600 ਕਰੋੜ ਦੀ ਕੋਕੀਨ ਆਸਟ੍ਰੇਲੀਆ ਭੇਜਣ ਵਾਲੇ ਭਾਰਤੀ ਜੋੜੇ ਨੂੰ ਬ੍ਰਿਟਿਸ਼ ਅਦਾਲਤ ਨੇ ਸੁਣਾਈ 33 ਸਾਲ ਕੈਦ ਦੀ ਸਜ਼ਾ
Thursday, Feb 01, 2024 - 01:43 AM (IST)
ਲੰਡਨ (ਇੰਟ.)– ਬ੍ਰਿਟੇਨ ’ਚ ਭਾਰਤੀ ਮੂਲ ਦੇ ਜੋੜੇ ਨੂੰ ਵੱਡੀ ਮਾਤਰਾ 'ਚ ਨਸ਼ਾ ਤਸਕਰੀ ਕਰਨ ਦੇ ਮਾਮਲੇ 'ਚ ਅਦਾਲਤ ਵੱਲੋਂ 33 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਜੋੜੇ ਨੂੰ ਇੰਗਲੈਂਡ ਤੋਂ ਆਸਟ੍ਰੇਲੀਆ ਵਿਚ ਅੱਧਾ ਟਨ ਤੋਂ ਵੱਧ (514 ਕਿਲੋਗ੍ਰਾਮ) ਕੋਕੀਨ ਭੇਜਣ ਦਾ ਦੋਸ਼ੀ ਠਹਿਰਾਇਆ ਗਿਆ ਹੈ। ਸਾਊਥਵਾਰਕ ਕ੍ਰਾਊਨ ਕੋਰਟ ਨੇ ਉਨ੍ਹਾਂ ਨੂੰ 33 ਸਾਲ ਦੀ ਸਜ਼ਾ ਸੁਣਾਈ ਹੈ।
ਇਹ ਵੀ ਪੜ੍ਹੋ- ਵਿਜੀਲੈਂਸ ਬਿਊਰੋ ਨੇ 10,000 ਰੁਪਏ ਰਿਸ਼ਵਤ ਲੈਂਦਾ ਹੋਮਗਾਰਡ ਦਾ ਜਵਾਨ ਕੀਤਾ ਕਾਬੂ
ਇੰਗਲੈਂਡ ਦੀ ਨੈਸ਼ਨਲ ਕ੍ਰਾਈਮ ਏਜੰਸੀ ਨੇ ਇਸ ਮਾਮਲੇ ਦਾ ਪਰਦਾਫਾਸ਼ ਕੀਤਾ। ਧਾਤੂ ਦੇ ਟੂਲ ਬਾਕਸ ਵਿਚ ਲੁਕੋ ਕੇ ਕੋਕੀਨ ਜਹਾਜ਼ ਰਾਹੀਂ ਆਸਟ੍ਰੇਲੀਆ ਭੇਜੀ ਜਾ ਰਹੀ ਸੀ, ਜਿਸ ਦੀ ਕੀਮਤ 5.7 ਕਰੋੜ ਪਾਊਂਡ (ਕਰੀਬ 600 ਕਰੋੜ ਰੁਪਏ) ਹੈ। ਇਸ ਨੂੰ ਭੇਜਣ ਵਾਲੇ ਦੀ ਪਛਾਣ ਈਲਿੰਗ ਦੇ ਹਨਵੇਲ ਦੀ 59 ਸਾਲਾ ਆਰਤੀ ਧੀਰ ਤੇ 35 ਸਾਲਾ ਕਵਲਜੀਤ ਸਿੰਘ ਰਾਏਜ਼ਾਦਾ ਵਜੋਂ ਹੋਈ।
ਇਹ ਵੀ ਪੜ੍ਹੋ- ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਮਗਰੋਂ ਹੇਮੰਤ ਸੋਰੇਨ ਨੂੰ ED ਨੇ ਕੀਤਾ ਗ੍ਰਿਫ਼ਤਾਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8