ਫ਼ਰਜ਼ੀ ਨਿਕਲਿਆ ਆਮਿਰ ਖਾਨ ਦਾ ਗੁਰੂ ਨਾਨਕ ਵਾਲਾ ਪੋਸਟਰ, ਹੰਗਾਮੇ ਪਿੱਛੋਂ ਅਦਾਕਾਰ ਨੇ ਦਿੱਤੀ ਸਫ਼ਾਈ

Monday, Apr 28, 2025 - 10:48 PM (IST)

ਫ਼ਰਜ਼ੀ ਨਿਕਲਿਆ ਆਮਿਰ ਖਾਨ ਦਾ ਗੁਰੂ ਨਾਨਕ ਵਾਲਾ ਪੋਸਟਰ, ਹੰਗਾਮੇ ਪਿੱਛੋਂ ਅਦਾਕਾਰ ਨੇ ਦਿੱਤੀ ਸਫ਼ਾਈ

ਐਂਟਰਟੇਨਮੈਂਟ ਡੈਸਕ : ਆਮਿਰ ਖਾਨ ਸਾਲ 2022 ਵਿੱਚ ਫਿਲਮ 'ਲਾਲ ਸਿੰਘ ਚੱਢਾ' ਦੀ ਰਿਲੀਜ਼ ਤੋਂ ਬਾਅਦ ਤੋਂ ਹੀ ਪਰਦੇ ਤੋਂ ਦੂਰ ਹਨ। ਉਨ੍ਹਾਂ ਦੇ ਸਾਰੇ ਪ੍ਰਸ਼ੰਸਕ ਉਨ੍ਹਾਂ ਨੂੰ ਇੱਕ ਵਾਰ ਫਿਰ ਪਰਦੇ 'ਤੇ ਦੇਖਣਾ ਚਾਹੁੰਦੇ ਹਨ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਮਿਰ ਆਪਣੇ ਇੱਕ ਪ੍ਰੋਜੈਕਟ ਵਿੱਚ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਦੀ ਜੀ ਭੂਮਿਕਾ ਨਿਭਾਉਣ ਜਾ ਰਹੇ ਹਨ। ਹਾਲਾਂਕਿ, ਯੂਜ਼ਰਸ ਦਾ ਇਹ ਦਾਅਵਾ ਬਿਲਕੁਲ ਗਲਤ ਹੈ। ਆਮਿਰ ਦੀ ਟੀਮ ਨੇ ਇਸ ਬਾਰੇ ਸਪੱਸ਼ਟੀਕਰਨ ਦੇ ਦਿੱਤਾ ਹੈ।

ਸੋਸ਼ਲ ਮੀਡੀਆ 'ਤੇ ਆਮਿਰ ਖਾਨ ਦੇ ਨਕਲੀ ਪੋਸਟਰ ਵਾਇਰਲ ਕੀਤੇ ਜਾ ਰਹੇ ਹਨ, ਜਿਸ ਵਿੱਚ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਭੂਮਿਕਾ ਵਿੱਚ ਨਜ਼ਰ ਆ ਰਹੇ ਹਨ। ਇੰਨਾ ਹੀ ਨਹੀਂ, ਯੂਟਿਊਬ 'ਤੇ ਟੀ-ਸੀਰੀਜ਼ ਨਾਂ ਦੇ ਇੱਕ ਫਰਜ਼ੀ ਯੂਟਿਊਬ ਚੈਨਲ 'ਤੇ ਇੱਕ ਟ੍ਰੇਲਰ ਵੀ ਜਾਰੀ ਕੀਤਾ ਗਿਆ ਸੀ। ਜਦੋਂ ਮਾਮਲਾ ਗੰਭੀਰ ਹੋ ਗਿਆ ਤਾਂ ਆਮਿਰ ਦੀ ਟੀਮ ਨੇ ਇੱਕ ਬਿਆਨ ਜਾਰੀ ਕੀਤਾ।

ਇਹ ਵੀ ਪੜ੍ਹੋ : ਪ੍ਰਸਿੱਧ ਰਾਗੀ ਭਾਈ ਹਰਜਿੰਦਰ ਸਿੰਘ ਨੂੰ ਪਦਮ ਸ਼੍ਰੀ ਪੁਰਸਕਾਰ, ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕੀਤਾ ਸਨਮਾਨਿਤ

ਆਮਿਰ ਖਾਨ ਦੀ ਟੀਮ ਦਾ ਬਿਆਨ
ਉਨ੍ਹਾਂ ਦੀ ਟੀਮ ਨੇ ਕਿਹਾ, "ਆਮਿਰ ਖਾਨ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਭੂਮਿਕਾ ਵਿੱਚ ਦਿਖਾਉਂਦਾ ਪੋਸਟਰ ਪੂਰੀ ਤਰ੍ਹਾਂ ਨਕਲੀ ਹੈ ਅਤੇ ਪੋਸਟਰ ਏਆਈ ਦੀ ਵਰਤੋਂ ਕਰਕੇ ਬਣਾਇਆ ਗਿਆ ਹੈ। ਆਮਿਰ ਖਾਨ ਦਾ ਅਜਿਹੇ ਕਿਸੇ ਵੀ ਪ੍ਰੋਜੈਕਟ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਦੇ ਦਿਲ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਲਈ ਅਥਾਹ ਸਤਿਕਾਰ ਹੈ ਅਤੇ ਉਹ ਕਦੇ ਵੀ ਕਿਸੇ ਵੀ ਅਜਿਹੀ ਚੀਜ਼ ਦਾ ਹਿੱਸਾ ਨਹੀਂ ਬਣਨਗੇ, ਜੋ ਅਪਮਾਨਜਨਕ ਹੋਵੇ। ਜਾਅਲੀ ਖ਼ਬਰਾਂ ਨੂੰ ਨਜ਼ਰਅੰਦਾਜ਼ ਕਰੋ।"

ਭਾਜਪਾ ਬੁਲਾਰੇ ਦੀ ਪ੍ਰਤੀਕਿਰਿਆ
ਫਰਜ਼ੀ ਪੋਸਟਰ ਅਤੇ ਟ੍ਰੇਲਰ ਵਾਇਰਲ ਹੋਣ ਤੋਂ ਬਾਅਦ ਪੰਜਾਬ ਭਾਜਪਾ ਦੇ ਬੁਲਾਰੇ ਪ੍ਰੀਤਪਾਲ ਸਿੰਘ ਬਾਲੀਵਾਲ ਨੇ ਵੀ ਇਸ ਮਾਮਲੇ 'ਤੇ ਪ੍ਰਤੀਕਿਰਿਆ ਦਿੱਤੀ ਸੀ ਅਤੇ ਕਾਰਵਾਈ ਦੀ ਮੰਗ ਕੀਤੀ ਸੀ। 27 ਅਪ੍ਰੈਲ ਨੂੰ X 'ਤੇ ਇੱਕ ਪੋਸਟ ਵਿੱਚ ਉਨ੍ਹਾਂ ਲਿਖਿਆ, "ਮੈਂ ਆਮਿਰ ਖਾਨ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਦਿਖਾਏ ਗਏ ਨਕਲੀ ਪੋਸਟਰ ਅਤੇ ਟੀਜ਼ਰ ਦੀ ਸਖ਼ਤ ਨਿੰਦਾ ਕਰਦਾ ਹਾਂ। ਇਹ ਸਿੱਖ ਧਾਰਮਿਕ ਭਾਵਨਾਵਾਂ 'ਤੇ ਜਾਣਬੁੱਝ ਕੇ ਕੀਤਾ ਗਿਆ ਹਮਲਾ ਹੈ ਅਤੇ ਸਿੱਖ ਭਾਈਚਾਰੇ ਨੂੰ ਭੜਕਾਉਣ ਦੀ ਕੋਸ਼ਿਸ਼ ਹੈ।" ਉਨ੍ਹਾਂ ਇਹ ਵੀ ਲਿਖਿਆ ਕਿ ਟੀ-ਸੀਰੀਜ਼ ਦੇ ਨਾਂ ਦੀ ਵੀ ਦੁਰਵਰਤੋਂ ਹੋ ਰਹੀ ਹੈ।

ਇਹ ਵੀ ਪੜ੍ਹੋ : ਕੀ ਚਿਕਨ ਖਾਣ ਨਾਲ ਕੈਂਸਰ ਹੋ ਸਕਦਾ ਹੈ? ਜਾਣੋ ਕੀ ਕਹਿੰਦੀ ਹੈ ਰਿਸਰਚ

ਆਮਿਰ ਦੀ ਟੀਮ ਦੇ ਬਿਆਨ ਨੇ ਸਪੱਸ਼ਟ ਕਰ ਦਿੱਤਾ ਕਿ ਉਹ ਅਜਿਹਾ ਕੋਈ ਪ੍ਰੋਜੈਕਟ ਨਹੀਂ ਕਰ ਰਿਹਾ ਹੈ। ਉਹ ਆਪਣੀ ਆਉਣ ਵਾਲੀ ਫਿਲਮ 'ਸਿਤਾਰੇ ਜ਼ਮੀਨ ਪਰ' ਨੂੰ ਲੈ ਕੇ ਲੰਬੇ ਸਮੇਂ ਤੋਂ ਖ਼ਬਰਾਂ ਵਿੱਚ ਹੈ। ਜੇਕਰ ਰਿਪੋਰਟਾਂ ਦੀ ਮੰਨੀਏ ਤਾਂ ਇਹ ਫਿਲਮ 20 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News