ਵਿਕਰਾਂਤ ਮੈਸੀ ਤੇ ਸ਼ਨਾਇਆ ਕਪੂਰ ਦੀ ਫਿਲਮ ''ਆਂਖੋਂ ਕੀ ਗੁਸਤਾਖੀਆਂ'' 11 ਜੁਲਾਈ ਨੂੰ ਸਿਨੇਮਾਘਰਾਂ ''ਚ ਹੋਵੇਗੀ ਰਿਲੀਜ਼

Thursday, May 01, 2025 - 05:25 PM (IST)

ਵਿਕਰਾਂਤ ਮੈਸੀ ਤੇ ਸ਼ਨਾਇਆ ਕਪੂਰ ਦੀ ਫਿਲਮ ''ਆਂਖੋਂ ਕੀ ਗੁਸਤਾਖੀਆਂ'' 11 ਜੁਲਾਈ ਨੂੰ ਸਿਨੇਮਾਘਰਾਂ ''ਚ ਹੋਵੇਗੀ ਰਿਲੀਜ਼

ਮੁੰਬਈ (ਏਜੰਸੀ)- ਵਿਕਰਾਂਤ ਮੈਸੀ ਅਤੇ ਸ਼ਨਾਇਆ ਕਪੂਰ ਸਟਾਰਰ ਫਿਲਮ 'ਆਂਖੋਂ ਕੀ ਗੁਸਤਾਖੀਆਂ' 11 ਜੁਲਾਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਬਾਲੀਵੁੱਡ ਅਭਿਨੇਤਾ ਸੰਜੇ ਕਪੂਰ ਦੀ ਬੇਟੀ ਸ਼ਨਾਇਆ ਕਪੂਰ ਵਿਕਰਾਂਤ ਮੈਸੀ ਦੇ ਨਾਲ ਫਿਲਮ 'ਆਂਖੋਂ ਕੀ ਗੁਸਤਾਖੀਆਂ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ। ਇਸ ਫਿਲਮ ਦੀ ਰਿਲੀਜ਼ ਡੇਟ ਦਾ ਵੀ ਖੁਲਾਸਾ ਹੋ ਗਿਆ ਹੈ। ਇਹ ਫਿਲਮ 11 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਫਿਲਮ 'ਆਂਖੋਂ ਕੀ ਗੁਸਤਾਖੀਆਂ' ਨੂੰ ਲੈ ਕੇ ਲੋਕਾਂ ਵਿੱਚ ਬਹੁਤ ਉਤਸ਼ਾਹ ਹੈ, ਜਿਸਦਾ ਇੱਕ ਕਾਰਨ ਸ਼ਨਾਇਆ ਕਪੂਰ ਵੀ ਹੈ। ਜ਼ੀ ਸਟੂਡੀਓਜ਼ ਅਤੇ ਮਿੰਨੀ ਫਿਲਮਜ਼ ਦੁਆਰਾ ਪੇਸ਼ ਕੀਤੀ ਗਈ, ਇਹ ਫਿਲਮ ਮਾਨਸੀ ਬਾਗਲਾ ਅਤੇ ਵਰੁਣ ਬਾਗਲਾ ਦੁਆਰਾ ਨਿਰਮਿਤ ਹੈ ਅਤੇ ਸੰਤੋਸ਼ ਸਿੰਘ ਦੁਆਰਾ ਨਿਰਦੇਸ਼ਤ ਹੈ। ਕਹਾਣੀ ਨਿਰੰਜਨ ਆਇੰਗਰ ਅਤੇ ਮਾਨਸੀ ਬਾਗਲਾ ਨੇ ਲਿਖੀ ਹੈ। ਇਸਦਾ ਸੰਗੀਤ ਵਿਸ਼ਾਲ ਮਿਸ਼ਰਾ ਨੇ ਦਿੱਤਾ ਹੈ।


author

cherry

Content Editor

Related News