਰੀ ਨੇ ਕੰਪੋਜ਼ ਕੀਤਾ ਹੈ।
ਇਹ ਗਾਣਾ ਸੈਫ ਅਲੀ ਖਾਨ ਤੇ ਨਿਕਿਤਾ ਦੱਤਾ ’ਤੇ ਫਿਲਮਾਇਆ ਗਿਆ ਹੈ, ਜੋ ਫਿਲਮ ਦੇ ਪਿਛਲੇ ਟ੍ਰੈਕ ਚਾਰਟ-ਟਾਪਿੰਗ ‘ਜਾਦੂ’ ਤੇ ਐਨਰਜੇਟਿਕ ਟਾਈਟਲ ਟ੍ਰੈਕ ‘ਜਿਊਲਲ ਥੀਫ’ ਦੀ ਸਫਲ ਰਿਲੀਜ਼ ਤੋਂ ਬਾਅਦ ਆਇਆ ਹੈ। ਇਹ ਗਾਣਾ ‘ਇਲਜ਼ਾਮ’ ਸੈਫ ਅਤੇ ਨਿਕਿਤਾ ਦੇ ਕਿਰਦਾਰਾਂ ਦੇ ਵਿਚਾਲੇ ਰਹੱਸਮਈ ਅਤੀਤ ਦੀ ਝਲਕ ਦਿੰਦਾ ਹੈ, ਜਿਸ ਦੀ ਇਕ ਝਲਕ ਫਿਲਮ ਦੇ ਟ੍ਰੇਲਰ ਵਿਚ ਵੀ ਦਿਖਾਈ ਗਈ ਸੀ।