ਅਹਿਮ ਖ਼ਬਰ : 12ਵੀਂ ਤੋਂ ਬਾਅਦ ਨੌਜਵਾਨ ਪੀੜ੍ਹੀ ਸਾਈਬਰ ਤੇ ਫਾਰੈਂਸਿਕ ’ਚ ਵੀ ਬਣਾ ਸਕਦੀ ਹੈ ਆਪਣਾ ਭਵਿੱਖ
Wednesday, Oct 28, 2020 - 06:23 PM (IST)
ਤਕਨਾਲੋਜੀ ਵਿੱਚ ਹੋ ਰਹੇ ਨਵੇਂ ਪ੍ਰਯੋਗ ਵਧੀਆ ਵੀ ਹਨ ਅਤੇ ਖ਼ਰਾਬ ਵੀ। ਤਕਨਾਲੋਜੀ ਦੇ ਆਉਣ ਨਾਲ ਇਕ ਥਾਂ ’ਤੇ ਬੈਠ ਕੇ ਹੀ ਆਪਣੇ ਘਰ ਅਤੇ ਦੇਸ਼ ਦੀ ਸੁਰੱਖਿਆ ਕੀਤੀ ਜਾ ਸਕਦੀ ਹੈ। ਅਸੀਂ ਕਿਸੇ ਨਾਲ, ਕਿਸੇ ਵੇਲੇ ਵੀ ਗੱਲਬਾਤ ਕਰ ਸਕਦੇ ਹਾਂ। ਇੰਟਰਨੈਟ ਦੀ ਮਦਦ ਨਾਲ ਅਸੀਂ ਆਪਣੇ ਹਰੇਕ ਕੰਮ ਨੂੰ ਸੌਖੇ ਢੱਗ ਨਾਲ ਪੂਰਾ ਕਰ ਸਕਦੇ ਹਾਂ।
ਦੇਸ਼ ਦੀ ਰਾਸ਼ਟਰੀ ਰਕਸ਼ਾ ਯੂਨੀਵਰਸਿਟੀ ਵਿੱਚ ਤਕਨਾਲੋਜੀ ਅਤੇ ਸੁਰੱਖਿਆ ਨਾਲ ਜੁੜੇ ਕਈ ਤਰ੍ਹਾਂ ਦੇ ਕੋਰਸ ਅਤੇ ਪੜ੍ਹਾਈ ਕਰਵਾਈ ਜਾਂਦੀ ਹੈ। ਜਿਸ ਦੀ ਮਦਦ ਨਾਲ ਤੁਸੀਂ ਦੇਸ਼ ਦੀ ਸੁਰੱਖਿਆ ਲਈ ਬੀ.ਐੱਸ.ਐੱਫ., ਪੁਲਸ, ਆਈ.ਟੀ.ਬੀ.ਪੀ., ਸੀ.ਪੀ.ਐੱਫ., ਵਿੱਚ ਨੌਕਰੀ ਕਰ ਸਕਦੇ ਹੋ। ਦੇਸ਼ ਨੂੰ ਬਾਹਰੀ ਦੁਸ਼ਮਣਾਂ ਦੇ ਨਾਲ ਅੰਦਰੂਨੀ ਸੁਰੱਖਿਆ ਦੀ ਵੀ ਲੋੜ ਹੁੰਦੀ ਹੈ, ਜੋ ਸਾਇਬਰ, ਫਾਰੈਂਸਿਕ ਸਾਇੰਸ, ਇੰਨਫਾਰਮੇਸ਼ਨ ਤਕਨਾਲੋਜੀ, ਪੁਲਸ ਵਿਭਾਗ ਅਤੇ ਅੰਦਰੂਨੀ ਸਿਕਿਓਰਿਟੀ ਵਿੱਚ ਮਾਹਿਰ ਹੁੰਦੇ ਹਨ। 12ਵੀਂ ਕਰਨ ਤੋਂ ਬਾਅਦ ਤੁਸੀਂ ਆਰਟਸ, ਸਾਇੰਸ ਅਤੇ ਕਾਮਰਸ ਕਰਨ ਦੀ ਥਾਂ ਪੁਲਸ ਸਾਇੰਸ, ਸਾਇਬਰ ਸੁਰੱਖਿਆ, ਇੰਡਸਟ੍ਰਿਅਲ ਸੁਰੱਖਿਆ, ਫਾਰੈਂਸਿਕ ਸਾਇੰਸ ਆਦਿ ਕੋਰਸ ਵਿੱਚ ਵੀ ਦਾਖ਼ਲਾ ਲੈ ਸਕਦੇ ਹੋ।
ਪੜ੍ਹੋ ਇਹ ਵੀ ਖਬਰ - 18 ਸਾਲ ਦੀ ਉਮਰ ''ਚ ਕੁੜੀ ਦਾ ਵਿਆਹ ਕਰਨਾ ਕੀ ਸਹੀ ਹੈ ਜਾਂ ਨਹੀਂ? (ਵੀਡੀਓ)
ਫਾਰੈਂਸਿਕ ਸਾਇੰਸ ਦੀ ਡਿਗਰੀ
ਅੱਜ ਦੁਨੀਆਂ ਵਿੱਚ ਨਵੇਂ ਤਰੀਕਿਆਂ ਨਾਲ ਜੁਰਮ ਹੋ ਰਹੇ ਹਨ। ਇਨ੍ਹਾਂ ਘਟਨਾਵਾਂ ਨੂੰ ਰੋਕਣ ਅਤੇ ਚੋਰਾਂ ਨੂੰ ਫ਼ੜਨ ਲਈ ਸਬੂਤ ਇੱਕਠੇ ਕਰਨਾ ਜ਼ਰੂਰੀ ਹੈ। ਇਸ ਲਈ ਫਾਰੈਂਸਿਕ ਸਾਇੰਸ ਵਾਲਿਆਂ ਦੀ ਬਹੁਤ ਲੋੜ ਹੁੰਦੀ ਹੈ। ਇਸ ਲਈ ਫਾਰੈਂਸਿਕ ਸਾਇੰਸ ਵਿੱਚ ਵਧੀਆ ਭਵਿੱਖ ਬਣਾਇਆ ਜਾ ਸਕਦਾ ਹੈ। ਇਸ ਦੀ ਡਿਗਰੀ ਲੈਣ ਤੋਂ ਬਾਅਦ ਤੁਸੀਂ ਫਾਰੈਂਸਿਕ ਲੈਬ ਅਤੇ ਜਾਂਚ ਏਜੰਸੀ ਆਦਿ ਵਿੱਚ ਨੌਕਰੀ ਕਰ ਸਕਦੇ ਹੋ।
ਯੋਗਤਾ
ਐੱਮ.ਐੱਸ.ਸੀ. ਫਾਰੈਂਸਿਕ ਸਾਇੰਸ ਵਿੱਚ ਦਾਖਿਲਾ ਲੈਣ ਲਈ ਸਾਇੰਸ ਵਿੱਚ 50 ਫੀਸਦੀ ਅੰਕ ਹੋਣੇ ਚਾਹੀਦੇ ਹਨ। ਇਸ ਤੋਂ ਬਾਅਦ ਤੁਸੀਂ ਫਾਰੈਂਸਿਕ ਲੈਬ, ਪੁਲਸ, ਪ੍ਰਾਇਵੇਟ ਫਾਰੈਂਸਿਕ ਕੰਪਨੀ ਆਦਿ 'ਚ ਨੌਕਰੀ ਹਾਸਿਲ ਕਰ ਸਕਦੇ ਹੋ।
ਪੜ੍ਹੋ ਇਹ ਵੀ ਖਬਰ - ਕੀ ਤੁਸੀਂ ਜਾਣਦੇ ਹੋ ਕਿ ਘਰਾਂ 'ਚ ਵਰਤੀਆਂ ਜਾਂਦੀਆਂ ਇਨ੍ਹਾਂ ਚੀਜ਼ਾਂ ਦੀ ਖੋਜ ਕਿਸਨੇ ਅਤੇ ਕਦੋਂ ਕੀਤੀ?
ਇਸ ਨਾਲ ਜੁੜੇ ਹੋਰ ਕੋਰਸ
. ਐੱਮ.ਏ. ਇੰਨ ਕ੍ਰਿਮੀਨੋਰੋਜੀ ਐਂਡ ਕਰਾਇਮ ਸਾਇੰਸ
. ਮਾਸਟਰ ਆਫ ਸਾਇੰਸ ਇੰਨ ਡਿਜ਼ੀਟਲ ਫਾਰੈਂਸਿਕ
. ਮਾਸਟਰ ਆਫ ਆਰਟਸ/ਸਾਇੰਸ ਇੰਨ ਫਾਰੈਂਸਿਕ ਸਾਈਕੋਲੋਜੀ
. ਮਾਸਟਰ ਆਫ ਸਾਇੰਸ / ਫਾਰੈਂਸਿਕ ਅਕਾਊਟੇਂਸੀ ਐਂਡ ਫਾਇਨਾਂਸ਼ੀਅਲ ਇੰਨਵੇਸਟੀਗੇਸ਼ਨ
ਸਾਈਬਰ ਸੁਰੱਖਿਆ ਦੀ ਪੜ੍ਹਾਈ
ਤਕਨਾਲੋਜੀ ਦੇ ਵੱਧਣ ਨਾਲ ਸਾਈਬਰ ਸੁਰੱਖਿਆ ਵੀ ਬਹੁਤ ਜ਼ਰੂਰੀ ਹੋ ਗਈ ਹੈ, ਤਾਂਕਿ ਆਪਣਾ ਡਾਟਾ ਸੁਰੱਖਿਅਤ ਰੱਖਿਆ ਜਾਵੇ। ਇਸ ਦੀ ਜ਼ਿਆਦਾਤਰ ਲੋੜ ਡਿਜ਼ੀਟਲ ਲੈਣ-ਦੇਣ ਅਤੇ ਸੰਚਾਰ ਵੱਧਣ ਕਾਰਨ ਹੁੰਦੀ ਹੈ। ਇਸ ਨਾਲ ਡਾਟਾ ਚੋਰੀ ਹੋਣ ਤੋਂ ਬਚ ਸਕਦਾ ਹੈ। ਇਸ ਲਈ ਤੁਸੀਂ ਸਾਈਬਰ ਸੁਰੱਖਿਆ ਦੇ ਕੋਰਸ ਕਰਕੇ ਇਸ ਵਿੱਚ ਭਵਿੱਖ ਬਣਾ ਸਕਦੇ ਹੋ।
ਪੜ੍ਹੋ ਇਹ ਵੀ ਖਬਰ - ਦੂਸਰਿਆਂ ਨੂੰ ਚੰਗਾ ਲੱਗਣ ਲਈ ਜ਼ਰੂਰ ਅਪਣਾਓ ਇਹ ਆਦਤਾਂ, ਹਰ ਪਾਸੇ ਹੋਵੇਗੀ ਵਾਹ-ਵਾਹ
ਯੋਗਤਾ
ਰਾਸ਼ਟਰੀ ਰਕਸ਼ਾ ਯੂਨੀਵਰਸਿਟੀ ਵਿੱਚ ਬੀ.ਟੈੱਕ ਇੰਨ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਵਿਦ ਸਪੈਸ਼ਲਾਈਜੇਸ਼ਨ ਸਾਈਬਰ ਸੁਰੱਖਿਆ ਦਾ ਕੋਰਸ ਕਰਨ ਲਈ 12ਵੀਂ 'ਚੋਂ 50 ਫ਼ੀਸਦੀ ਅੰਕ ਹੋਣੇ ਜ਼ਰੂਰੀ ਹਨ।
ਹੋਰ ਕੋਰਸ
. ਮਾਸਟਰਆਫ ਤਕਨਾਲੋਜੀ ਇੰਨ ਸਾਈਬਰ ਸਕਿਓਰਿਟੀ
. ਐੱਲ.ਐੱਲ.ਐੱਮ. ਇੰਨ ਕ੍ਰਿਮੀਨਲ ਐਂਡ ਸਕਿਓਰਿਟੀ ਲਾਅ
ਸੁਰੱਖਿਆ ਮੈਨੇਜਮੈਂਟ ਅਤੇ ਪੁਲਸ ਸਾਇੰਸ
ਪੁਲਸ ਵਿੱਚ ਜਾਣ ਦੇ ਚਾਹਵਾਣ ਨੌਜਵਾਨ ਬੀ.ਏ. ਇੰਨ ਸਕਿਓਰਿਟੀ ਮੈਨੇਜਮੈਂਟ ਦੀ ਡਿਗਰੀ ਅਤੇ ਡਿਪਲੋਮਾ ਇੰਨ ਪੁਲਸ ਸਾਇੰਸ ਦਾ ਡਿਪਲੋਮਾ ਹਾਸਿਲ ਕਰਕੇ ਵੀ ਪੁਲਸ ਵਿਭਾਗ ਵਿੱਚ ਆਪਣਾ ਭਵਿੱਖ ਬਣਾ ਸਕਦੇ ਹਨ। ਇਸ ਨਾਲ ਤੁਹਾਨੂੰ ਕਾਂਸਟੇਬਲ, ਅਸਿਸਟੇਂਟ ਸਬ ਇੰਸਪੇਕਟਰ ਅਤੇ ਸਬ ਇੰਸਪੇਕਟਰ ਦੀ ਨੌਕਰੀ ਮਿਲਣ ਵਿੱਚ ਆਸਾਨੀ ਹੁੰਦੀ ਹੈ।
ਪੜ੍ਹੋ ਇਹ ਵੀ ਖਬਰ - ਸਿਹਤ ਲਈ ਫਾਇਦੇਮੰਦ ਹੁੰਦੈ ‘ਮੱਖਣ’, ਥਾਈਰਾਈਡ ਦੇ ਨਾਲ-ਨਾਲ ਇਨ੍ਹਾਂ ਰੋਗਾਂ ਦਾ ਵੀ ਜੜ੍ਹ ਤੋਂ ਕਰਦੈ ਇਲਾਜ਼
ਯੋਗਤਾ
12ਵੀਂ 'ਚੋਂ ਚੰਗੇ ਅੰਕ ਹਾਸਿਲ ਕਰਨ ਵਾਲੇ ਵਿਦਿਆਰਥੀ ਇਸ ਲਈ ਅਪਲਾਈ ਕਰ ਸਕਦੇ ਹਨ।
ਆਰਟਸ ਇੰਨ ਡਿਫੈਂਸ ਅਤੇ ਸਟ੍ਰੈਟਜਿਕ ਸਟੱਡੀਜ਼
ਹਰ ਖ਼ੇਤਰ 'ਚ ਕੰਮ ਕਰਨ ਅਤੇ ਕਰਵਾਉਣ ਵਾਲੇ ਲੀਡਰ ਦੀ ਲੋੜ ਹੁੰਦੀ ਹੈ, ਜੋ ਬਾਕੀ ਸਾਥੀਆਂ ਤੋਂ ਮਿਲਕੇ ਕੰਮ ਕਰਵਾ ਸਕੇ। ਆਰਮੀ, ਪੁਲਸ, ਡਿਫੈਂਸ ਇੰਡਸਟ੍ਰੀ ਵਿੱਚ ਕੰਮ ਕਰਵਾਉਣ ਲਈ ਲੀਡਰਸ਼ਿਪ ਦੀ ਜ਼ਰੂਰਤ ਹੁੰਦੀ ਹੈ ਜਿਸ ਲਈ ਤੁਸੀ ਡਿਫੈਂਸ ਅਤੇ ਸਟ੍ਰੈਟਜਿਕ ਕੋਰਸ ਕਰ ਸਕਦੇ ਹੋ। ਜਿਸ ਵਿੱਚ ਇਸ ਨਾਲ ਜੁੜੇ ਵੱਖ-ਵੱਖ ਕੰਮ ਅਤੇ ਉਸ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਦੱਸਿਆ ਜਾਂਦਾ ਹੈ ਕਿ ਕਿਵੇਂ ਕੰਮ ਕਰ ਸਕਦੇ ਹੋ।
ਯੋਗਤਾ
12 ਵੀਂ 'ਚ ਕਿਸੇ ਵੀ ਖੇਤਰ ਦੀ ਪੜ੍ਹਾਈ ਕਰਨ ਤੋਂ ਬਾਅਦ ਗ੍ਰੈਜੁਏਸ਼ਨ ਦੀ ਇਸ ਡਿਗਰੀ ਲਈ ਅਪਲਾਈ ਕੀਤਾ ਜਾ ਸਕਦਾ ਹੈ।
ਪੜ੍ਹੋ ਇਹ ਵੀ ਖਬਰ - ਖ਼ੁਸ਼ਖ਼ਬਰੀ : ਕੈਨੇਡਾ ਦੇ ਅਟਲਾਂਟਿਕ ਸੂਬਿਆਂ ‘ਚ ਪੜ੍ਹਾਈ ਤੋਂ ਬਾਅਦ PR ਲਈ ਨਹੀਂ ਤਜਰਬੇ ਦੀ ਲੋੜ
ਇੰਡਸਟਰੀਅਲ ਸੇਫਟੀ ਅਤੇ ਸਕਿਓਰਿਟੀ
ਇੰਡਸਟ੍ਰੀ ਵਿੱਚ ਮੈਨੇਜਰ, ਪ੍ਰੋਡਕਸ਼ਨ, ਅਕਾਊਂਟ ਤੋਂ ਇਲਾਵਾ ਸੇਫਟੀ ਅਤੇ ਸਕਿਓਰਿਟੀ ਨਾਲ ਜੁੜੇ ਵੀ ਕਈ ਤਰ੍ਹਾਂ ਦੇ ਕੰਮ ਹੁੰਦੇ ਹਨ। ਇਸ ਵਿਚ ਕਿਸੀ ਵੀ ਇੰਡਸਟ੍ਰੀ ਜਾਂ ਫੈਕਟਰੀ 'ਚ ਰਾਖੀ ਜਾਂ ਧਿਆਨ ਰੱਖ ਸਕਦੇ ਹੋ। ਇਸ ਲਈ ਤੁਸੀਂ ਪੋਸਟ ਗ੍ਰੈਜੁਏਟ ਡਿਪਲੋਮਾ ਇੰਨ ਇੰਡਸਟਰੀਅਲ ਸੇਫਟੀ ਅਤੇ ਸਕਿਓਰਿਟੀ ਕਰ ਸਕਦੇ ਹੋ। ਇਸ ਵਿੱਚ ਦਾਖਲਾ ਲੈਣ ਲਈ ਕਿਸੇ ਵੀ ਖੇਤਰ ਵਿੱਚ ਗ੍ਰੈਜੁਏਸ਼ਨ ਕੀਤੀ ਹੋਣੀ ਚਾਹੀਦੀ ਹੈ।
ਦਾਖਲਾ ਲੈਣ ਲਈ ਯਾਦ ਰੱਖੋ ਇਹ ਗੱਲਾਂ
. ਕਿਸੇ ਵੀ ਕੋਰਸ ਵਿੱਚ ਦਾਖਲਾ ਲੈਣ ਲਈ ਜ਼ਰੂਰੀ ਹੈ ਕਿ ਤੁਸੀਂ ਉਸ ਦੀ ਸਾਰੀ ਜਾਣਕਾਰੀ ਹਾਸਿਲ ਕਰੋ।
. ਹਾਇਰ ਸੈਕੰਡਰੀ ਪਾਸਡ ਐਗਜ਼ਾਮੀਨੇਸ਼ਨ, ਗੁਜਰਾਤ ਬੋਰਡ, ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ, ਕਾਊਂਸਲ ਆਫ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨ, ਨੈਸ਼ਨਲ ਇੰਸਟੀਚਿਊਟ ਆਫ ਓਪਨ ਸਕੂਲਿੰਗ ਤੋਂ ਪੜ੍ਹਾਈ ਕੀਤੀ ਹੋਵੇ।
. ਡਿਗਰੀ ਕਿਸੇ ਯੂ.ਜੀ.ਸੀ. ਦੇ ਕਾਲਜ ਤੋਂ ਹਾਸਿਲ ਕੀਤੀ ਹੋਣੀ ਚਾਹੀਦੀ ਹੈ।
ਪੜ੍ਹੋ ਇਹ ਵੀ ਖਬਰ - ਵਾਸਤੂ ਸ਼ਾਸ਼ਤਰ : ਇਕ ਚੁਟਕੀ ਲੂਣ ਦੀ ਵਰਤੋਂ ਨਾਲ ਤੁਸੀਂ ਹੋ ਸਕਦੈ ਹੋ ‘ਮਾਲਾਮਾਲ’, ਜਾਣੋ ਕਿਵੇਂ
‘‘ਰਾਸ਼ਟਰੀ ਰਕਸ਼ਾ ਯੂਨੀਵਰਸਿਟੀ ਵਿੱਚੋ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਆਸਾਨੀ ਨਾਲ ਪੁਲਸ, ਬੀ.ਐੱਸ.ਐੱਫ., ਸੈਨਿਕ, ਆਰਮੀ ਦੇ ਨਾਲ-ਨਾਲ ਪ੍ਰਾਈਵੇਟ ਸਕਿਓਰਿਟੀ ਏਜੰਸੀ 'ਚ ਨੌਕਰੀ ਹਾਸਿਲ ਕਰ ਸਕਦੇ ਹਨ। ਇਸ ਦੇ ਨਾਲ ਹੀ ਇੱਥੇ ਵੱਖ-ਵੱਖ ਖੇਤਰਾਂ 'ਚ ਖੋਜ ਕੀਤੀ ਜਾਂਦੀ ਹੈ। ਨਾਲ ਹੀ ਦੇਸ਼ ਦੀ ਸੁਰੱਖਿਆ ਨਾਲ ਜੁੜੇ ਅਫਸਰਾਂ ਨੂੰ ਸਮੇਂ-ਸਮੇਂ 'ਤੇ ਵੱਖ-ਵੱਖ ਕੋਰਸਾਂ ਰਾਹੀਂ ਨਵੀਂ ਤਕਨੀਕਾਂ ਬਾਰੇ ਦੱਸਿਆ ਜਾਂਦਾ ਹੈ।’’
ਪ੍ਰੋਫੈਸਰ ਡਾਕਟਰ ਬਿਮਲ ਐੱਨ ਪਟੇਲ ਵਾਇਸ ਚਾਂਸਲਰ