ਰਿਲੀਜ਼ ਤੋਂ 2 ਦਿਨ ਪਹਿਲਾਂ ਹੀ ਫਿਲਮ ''ਰੇਡ 2'' ''ਤੇ ਚੱਲੀ ਸੈਂਸਰ ਬੋਰਡ ਦੀ ਕੈਂਚੀ, ਕੀਤੇ ਗਏ ਇਹ 2 ਬਦਲਾਅ
Tuesday, Apr 29, 2025 - 05:41 PM (IST)

ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਦੇ ਸਿੰਘਮ ਸਟਾਰ ਅਜੇ ਦੇਵਗਨ ਦੀ ਫਿਲਮ 'ਰੇਡ 2' 1 ਮਈ 2025 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ ਪਰ ਇਸ ਤੋਂ ਪਹਿਲਾਂ ਹੀ ਸੈਂਸਰ ਬੋਰਡ ਨੇ ਫਿਲਮ 'ਤੇ ਕੈਂਚੀ ਚਲਾ ਦਿੱਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ CBFC (Central Board of Film Certification) ਨੇ 'ਰੇਡ 2' ਨੂੰ ਹਰੀ ਝੰਡੀ ਦਿੱਤੀ ਹੈ ਪਰ ਬੋਰਡ ਨੇ ਰਿਲੀਜ਼ ਤੋਂ ਪਹਿਲਾਂ ਹੀ ਫਿਲਮ ਨਿਰਮਾਤਾਵਾਂ ਨੂੰ 2 ਡਾਇਲਾਗ ਬਦਲਣ ਲਈ ਕਿਹਾ ਹੈ।
ਇਹ ਵੀ ਪੜ੍ਹੋ: ਵੱਡੀ ਖਬਰ; ਰੈਪਰ ਬਾਦਸ਼ਾਹ ਖਿਲਾਫ ਦਰਜ ਹੋਈ FIR, ਜਾਣੋ ਕੀ ਹੈ ਪੂਰਾ ਮਾਮਲਾ
ਇਕ ਨਿਊਜ਼ ਪੋਰਟਲ ਅਨੁਸਾਰ, 'ਰੇਲਵੇ ਮੰਤਰੀ' ਸ਼ਬਦ ਨੂੰ 'ਬੜਾ ਮੰਤਰੀ' ਨਾਲ ਬਦਲ ਦਿੱਤਾ ਗਿਆ ਹੈ। ਇਸ ਦੇ ਨਾਲ ਹੀ, ਫਿਲਮ ਦੇ ਸ਼ੁਰੂ ਵਿੱਚ ਆਉਣ ਵਾਲੇ 8 ਸਕਿੰਟ ਦੇ ਡਾਇਲਾਗ 'ਪੈਸਾ, ਹਥਿਆਰ, ਤਾਕਤ' ਨੂੰ ਵੀ ਕਥਿਤ ਤੌਰ 'ਤੇ ਹਟਾ ਦਿੱਤਾ ਗਿਆ ਹੈ। 'ਰੇਡ 2' ਨੂੰ ਮਾਰਚ ਵਿੱਚ CBFC ਤੋਂ ਸੈਂਸਰ ਸਰਟੀਫਿਕੇਟ ਮਿਲਿਆ ਸੀ। ਇਸਨੂੰ 'UA 7+' ਰੇਟਿੰਗ ਮਿਲੀ ਹੈ। ਇੱਥੇ ਦੱਸ ਦੇਈਏ ਕਿ ਫਿਲਮ 'ਰੇਡ 2' ਵਿੱਚ ਅਜੇ ਦੇਵਗਨ ਮੁੱਖ ਭੂਮਿਕਾ ਨਿਭਾ ਰਹੇ ਹਨ। ਰਾਜਕੁਮਾਰ ਗੁਪਤਾ ਦੁਆਰਾ ਨਿਰਦੇਸ਼ਤ ਇਹ ਫਿਲਮ 2018 ਵਿੱਚ ਰਿਲੀਜ਼ ਹੋਈ ਫਿਲਮ ਰੇਡ ਦਾ ਸੀਕਵਲ ਹੈ। ਫਿਲਮ ਰੇਡ ਬਾਕਸ ਆਫਿਸ 'ਤੇ ਬਲਾਕਬਸਟਰ ਸਾਬਤ ਹੋਈ ਸੀ। ਹੁਣ, ਰੇਡ 2 ਸਿਨੇਮਾਘਰਾਂ ਵਿੱਚ ਆਉਣ ਲਈ ਤਿਆਰ ਹੈ।
ਇਹ ਵੀ ਪੜ੍ਹੋ: 'ਮੈਂ ਬੀਅਰ ਵਾਂਗ ਪੀਤਾ ਆਪਣਾ ਪਿਸ਼ਾਬ...', ਦਿੱਗਜ ਅਦਾਕਾਰ ਪਰੇਸ਼ ਰਾਵਲ ਨੇ ਕੀਤਾ ਵੱਡਾ ਖੁਲਾਸਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8