ਹੁਣ ਐਲਕਾਲਾਈਨ ਹਾਈਡ੍ਰੋਲਾਈਸਿਸ ਨਾਲ ਹੋਵੇਗਾ ਲਾਸ਼ ਦਾ ਸਸਕਾਰ, ਪਰਿਵਾਰ ਨੂੰ ਮਿਲੇਗਾ ਹੱਡੀਆਂ ਦਾ ਪਾਊਡਰ
Tuesday, Jul 04, 2023 - 11:52 AM (IST)
ਲੰਡਨ (ਵਿਸ਼ੇਸ਼) : ਬ੍ਰਿਟੇਨ ਵਿਚ ਲਾਸ਼ਾਂ ਲਈ ਜਲ ਪ੍ਰਵਾਹ ਨਾਲ ਅੰਤਿਮ ਸੰਸਕਾਰ ਦੀ ਇਕ ਨਵੀਂ ਵਿਧੀ ਆਈ ਹੈ। ਇਸ ਨੂੰ ਵਾਤਾਵਰਣ ਦੇ ਬੇਹੱਦ ਅਨੁਕੂਲ ਮੰਨਿਆ ਜਾ ਰਿਹਾ ਹੈ। ਇਸ ਨੂੰ ਬਾਇਲ ਇਨ ਏ ਬੈਗ ਫਿਊਨਰਲ ਵੀ ਕਿਹਾ ਜਾ ਰਿਹਾ ਹੈ। ਬ੍ਰਿਟੇਨ ਵਿਚ ਅੰਤਿਮ ਸੰਸਕਾਰ ਕਰਵਾਉਣ ਵਾਲੀ ਸੰਸਥਾ ਕੋ-ਅਫ ਫਿਊਨਰਲਕੇਅਰ ਇਹ ਸਹੂਲਤ ਦੇ ਰਹੀ ਹੈ, ਜਿਸ ਵਿਚ ਇਕ ਮਸ਼ੀਨ ਰਾਹੀਂ ਐਲਕਾਲਾਈਨ ਹਾਈਡ੍ਰੋਲਾਈਸਿਸ ਨਾਲ ਲਾਸ਼ ਦਾ ਅੰਤਿਮ ਸੰਸਕਾਰ ਕੀਤਾ ਜਾਂਦਾ ਹੈ। ਇਹ ਤਕਨੀਕ ਅਮਰੀਕਾ, ਕੈਨਡਾ ਅਤੇ ਦੱਖਣੀ ਅਫਰੀਕਾ ਵਿਚ ਲੋਕਪ੍ਰਿਯ ਹੋ ਰਹੀ ਹੈ। ਲੋਕ ਲਾਸ਼ਾਂ ਦਫਨਾਉਣ ਦੀ ਜਗ੍ਹਾ ਇਸ ਨੂੰ ਅਪਣਾ ਰਹੇ ਹਨ।
ਇਹ ਵੀ ਪੜ੍ਹੋ : ਕੈਨੇਡਾ ’ਚ ਭਾਰਤ ਖ਼ਿਲਾਫ਼ ‘ਕਿਲ ਇੰਡੀਆ’ ਰੈਲੀ ਦੀ ਤਿਆਰੀ, ਗੂੜ੍ਹੀ ਨੀਂਦ ਸੁੱਤੀ ਟਰੂਡੋ ਸਰਕਾਰ
ਚਾਰ ਘੰਟੇ ਦਾ ਸਮਾਂ
ਲਾਸ਼ ਨੂੰ ਮਸ਼ੀਨ ਵਿਚ ਰੱਖਣ ਤੋਂ ਬਾਅਦ ਅੰਤਿਮ ਸੰਸਕਾਰ ਦੀ ਪੂਰੀ ਪ੍ਰਕਿਰਿਆ ਵਿਚ 4 ਘੰਟੇ ਦਾ ਸਮਾਂ ਲੱਗਦਾ ਹੈ। ਇਹ ਮਸ਼ੀਨ ਲਾਸ਼ ਦੇ ਸਾਰੇ ਸੈੱਲਾਂ ਨੂੰ ਮਾਈਕ੍ਰੋਮਾਲਿਊਲਸ ਦੇ ਤਰਲ ਸਾਲਿਊਸ਼ਨ ਵਿਚ ਬਦਲ ਦਿੰਦੀ ਹੈ। ਸਿਰਫ਼ ਨਰਮ ਹੱਡੀਆਂ ਅਵਸ਼ੇਸ਼ ਦੇ ਤੌਰ ’ਤੇ ਬਚਦੀਆਂ ਹਨ, ਜਿਨ੍ਹਾਂ ਨੂੰ ਸੁਕਾ ਕੇ ਪਾਊਡਰ ਬਣਾ ਕੇ ਰਿਸ਼ਤੇਦਾਰਾਂ ਨੂੰ ਵਿਸਰਜਨ ਲਈ ਸੌਂਪ ਦਿੱਤਾ ਜਾਂਦਾ ਹੈ।
ਇਹ ਵੀ ਪੜ੍ਹੋ : ਜੀਂਸ ਤੇ ਟੀ-ਸ਼ਰਟ ਪਾ ਕੇ ਦਫ਼ਤਰ ਨਹੀਂ ਆ ਸਕਦੇ ਮੁਲਾਜ਼ਮ, ਸਿੱਖਿਆ ਮਹਿਕਮੇ ਵੱਲੋਂ ਨਿਰਦੇਸ਼ ਜਾਰੀ
ਜ਼ਹਿਰੀਲੀਆਂ ਗੈਸਾਂ ਨਹੀਂ ਨਿਕਲਦੀਆਂ
ਖੋਜੀਆਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਅੰਤਿਮ ਸੰਸਕਾਰ ਕਰਨ ਨਾਲ ਜ਼ਹਿਰੀਲੀਆਂ ਗੈਸਾਂ ਨਹੀਂ ਪੈਦਾ ਹੁੰਦੀਆਂ ਅਤੇ ਇਹ ਤਰੀਕਾ ਵਾਤਾਵਰਣ ਹਿਤੈਸ਼ੀ ਹੈ। ਦੂਜੇ ਪਾਸੇ ਹੋਰ ਤਰੀਕੇ ਨਾਲ ਅੰਤਿਮ ਸੰਸਕਾਰ ਕਰਨ ’ਤੇ ਲਾਸ਼ਾਂ ਵਿਚੋਂ ਕਾਰਬਨ ਡਾਈਆਕਸਾਈਡ ਅਤੇ ਹੋਰ ਜ਼ਹਿਰੀਲੀਆਂ ਗੈਸਾਂ ਨਿਕਲਦੀਆਂ ਹਨ। ਜ਼ਮੀਨ ਵਿਚ ਦਫਨਾਉਣ ਨਾਲ ਅੰਡਰਗ੍ਰਾਊਂਡ ਪਾਣੀ ਦੇ ਦੂਸ਼ਿਤ ਹੋਣ ਦਾ ਖ਼ਤਰਾ ਰਹਿੰਦਾ ਹੈ।
ਇਹ ਵੀ ਪੜ੍ਹੋ : ਦੁਖਦਾਇਕ ਖ਼ਬਰ : ਰਿਸ਼ਤੇਦਾਰਾਂ ਤੋਂ ਤੰਗ ਆ ਕੇ ਪੰਜਾਬੀ ਗਾਇਕ ਨੇ ਕੀਤੀ ਖ਼ੁਦਕੁਸ਼ੀ
ਲਾਸ਼ ਨੂੰ ਮਸ਼ੀਨ ਵਿਚ ਪਾਇਆ ਜਾਵੇਗਾ, ਜਿਥੇ ਇਸ ’ਤੇ ਪਾਣੀ ਅਤੇ ਪੋਟਾਸ਼ੀਅਮ ਹਾਈਡ੍ਰੋਕਸਾਈਡ ਦੀ ਵਾਛੜ ਕੀਤੀ ਜਾਵੇਗੀ। ਪੂਰਾ ਟੈਂਕ ਐਲਕਾਈਨ ਸਾਲਿਊਸ਼ਨ ਨਾਲ ਭਰ ਜਾਵੇਗਾ ਅਤੇ ਟੈਂਕ ਵਿਚ ਉੱਚ ਦਬਾਅ ਬਣੇਗਾ। ਟੈਂਕ ਨੂੰ 152 ਡਿਗਰੀ ਸੈਲਸੀਅਸ ਤੱਕ ਗਰਮ ਕੀਤਾ ਜਾਵੇਗਾ। ਲਾਸ਼ ਉਦੋਂ ਤੱਕ ਤਰਲ ਵਿਚ ਬਦਲ ਜਾਵੇਗੀ, ਇਸ ਤਰਲ ਨੂੰ ਇਕ ਵੱਖਰੇ ਟੈਂਕ ਵਿਚ ਠੰਡਾ ਕੀਤਾ ਜਾਵੇਗਾ। ਕੁਲ 330 ਗੈਲਨ ਤਰਲ ਫਲੱਸ਼ ਕਰ ਦਿੱਤਾ ਜਾਵੇਗਾ। ਹੱਡੀਆਂ ਨੂੰ ਪੀਸ ਕੇ ਉਨ੍ਹਾਂ ਦਾ ਪਾਊਡਰ ਬਣਾ ਕੇ ਪਰਿਵਾਰ ਨੂੰ ਵਿਸਰਜਨ ਲਈ ਸੌਂਪ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਕੇਂਦਰੀ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ 'ਚੋਂ 9 ਮੋਬਾਇਲਾਂ ਸਮੇਤ ਹੋਰ ਸਾਮਾਨ ਹੋਇਆ ਬਰਾਮਦ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ