ਫੌਜੀ ਪਰੇਡ ''ਤੇ ਹਮਲੇ ''ਚ ਅਮਰੀਕੀ ਸਹਿਯੋਗੀਆਂ ਦਾ ਹੱਥ : ਖੋਮੈਨੀ
Sunday, Sep 23, 2018 - 03:22 AM (IST)

ਲੰਡਨ— ਈਰਾਨ ਦੇ ਚੋਟੀ ਦੇ ਧਾਰਮਿਕ ਨੇਤਾ ਆਯਾਤਉੱਲਾ ਖੋਮੈਨੀ ਨੇ ਕਿਹਾ ਕਿ ਦੱਖਣੀ ਪੱਛਮੀ ਇਲਾਕੇ ਦੇ ਅਹਵਾਜ ਸ਼ਹਿਰ 'ਚ ਫੌਜ ਦੀ ਪਰੇਡ ਦੌਰਾਨ ਸ਼ਨੀਵਾਰ ਨੂੰ ਹੋਏ ਹਮਲੇ ਪਿੱਛੇ ਅਮਰੀਕੀ ਸਹਿਯੋਗੀਆਂ ਦਾ ਹੱਥ ਹੈ। ਇਸ ਹਮਲੇ 'ਚ 24 ਲੋਕ ਮਾਰੇ ਗਏ ਹਨ।
ਖੋਮੈਨੀ ਨੇ ਆਪਣੇ ਵੈੱਬਸਾਈਟ 'ਤੇ ਛਪੇ ਇਕ ਬਿਆਨ 'ਚ ਕਿਹਾ, ''ਅਪਰਾਧ ਖੇਤਰੀ ਦੇਸ਼ਾਂ ਦੀ ਸਾਜ਼ਿਸ਼ ਦਾ ਹਿੱਸਾ ਹੈ ਜੋ ਅਮਰੀਕਾ ਦੀ ਕਠਪੁਤਲੀ ਹੈ। ਉਨ੍ਹਾਂ ਦਾ ਟੀਚਾ ਸਾਡੇ ਪਿਆਰੇ ਦੇਸ਼ 'ਚ ਅਸੁਰੱਖਿਆ ਪੈਦਾ ਕਰਨਾ ਹੈ।'' ਉਨ੍ਹਾਂ ਨੇ ਸੁਰੱਖਿਆ ਬਲਾਂ ਨੂੰ ਇਸ ਹਮਲੇ ਦੇ ਜ਼ਿੰਮੇਦਾਰ ਲੋਕਾਂ ਨੂੰ ਨਿਆਂ ਦੇ ਦਾਇਰੇ 'ਚ ਲਿਆਉਣ ਦਾ ਵੀ ਆਦੇਸ਼ ਦਿੱਤਾ। ਖੋਮੈਨੀ ਨੇ ਕਿਸੇ ਦੇਸ਼ ਦਾ ਨਾਂ ਨਹੀਂ ਲਿਆ ਪਰ ਉਨ੍ਹਾਂ ਦਾ ਇਸ਼ਾਰਾ ਖੇਤਰ 'ਚ ਅਮਰੀਕੀ ਸਹਿਯੋਗੀ ਤੇ ਈਰਾਨ ਦੇ ਕੱਟੜ ਦੁਸ਼ਮਣ ਤੇ ਅਰਬ ਖਾੜੀ ਦੇਸ਼ਾਂ ਖਾਸਕਰ ਸਾਊਦੀ ਅਰਬ ਵੱਲ ਸੀ।